Home /News /punjab /

Navjot Singh Sidhu: ਨਵਜੋਤ ਸਿੰਘ ਸਿੱਧੂ ਅੱਜ ਹੋਣਗੇ ਰਿਹਾਅ, ਪਰਿਵਾਰ ਨਾਲ ਬਿਤਾਉਣਗੇ ਨਿੱਜੀ ਸਮਾਂ

Navjot Singh Sidhu: ਨਵਜੋਤ ਸਿੰਘ ਸਿੱਧੂ ਅੱਜ ਹੋਣਗੇ ਰਿਹਾਅ, ਪਰਿਵਾਰ ਨਾਲ ਬਿਤਾਉਣਗੇ ਨਿੱਜੀ ਸਮਾਂ

navjot singh sidhu will be released today

navjot singh sidhu will be released today

Navjot Singh Sidhu will be released today: ਪਟਿਆਲਾ ਕੇਂਦਰੀ ਜੇਲ੍ਹ (Patiala Jail) ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਅੱਜ ਯਾਨਿ 1 ਅਪ੍ਰੈਲ ਨੂੰ ਜੇਲ੍ਹ ਵਿੱਚੋਂ ਰਿਹਾਅ ਹੋਣਗੇ। ਦੱਸ ਦੇਈਏ ਕਿ ਬੀਤੇ ਦਿਨ ਉਨ੍ਹਾਂ ਦੀ ਰਿਹਾਈ ਦੀ ਪੁਸ਼ਟੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੀਤੀ ਗਈ ਸੀ।

ਹੋਰ ਪੜ੍ਹੋ ...
  • Share this:

Navjot Singh Sidhu will be released today: ਪਟਿਆਲਾ ਕੇਂਦਰੀ ਜੇਲ੍ਹ (Patiala Jail) ਵਿੱਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਅੱਜ ਯਾਨਿ 1 ਅਪ੍ਰੈਲ ਨੂੰ ਜੇਲ੍ਹ ਵਿੱਚੋਂ ਰਿਹਾਅ ਹੋਣਗੇ। ਦੱਸ ਦੇਈਏ ਕਿ ਬੀਤੇ ਦਿਨ ਉਨ੍ਹਾਂ ਦੀ ਰਿਹਾਈ ਦੀ ਪੁਸ਼ਟੀ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੀਤੀ ਗਈ ਸੀ। ਇਹ ਜਾਣਕਾਰੀ ਉਨ੍ਹਾਂ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਦਿੱਤੀ ਗਈ। ਉਨ੍ਹਾਂ ਦੀ ਰਿਹਾਈ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਜਲੰਧਰ ਉਪ ਚੋਣ ਦਾ ਐਲਾਨ ਹੋ ਚੁੱਕਾ ਹੈ। ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਾਂਗਰਸ ਨੇਤਾਵਾਂ ਨੂੰ ਪਾਰਟੀ ਵਿੱਚ ਨਵੀਂ ਊਰਜਾ ਅਤੇ ਸੰਚਾਰ ਹੋਣ ਦੀ ਆਸ ਹੈ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਦੀ ਨਿਊਜ਼ 18 ਨਾਲ ਖਾਸ ਗੱਲਬਾਤ ਹੋਈ ਹੈ।

ਨਵਜੋਤ ਸਿੱਧੂ ਦਾ ਬੇਟੇ ਕਰਨ ਸਿੱਧੂ ਵੱਲੋਂ ਨਿਊਜ਼ 18 'ਤੇ ਸੁਪਰ ਐਕਸਕਲੂਸਿਵ ਇੰਟਰਵਿਊ ਹੋਇਆ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਪਰਿਵਾਰ ਸਿੱਧੂ ਨਾਲ ਨਿੱਜੀ ਸਮਾਂ ਬਿਤਾਉਣਾ ਚਾਹੁੰਦਾ ਹੈ। ਉਨ੍ਹਾਂ ਦੇ ਪਰਿਵਾਰ ਲਈ ਪਿਛਲਾ ਇੱਕ ਸਾਲ ਬਹੁਤ ਔਖਾ ਰਿਹਾ ਹੈ। ਡਾ: ਨਵਜੋਤ ਕੌਰ ਨੂੰ ਕੈਂਸਰ ਸੀ, ਉਸਦੀ ਸਰਜਰੀ ਹੈ। ਸਿੱਧੂ ਨੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਨ ਕੀਤਾ ਹੈ। ਇਸ ਵਿਚਕਾਰ ਕਾਂਗਰਸ 'ਚ ਸਿੱਧੂ ਦੀ ਕੀ ਹੋਵੇਗੀ ਭੂਮਿਕਾ? ਇਸਦਾ ਫੈਸਲਾ ਪਾਰਟੀ ਕਰੇਗੀ।


ਦੱਸ ਦਈਏ ਕਿ ਸਿੱਧੂ ਅਤੇ 51 ਹੋਰ ਕੈਦੀਆਂ ਦੀ ਛੇਤੀ ਰਿਹਾਈ ਲਈ ਫਾਈਲ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਕੀਮ ਤਹਿਤ ਜੇਲ੍ਹ ਵਿਭਾਗ ਵੱਲੋਂ ਜਨਵਰੀ ਵਿੱਚ ਦਾਇਰ ਕੀਤੀ ਗਈ ਸੀ, ਪਰ ਪੰਜਾਬ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ ਸੀ। ਹੁਣ ਉਸ ਨੂੰ 48 ਦਿਨਾਂ ਦੀ ਛੋਟ ਮਿਲਣ ਤੋਂ ਬਾਅਦ 1 ਅਪ੍ਰੈਲ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਉਸ ਨੂੰ 16 ਮਈ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਣਾ ਸੀ। ਜੇਲ੍ਹ ਅਧਿਕਾਰੀਆਂ ਮੁਤਾਬਕ ਸਿੱਧੂ ਨੂੰ ਚੰਗੇ ਆਚਰਣ ਕਾਰਨ 1 ਅਪ੍ਰੈਲ ਨੂੰ ਜਲਦੀ ਰਿਹਾਈ ਮਿਲ ਜਾਵੇਗੀ। ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਦੀ ਪਤਨੀ ਨੇ ਟਵੀਟ ਕਰਕੇ ਆਪਣੇ ਕੈਂਸਰ ਦੀ ਜਾਂਚ ਅਤੇ ਆਪਰੇਸ਼ਨ ਦੀ ਜਾਣਕਾਰੀ ਦਿੱਤੀ ਸੀ।

Published by:Rupinder Kaur Sabherwal
First published:

Tags: Congress, Congress Party, Navjot Sidhu, Navjot singh sidhu, Navjot singh sidhu wife, Punjab Congress