• Home
  • »
  • News
  • »
  • punjab
  • »
  • NAVJOT SINGH SIDHU WITHDREW HIS RESIGNATION BUT DID THE CONFRONTATION WITH CM CHARANJIT SINGH CHANNI GW

ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, 13 ਮੁੱਦਿਆਂ ਦਾ ਜ਼ਿਕਰ ਕਰਕੇ ਮੰਗਿਆ ਮੁਲਾਕਾਤ ਦਾ ਸਮਾਂ

ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ 4 ਸਫਿਆਂ ਦੀ ਚਿੱਠੀ (ਫਾਇਲ ਫੋਟੋ)

ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ 4 ਸਫਿਆਂ ਦੀ ਚਿੱਠੀ (ਫਾਇਲ ਫੋਟੋ)

  • Share this:
    ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਹਾਈਕਮਾਨ ਨੂੰ ਚਿੱਠੀ ਲਿਖੀ ਹੈ। ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਚਾਰ ਪੰਨਿਆਂ ਦੇ ਪੱਤਰ ਵਿੱਚ 13 ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ।ਸਿੱਧੂ ਵੱਲੋਂ ਜਿਨ੍ਹਾਂ 13 ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਵਿਚ ਬੇਅਦਬੀ ਦੇ ਮਾਮਲੇ ਉਤੇ ਨਿਆਂ, ਨਸ਼ੇ, ਖੇਤੀ, ਬਿਜਲੀ, ਸਰਕਾਰ ਅਤੇ ਬਿਜਲੀ ਕੰਪਨੀਆਂ ਦਰਮਿਆਨ ਸਮਝੌਤਿਆਂ ਨੂੰ ਰੱਦ ਕਰਨਾ, ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦਾ ਵਿਕਾਸ, ਰੁਜ਼ਗਾਰ, ਸਿੰਗਲ ਵਿੰਡੋ ਸਿਸਟਮ, ਸ਼ਰਾਬ, ਖਣਨ, ਕੇਬਲ ਮਾਫੀਆ ਅਤੇ ਆਵਾਜਾਈ ਸ਼ਾਮਲ ਹਨ।

    ਸਿੱਧੂ ਨੇ ਆਪਣਾ ਅਸਤੀਫਾ ਵਾਪਸ ਲੈਣ ਦੇ ਇੱਕ ਦਿਨ ਬਾਅਦ ਇਹ ਪੱਤਰ ਲਿਖਿਆ ਹੈ। ਪਿਛਲੇ ਦਿਨ ਉਹ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਇੰਚਾਰਜ ਹਰੀਸ਼ ਰਾਵਤ ਅਤੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਮਿਲੇ ਸਨ ਅਤੇ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ ਸੀ।

    ਐਤਵਾਰ ਨੂੰ ਲਿਖੇ ਪੱਤਰ ਵਿੱਚ ਸਿੱਧੂ ਨੇ ਮੰਗ ਕੀਤੀ ਹੈ ਕਿ ਪਾਰਟੀ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਾਰੀ ਕੀਤੇ ਮੈਨੀਫੈਸਟੋ ਦੇ ਵਾਅਦਿਆਂ 'ਤੇ ਖਰਾ ਉਤਰਨਾ ਪਵੇਗਾ।

    ਸੋਨੀਆ ਨੂੰ ਲਿਖੇ ਪੱਤਰ ਵਿੱਚ ਚੰਨੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਹੈ ਕਿ "ਪੰਜਾਬ ਸਰਕਾਰ ਨੂੰ ਪਹਿਲ ਦੇ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ।" ਇਸ ਪੱਤਰ ਵਿੱਚ, ਸਿੱਧੂ ਨੇ ਸੋਨੀਆ ਨਾਲ ਮੁਲਾਕਾਤ ਦੀ ਮੰਗ ਵੀ ਕੀਤੀ ਹੈ।

    ਉਨ੍ਹਾਂ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਉਨ੍ਹਾਂ ਨੂੰ 13 ਨੁਕਾਤੀ ਏਜੰਡੇ ਦੇ ਨਾਲ ਪੰਜਾਬ ਮਾਡਲ ਦੇ ਮੈਨੀਫੈਸਟੋ 'ਤੇ ਮਿਲਣਾ ਚਾਹੁੰਦੇ ਹਨ।

     



    Published by:Gurwinder Singh
    First published: