Home /News /punjab /

ਮਾਨਸਾ ਜ਼ਿਲ੍ਹੇ ਦਾ ਨੇਵੀ ਸੈਨਿਕ ਸਮੁੰਦਰੀ ਤੂਫ਼ਾਨ ਵਿੱਚ ਹੋਇਆ ਸ਼ਹੀਦ

ਮਾਨਸਾ ਜ਼ਿਲ੍ਹੇ ਦਾ ਨੇਵੀ ਸੈਨਿਕ ਸਮੁੰਦਰੀ ਤੂਫ਼ਾਨ ਵਿੱਚ ਹੋਇਆ ਸ਼ਹੀਦ

ਮਾਨਸਾ ਜ਼ਿਲ੍ਹੇ ਦਾ ਨੇਵੀ ਸੈਨਿਕ ਸਮੁੰਦਰੀ ਤੂਫ਼ਾਨ ਵਿੱਚ ਹੋਇਆ ਸ਼ਹੀਦ

ਮਾਨਸਾ ਜ਼ਿਲ੍ਹੇ ਦਾ ਨੇਵੀ ਸੈਨਿਕ ਸਮੁੰਦਰੀ ਤੂਫ਼ਾਨ ਵਿੱਚ ਹੋਇਆ ਸ਼ਹੀਦ

ਪਿੰਡ ਦੀ ਸਰਪੰਚ ਬਿੰਦਰ ਕੌਰ ਦੇ ਪਤੀ ਸੁਰਿੰਦਰ ਸਿੰਘ ਸੰਧੂ ਦੱਸਿਆ ਕਿ ਤਰੁਣ ਸ਼ਰਮਾ ਇੱਕ ਨੇਕ ਤੇ ਮਿਹਨਤੀ  ਨੌਜਵਾਨ ਸੀ ਅਤੇ ਇਹ ਨੌਜਵਾਨ ਲਗਭਗ ਦੋ ਸਾਲ ਪਹਿਲਾਂ ਹੀ ਨੇਵੀ ਮਰਚੈਂਟ ਸੈਨਾਂ ਵਿੱਚ ਭਰਤੀ ਹੋਇਆ ਸੀ।

  • Share this:
ਮਾਨਸਾ 29 ਜੁਲਾਈ (ਬਲਦੇਵ ਸ਼ਰਮਾ) ਮਾਨਸਾ ਜ਼ਿਲ੍ਹੇ ਦੇ ਪਿੰਡ ਉਡਤ ਸੈਦੇਵਾਲਾ  ਦੇ ਵਸਨੀਕ  ਨੇਵੀ ਸੈਨਾ ਵਿਚ ਸੇਵਾਵਾਂ ਦੇਣ ਵਾਲਾ  ਨੌਜਵਾਨ ਤਰੁਣ ਸ਼ਰਮਾ(23) ਪੁੱਤਰ ਪਵਨ ਸ਼ਰਮਾ ਬੀਤੇ ਦਿਨ ਸ੍ਰੀ ਲੰਕਾ ਦੇ ਸੁਮੰਦਰੀ ਤੱਟ ਨੇੜੇ ਆਏ ਇਕ ਸਮੁੰਦਰੀ ਤੂਫਾਨ ਕਾਰਨ ਸ਼ਹਾਦਤ ਦਾ ਜਾਮ ਪੀ ਗਿਆ।

ਪਿੰਡ ਦੀ ਸਰਪੰਚ ਬਿੰਦਰ ਕੌਰ ਦੇ ਪਤੀ ਸੁਰਿੰਦਰ ਸਿੰਘ ਸੰਧੂ ਦੱਸਿਆ ਕਿ ਤਰੁਣ ਸ਼ਰਮਾ ਇੱਕ ਨੇਕ ਤੇ ਮਿਹਨਤੀ  ਨੌਜਵਾਨ ਸੀ ਅਤੇ ਇਹ ਨੌਜਵਾਨ ਲਗਭਗ ਦੋ ਸਾਲ ਪਹਿਲਾਂ ਹੀ ਨੇਵੀ ਮਰਚੈਂਟ ਸੈਨਾਂ ਵਿੱਚ ਭਰਤੀ ਹੋਇਆ ਸੀ। ਭਾਰਤੀ ਨੇਵੀ ਦਾ ਸਮੁੰਦਰੀ ਜਹਾਜ ਤਾਮਿਲਨਾਡੂ ਤੇ ਸ੍ਰੀ ਲ਼ੰਕਾ ਵਿਚਕਾਰ ਪੈਂਦੀ ਸਮੁੰਦਰੀ ਬੰਦਰਗਾਹ ਕੁਰਮ-ਕਰਾਮ ‘ਤੇ ਠਹਿਰਿਆ ਹੋਇਆ ਸੀ ਤਾਂ  ਨੌਜਵਾਨ ਤਰੁਣ ਸ਼ਰਮਾਂ ਸੁੰਮਦਰ ਵਿੱਚ ਆਏ ਤੂਫਾਨ ਵਿਚ ਘਿਰ ਗਿਆ ਤੇ ਉਸਦਾ ਸਿਰ ਕਿਸੇ ਪੱਥਰ ਤੇ ਵੱਜਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਸ਼ਹੀਦ ਦੀ ਦੇਹ ਮਿਤੀ 1 ਅਗਸਤ ਨੂੰ ਉਸਦੇ ਪਿੰਡ ਪਹੁੰਚਣ ਦੀ ਸੰਭਾਵਨਾ ਹੈ ਜਿੱਥੇ ਉਸਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ।
Published by:Sukhwinder Singh
First published:

Tags: Mansa

ਅਗਲੀ ਖਬਰ