ਸ਼ੈਲੇਸ਼ ਕੁਮਾਰ
ਰੋਪਡ਼-ਫਗਵਾਡ਼ਾ ਮੁੱਖ ਮਾਰਗ ’ਤੇ ਨਵਾਂਸ਼ਹਿਰ ਦੇ ਪਿੰਡ ਮਹਿੰਦੀਪੁਰ ਪੁਲ਼ 'ਤੇ ਅੱਜ ਸਵੇਰੇ ਮੌਸਮ ਦੀ ਪਹਿਲੀ ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ 'ਚ 6 ਗੱਡੀਆਂ ਦੀ ਟੱਕਰ ਹੋ ਗਈ ਜਿਸ ਵਿੱਚ 2 ਵਿਅਕਤੀ ਜ਼ਖ਼ਮੀ ਹੋਣ ਉਤੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਨੈਸ਼ਨਲ ਹਾਈਵੇ ਕੰਪਨੀ ਵੱਲੋਂ ਤਿਆਰ ਕੀਤੇ ਜਾ ਰਹੇ ਪੁਲ਼ ’ਤੇ ਪਿਛਿਓਂ ਕੋਈ ਰਿਫਲੈਕਟਰ ਜਾਂ ਸਾਈਨ ਬੋਰਡ ਨਾ ਹੋਣ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ। ਜਿਨ੍ਹਾਂ ਵਿਚ ਕੀਮਤੀ ਜਾਨਾਂ ਜਾਣ ਅਤੇ ਵਾਹਨ ਚਾਲਕਾਂ ਦੇ ਜ਼ਖ਼ਮੀ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਨਵਾਂਸ਼ਹਿਰ: ਸੰਘਣੀ ਧੁੰਦ ਕਾਰਨ 6 ਗੱਡੀਆਂ ਦੀ ਟੱਕਰ, 2 ਵਿਅਕਤੀ ਜ਼ਖ਼ਮੀ
ਕਾਰ ਦਾ ਨੰਬਰ ਪੀਬੀ 08ਬੀਈ 5151, ਕਾਰ ਵਰਨਾ ਨੰਬਰ ਪੀਬੀ 06 ਜੈਡ 4500 ਗੱਡੀਆਂ ਫਗਵਾਡ਼ਾ ਤੋਂ ਚੰਡੀਗਡ਼੍ਹ ਨੂੰ ਜਾ ਰਹੀਆਂ ਸਨ। ਸੰਘਣੀ ਧੁੰਦ ਕਾਰਨ ਤੇ ਨੈਸ਼ਨਲ ਹਾਈਵੇ ਕੰਪਨੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਨ ਬੋਰਡ ਤੇ ਦਿਸ਼ਾ ਸੂਚਕ ਬੋਰਡ ਨਾ ਲੱਗਿਆ ਹੋਣ ਕਾਰਨ ਇਹ ਗੱਡੀਆਂ ਪੁਲ਼ ਦੀਆਂ ਸਲੈਬਾਂ ਨਾਲ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

ਨਵਾਂਸ਼ਹਿਰ: ਸੰਘਣੀ ਧੁੰਦ ਕਾਰਨ 6 ਗੱਡੀਆਂ ਦੀ ਟੱਕਰ, 2 ਵਿਅਕਤੀ ਜ਼ਖ਼ਮੀ
ਇਸ ਕਾਰਨ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਦਕਿ ਇਹਨਾਂ ਗੱਡੀਆਂ ਦੇ ਪਿੱਛੇ ਆ ਰਹੀਆਂ ਟੋਇਟਾ ਗੱਡੀ ਨੰਬਰ ਪੀਬੀ08 ਬੀਐਨ 1200 ਸਮੇਤ ਤਿੰਨ ਹੋਰ ਗੱਡੀਆਂ ਦੀ ਟੱਕਰ ਹੋ ਗਈ। ਹਾਦਸੇ 'ਚ ਗੱਡੀ ਚਾਲਕ ਤੇ ਸਵਾਰ ਵਾਲ਼-ਵਾਲ਼ ਬਚ ਗਏ।
ਹਾਦਸੇ ਦੀ ਜਾਣਕਾਰੀ ਮਿਲਣ ’ਤੇ ਮੌਕੇ 'ਤੇ ਪੁੱਜੇ ਪੁਲਿਸ ਥਾਣਾ ਸਿਟੀ ਦੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਜਖਮੀਆਂ ਨੂੰ ਇਲਾਜ ਲਈ ਹਸਪਤਾਲ ਭਿਜਵਾਇਆ ਗਿਆ। ਜਦਕਿ ਇਹਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।