ਨਵਾਂਸ਼ਹਿਰ- ਨਵਾਂਸ਼ਹਿਰ ਵਿੱਚ 10 ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ। ਆਪ ਆਗੂਆਂ ਵੱਲੋਂ ਵੱਖੋ-ਵੱਖ ਥਾਵਾਂ ਤੇ ਉਦਘਾਟਨ ਕੀਤਾ ਗਿਆ। ਬਲਾਚੋਰ ਦੇ ਪਿੰਡ ਸਾਹਿਬਾ ਵਿਖੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੱਲੋਂ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਸਿਹਤ ਸਹੂਲਤਾਂ ਦੇਣਾ ਆਮ ਆਦਮੀ ਪਾਰਟੀ ਦਾ ਮੁੱਖ ਟੀਚਾ ਹੈ। ਇਸ ਮੁਹੱਲਾ ਕਲੀਨਿਕ ਵਿੱਚ 91 ਤਰ੍ਹਾਂ ਦੀਆਂ ਦਵਾਈਆਂ ਅਤੇ 40 ਤਰ੍ਹਾਂ ਦੇ ਟੈਸਟ ਬਿਲਕੁਲ ਮੁਫ਼ਤ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਲਈ ਇਹ ਮੁਹੱਲਾ ਕਲੀਨਿਕ ਕਾਰਗਾਰ ਸਾਬਿਤ ਹੋਣਗੇ। ਜੋ ਵੀ ਆਮ ਆਦਮੀ ਪਾਰਟੀ ਨੇ ਗਾਰੰਟੀਆਂ ਦਿੱਤੀਆਂ ਹਨ ਕਿ ਉਨ੍ਹਾਂ ਤੋਂ ਇੱਕ ਤੋਂ ਬਾਅਦ ਇੱਕ ਕਰਕੇ ਪੂਰਾ ਕੀਤਾ ਜਾਵੇਗਾ। ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਰਕਾਰ ਦਾ ਟੀਚਾ ਹੈ। ਪਿਛਲੇ ਸਾਲ ਸਰਕਾਰ ਨੇ 100 ਮੁਹੱਲਾ ਕਲੀਨਿਕ ਲੋਕਾਂ ਨੂੰ ਸਪੁਰਦ ਕੀਤੇ ਸੀ। ਹੁਣ 500 ਬਿਲਡਿੰਗਾਂ ਨੂੰ ਸੰਵਾਰ ਕੇ ਆਮ ਜਨਤਾ ਹਵਾਲੇ ਕੀਤੇ ਗਏ।
ਅੰਮ੍ਰਿਤਸਰ ਵਿਖੇ ਅੱਜ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵੱਲੋਂ ਨਵੇਂ ਕਲੀਨਿਕ ਦਾ ਉਦਘਾਟਨ ਵੀ ਕੀਤਾ ਗਿਆ। ਦੱਸ ਦਈਏ ਕਿ ਦਿੱਲੀ ਦੀ ਤਰਜ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਪਹਿਲ ਕੀਤੀ ਗਈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਹੁਣ ਤੱਕ ਇਨ੍ਹਾਂ ਮਹੁੱਲਾ ਕਲੀਨਿਕਾਂ ਵਿੱਚ ਲੱਖਾਂ ਹੀ ਲੋਕਾਂ ਦਾ ਇਲਾਜ਼ ਹੋ ਚੁੱਕਿਆ। ਪਹਿਲਾਂ ਲੋਕਾਂ ਨੂੰ ਹਸਪਤਾਲਾਂ ਵਿੱਚ ਖੱਜਲ ਖੁਆਰ ਹੋਣਾ ਪੈਂਦਾ ਸੀ। ਪਰ ਹੁਣ ਪਿੰਡਾਂ ਦੇ ਨੇੜੇ-ਤੇੜੇ ਮਹੁੱਲਾ ਕਲੀਨਿਕ ਬਣਾ ਦਿੱਤੇ ਹਨ, ਜਿੱਥੇ ਜਾ ਕੇ ਲੋਕ ਆਪਣੀਆਂ ਬਿਮਾਰੀਆਂ ਦਾ ਬਿਲਕੁਲ ਫਰੀ ਇਲਾਜ਼ ਕਰਵਾ ਸਕਦੇ ਹਨ। ਪਹਿਲਾਂ ਮਰੀਜ਼ਾਂ ਨੂੰ ਦੂਰ -ਦੂਰ ਇਲਾਜ਼ ਕਰਵਾਉਣ ਜਾਣਾ ਪੈਂਦਾ ਸੀ ਪਰ ਹੁਣ ਮੁਹੱਲਾ ਕਲੀਨਿਕਾਂ ਨਾਲ ਉਨਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਵਿੱਚ ਡਾਕਟਰਾਂ, ਨਰਸਾ ਤੇ ਕਲਾਸ 4 ਦੇ ਕਮਰਚਾਰੀਆਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Mohalla clinics, Nawanshahr, Punjab