Home /News /punjab /

ਨਵਾਂਸ਼ਹਿਰ: 1 ਕਿਲੋ ਹੈਰੋਇਨ, 3 ਕਿਲੋ ਭੁੱਕੀ ਨਾਲ 2 ਔਰਤਾਂ ਸਮੇਤ ਤਿੰਨ ਕਾਬੂ

ਨਵਾਂਸ਼ਹਿਰ: 1 ਕਿਲੋ ਹੈਰੋਇਨ, 3 ਕਿਲੋ ਭੁੱਕੀ ਨਾਲ 2 ਔਰਤਾਂ ਸਮੇਤ ਤਿੰਨ ਕਾਬੂ

ਨਵਾਂਸ਼ਹਿਰ: 1 ਕਿਲੋ ਹੈਰੋਇਨ, 3 ਕਿਲੋ ਭੁੱਕੀ ਨਾਲ 2 ਔਰਤਾਂ ਸਮੇਤ ਤਿੰਨ ਕਾਬੂ

ਨਵਾਂਸ਼ਹਿਰ: 1 ਕਿਲੋ ਹੈਰੋਇਨ, 3 ਕਿਲੋ ਭੁੱਕੀ ਨਾਲ 2 ਔਰਤਾਂ ਸਮੇਤ ਤਿੰਨ ਕਾਬੂ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ 2 ਔਰਤਾਂ ਨੂੰ ਸਵਿਫ਼ਟ ਕਾਰ ਅਤੇ ਡਰਾਈਵਰ ਨੂੰ ਇੱਕ ਕਿਲੋ ਹੈਰੋਇਨ ਅਤੇ 3 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ

 • Share this:

  ਨਵਾਂਸ਼ਹਿਰ -  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ 2 ਔਰਤਾਂ ਨੂੰ ਸਵਿਫ਼ਟ ਕਾਰ ਅਤੇ ਡਰਾਈਵਰ ਨੂੰ ਇੱਕ ਕਿਲੋ ਹੈਰੋਇਨ ਅਤੇ 3 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ

  ਨਵਾਂਸ਼ਹਿਰ ਦੇ ਐਸ.ਐਸ.ਪੀ ਸੰਦੀਪ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਸਪੈਸ਼ਲ ਦੇ ਇਲਾਕੇ 'ਚ ਸੀ.ਆਈ.ਏ ਸਟਾਫ਼ ਵੱਲੋਂ ਨਾਕਾਬੰਦੀ ਕਰਕੇ ਇੱਕ ਚਿੱਟੇ ਰੰਗ ਦੀ ਸਵਿਫ਼ਟ ਕਾਰ ਜਿਸ ਦਾ ਰਜਿਸਟ੍ਰੇਸ਼ਨ ਨੰਬਰ PB-01-C-6496  ਵਿੱਚ ਡਰਾਈਵਰ ਸਮੇਤ ਦੋ ਔਰਤਾਂ ਸਵਾਰ ਸਨ। ਜਦੋਂ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 1 ਕਿਲੋ ਹੈਰੋਇਨ ਅਤੇ 3 ਕਿਲੋ ਭੁੱਕੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਵਾਸੀ ਹੁਸ਼ਿਆਰਪੁਰ, ਸਰਬਜੀਤ ਕੌਰ ਅਤੇ ਕੁਲਜਿੰਦਰ ਕੌਰ ਵਾਸੀ ਸੇਲਕੀਆਣਾ ਫਿਲੌਰ, ਜਲੰਧਰ ਵਜੋਂ ਹੋਈ ਹੈ। ਦੋਵਾਂ ਔਰਤਾਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਸ੍ਰੀ ਨਗਰ ਤੋਂ 1800 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਖਰੀਦ ਕੇ ਪੰਜਾਬ ਵਿੱਚ 3200/- ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਦੀਆਂ ਹਨ। ਇਨ੍ਹਾਂ ਔਰਤਾਂ ਖ਼ਿਲਾਫ਼ ਪਹਿਲਾਂ ਹੀ 6/7 ਕੇਸ ਦਰਜ ਹਨ। ਪੁਲਸ ਨੇ ਇਨ੍ਹਾਂ ਖਿਲਾਫ 15/21/26/61 ਤਹਿਤ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

  Published by:Ashish Sharma
  First published:

  Tags: Drugs, Heroin, Nawanshahr, Punjab Police