Home /News /punjab /

ਸਭ ਕੋਸ਼ਿਸ਼ਾਂ ਬੇਕਾਰ, ਜਨਮ ਦਿਨ 'ਤੇ ਵੀ ਬਾਹਰ ਨਾ ਆ ਸਕਿਆ ਫਤਿਹਵੀਰ, NDRF ਨੇ ਮੰਨੀ ਗਲਤੀ

ਸਭ ਕੋਸ਼ਿਸ਼ਾਂ ਬੇਕਾਰ, ਜਨਮ ਦਿਨ 'ਤੇ ਵੀ ਬਾਹਰ ਨਾ ਆ ਸਕਿਆ ਫਤਿਹਵੀਰ, NDRF ਨੇ ਮੰਨੀ ਗਲਤੀ

 • Share this:

  125 ਫੁੱਟ ਡੂੰਘੇ ਬੋਰ ਵਿਚ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਨੂੰ 5ਵੇਂ ਦਿਨ ਵੀ ਬਾਹਰ ਨਹੀਂ ਕੱਢਿਆ ਜਾ ਸਕਿਆ।ਇਸ ਬੱਚੇ ਦਾ ਅੱਜ ਜਨਮ ਦਿਨ ਸੀ ਤੇ ਉਮੀਦ ਕੀਤੀ ਜਾ ਰਹੀ ਸੀ ਕਿ ਅੱਜ ਇਸ ਬੱਚੇ ਨੂੰ ਹਰ ਹੀਲੇ ਬਾਹਰ ਕੱਢ ਲਿਆ ਜਾਵੇਗਾ। ਭਾਰਤ ਸਮੇਤ ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰ ਇਸ ਮਿਸ਼ਨ ਉਤੇ ਲੱਗੀਆਂ ਹੋਈਆਂ ਸਨ ਪਰ 10 ਵਜੇ ਤੱਕ ਵੀ ਇਸ ਬੱਚੇ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ।


  ਸਭ ਤੋਂ ਵੱਧ ਸਵਾਲ ਐੱਨਡੀਆਰਐੱਫ਼ ਟੀਮ ਦੀ ਨਾਕਾਮੀ ਉਤੇ ਉਠ ਰਹੇ ਹਨ। ਇਸ ਟੀਮ ਨੂੰ ਅਜਿਹੇ ਹਾਲਾਤਾਂ ਨਾਲ ਹੀ ਨਜਿੱਠਣ ਲਈ ਤਿਆਰ ਕੀਤਾ ਗਿਆ ਹੈ ਪਰ ਇਸ ਟੀਮ ਨੇ ਮੈਂਬਰਾਂ ਨੇ ਅਜਿਹੀਆਂ ਗਲਤੀਆਂ ਕੀਤੀਆਂ ਜਿਸ ਕਾਰਨ ਪੀੜਤ ਪਰਿਵਾਰ ਦੇ ਨਾਲ ਨਾਲ ਇਸ ਬੱਚੇ ਲਈ ਦੁਆਵਾਂ ਕਰ ਰਹੇ ਲੋਕਾਂ ਹੱਥ ਨਿਰਾਸ਼ਾ ਲੱਗੀ। ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਹਾਦਸਿਆਂ ਸਮੇਂ ਹਰ ਹਾਲਾਤ ਨਾਲ ਨਜਿੱਠਣ ਵਾਲੀ ਟੀਮ ਇਸ ਮਿਸ਼ਨ ਨੂੰ ਤੈਅ ਸਮੇਂ ਵਿਚ ਕਿਉਂ ਨਹੀਂ ਸਿਰੇ ਲਾ ਸਕੀ। ਜਦੋਂ ਕਿ ਇਸ ਕੋਲ ਹਰ ਸਾਧਨ ਸੀ ਪਰ ਇਨ੍ਹਾਂ ਨੂੰ ਵਰਤਿਆ ਹੀ ਨਹੀਂ ਗਿਆ। ਜਿਸ ਕਾਰਨ 5 ਦਿਨਾਂ ਵਿਚ ਵੀ ਬੱਚੇ ਤੱਕ ਨਹੀਂ ਪਹੁੰਚਿਆ ਜਾ ਸਕਿਆ। ਅਸਲ ਵਿਚ ਇਸ ਟੀਮ ਵੱਲੋਂ ਬੱਚੇ ਨੂੰ ਕੱਢਣ ਲਈ ਹਾਦਸੇ ਵਾਲੇ ਬੋਰ ਤੋਂ 5 ਫੁੱਟ ਦੀ ਦੂਰੀ ਉਤੇ ਇਕ ਹੋ ਬੋਰ ਕੀਤਾ ਸੀ ਪਰ ਆਧੁਨਿਕ ਯੰਤਰਾਂ ਦੀ ਵਰਤੋਂ ਨਾ ਕਰਨ ਕਾਰਨ ਇਸ ਬੋਰ ਵਿਚ ਇੰਨੇ ਵਲ ਵਿੰਗ ਪੈ ਗਏ ਕਿ ਬੱਚੇ ਦੀ ਅਸਲ ਪੁਜ਼ੀਸ਼ਨ ਦਾ ਪਤਾ ਹੀ ਨਾ ਲੱਗ ਸਕਿਆ ਤੇ ਸਾਰਾ ਦਿਨ ਟੀਮ ਮੈਂਬਰ ਹਵਾ ਵਿਚ ਟੱਕਰਾਂ ਮਾਰਦੀ ਰਹੀ। ਇਸ ਟੀਮ ਨੇ ਵੀ ਆਪਣੀ ਗਲਤੀ ਮੰਨੀ ਹੈ ਕਿ ਬਚਾਅ ਲਈ ਬੋਰ ਕਰਦੇ ਸਮੇਂ ਉਸ ਦੀ ਦਿਸ਼ਾ ਦਾ ਖਿਆਲ ਹੀ ਨਾ ਰੱਖਿਆ  ਗਿਆ।


  ਦੱਸ ਦਈਏ ਕਿ ਜਿਸ ਬੋਰ ਵਿੱਚ ਫਤਿਹਵੀਰ ਫਸਿਆ ਹੋਇਆ ਸੀ, ਉਸ ਦੇ ਨਾਲ ਹੀ ਇੱਕ ਹੋਰ 36 ਇੰਚੀ ਬੋਰ ਕੀਤਾ ਗਿਆ ਸੀ। ਐੱਨਡੀਆਰਐੱਫ਼ ਟੀਮ ਦੇ ਮੈਂਬਰ 36 ਇੰਚੀ ਬੋਰ ਰਾਹੀਂ ਹੇਠਾਂ ਉਤਾਰੇ ਗਏ ਸਨ। ਇਸ ਪਾਈਪ ਨੂੰ ਕੱਟ ਲਾ ਕੇ ਸੁਰੰਗੀ ਰਸਤਾ ਬਣਾਇਆ ਗਿਆ ਸੀ ਪਰ ਇਹ ਟੀਮ ਉਲਝ ਗਈ। ਸਮੁੱਚਾ ਪ੍ਰਸ਼ਾਸਨ ਹਾਲਾਂਕਿ ਮੌਕੇ ’ਤੇ ਮੌਜੂਦ ਰਹਿ ਕੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਦਾ ਰਿਹਾ, ਪਰ ਘਟਨਾ ਸਥਾਨ ’ਤੇ ਤਕਨੀਕੀ ਸੰਦਾਂ ਦੀ ਕਮੀ ਕਾਰਨ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਉੱਤੇ ਪ੍ਰਸ਼ਨ ਚਿੰਨ੍ਹ ਉਠਾਏ ਜਾ ਰਹੇ ਹਨ। ਲੋਕਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੁੱਤ ’ਤੇ ਕਰੋੜਾਂ ਰੁਪਏ ਖਰਚ ਕੇ ਵੱਡੇ ਦਮਗਜ਼ੇ ਮਾਰੇ ਜਾ ਰਹੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਗਮਾਂ ’ਤੇ ਕਥਿਤ ਲੱਖਾਂ ਰੁਪਏ ਖਰਚੇ ਜਾ ਰਹੇ ਹਨ, ਪਰ ਐਮਰਜੈਂਸੀ ਸਮੱਸਿਆਵਾਂ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਨਹੀਂ ਹਨ।

  First published:

  Tags: FatehVeer Rescue Operation