ਕਰਫਿਊ ਦੌਰਾਨ ਘਰ ਦੇ ਬੂਹੇ 'ਤੇ ਮਿਲੇਗਾ ਜ਼ਰੂਰਤ ਦਾ ਸਾਮਾਨ

News18 Punjabi | News18 Punjab
Updated: March 24, 2020, 10:21 PM IST
share image
ਕਰਫਿਊ ਦੌਰਾਨ ਘਰ ਦੇ ਬੂਹੇ 'ਤੇ ਮਿਲੇਗਾ ਜ਼ਰੂਰਤ ਦਾ ਸਾਮਾਨ
ਕਰਫਿਊ ਦੌਰਾਨ ਘਰ ਦੇ ਬੂਹੇ 'ਤੇ ਮਿਲੇਗਾ ਜ਼ਰੂਰਤ ਦਾ ਸਾਮਾਨ

  • Share this:
  • Facebook share img
  • Twitter share img
  • Linkedin share img
ਐਸ.ਏ.ਐਸ. ਨਗਰ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਵਸਨੀਕਾਂ ਲਈ ਕਰਫਿਊ ਦੌਰਾਨ ਢਿੱਲ ਦੇਣ ਦਾ ਐਲਾਨ ਕੀਤਾ ਹੈ ਅਤੇ ਫੈਸਲਾ ਕੀਤਾ ਗਿਆ ਹੈ ਕਿ ਲੋਕਾਂ ਨੂੰ ਘਰ-ਘਰ ਜਾ ਕੇ ਦੁੱਧ, ਦਵਾਈ ਅਤੇ ਭੋਜਨ ਪਦਾਰਥਾਂ ਦੀ ਸਪਲਾਈ ਕੱਲ ਤੋਂ ਫੇਰੀ ਵਾਲਿਆਂ ਅਤੇ ਮੁਹੱਲਿਆਂ ਦੇ ਠੇਕੇਦਾਰਾਂ ਰਾਹੀਂ ਮੁਹੱਈਆ ਕਰਵਾਈ ਜਾਏਗੀ। ਫੈਸਲੇ ਮੁਤਾਬਿਕ 25 ਮਾਰਚ, 2020 ਤੋਂ ਸਵੇਰੇ 6-9 ਵਜੇ ਤੋਂ ਦੁੱਧ ਅਤੇ ਸਬਜ਼ੀਆਂ ਲਈ ਅਤੇ ਸਵੇਰੇ 8-11 ਵਜੇ ਕਰਿਆਨੇ ਅਤੇ ਦਵਾਈਆਂ ਲਈ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪਟਿਆਲਾ ਵਿਚ ਸਵੇਰੇ 6 ਤੋਂ 9 ਵਜੇ ਅਤੇ ਸ਼ਾਮ 5 ਤੋਂ 8 ਵਜੇ ਤੱਕ ਦੁੱਧ ਸਪਲਾਈ ਕਰ ਸਕਣਗੇ। ਤੇ ਪੈਟਰੋਲ ਪੰਪ 6 ਤੋਂ 9 ਵਜੇ ਤੱਕ ਖੁੱਲ੍ਹਣਗੇ।

ਲੋਕਾਂ ਨੂੰ ਰਾਹਤ ਦੇਣ ਸਬੰਧੀ ਅੱਜ ਜਾਰੀ ਆਦੇਸ਼ਾਂ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਲੋਕ ਆਪਣੇ ਸਥਾਨਕ ਕਰਿਆਨੇ ਦੀਆਂ ਦੁਕਾਨਾਂ / ਕੈਮਿਸਟਾਂ ਤੋਂ ਡਲਿਵਰੀ ਰਾਹੀਂ ਸਮਾਨ ਮੰਗਾ ਸਕਦੇ ਹਨ। ਦੁਕਾਨਾਂ / ਸੰਪਰਕ ਨੰਬਰਾਂ ਦੀ ਇੱਕ ਸੂਚੀ ਵੈਬਸਾਈਟ www.sasnagar.gov.in ਤੇ ਅਪਡੇਟ ਕੀਤੀ ਜਾ ਰਹੀ ਹੈ। ਸਪੁਰਦਗੀ ਨਾਲ ਸਬੰਧਤ ਕਿਸੇ ਵੀ ਮੁੱਦੇ ਲਈ ਕੰਟਰੋਲ ਰੂਮ ਨੰਬਰ 0172-2219541 / 7888556264 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਬੇਘਰੇ ਅਤੇ ਗਰੀਬਾਂ ਨੂੰ ਪਕਾਇਆ ਭੋਜਨ ਮੁਹੱਈਆ ਕਰਾਉਣ ਲਈ, ਇਕ ਵੱਖਰੀ ਹੈਲਪਲਾਈਨ 9463775070 ਸਥਾਪਤ ਕੀਤੀ ਗਈ ਹੈ।

First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ