Home /News /punjab /

CM Mann-Neeru Bajwa: ਨੀਰੂ ਬਾਜਵਾ ਨੇ CM ਮਾਨ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਇਨ੍ਹਾਂ ਮੁੱਦਿਆਂ ਤੇ ਹੋਈ ਗੱਲਬਾਤ

CM Mann-Neeru Bajwa: ਨੀਰੂ ਬਾਜਵਾ ਨੇ CM ਮਾਨ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਇਨ੍ਹਾਂ ਮੁੱਦਿਆਂ ਤੇ ਹੋਈ ਗੱਲਬਾਤ

 neeru bajwa-cm mann

neeru bajwa-cm mann

Neeru Bajwa met CM Mann: ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸਦੀ ਵਜ੍ਹਾਂ ਉਨ੍ਹਾਂ ਦੀ ਫਿਲਮ ਕਲੀ ਜੋਟਾ ਹੈ। ਸਟਾਰ ਕਾਸਟ ਫਿਲਮ ਦਾ ਜਬਰਦਸਤ ਪ੍ਰਮੋਸ਼ਨ ਕਰ ਰਹੀ ਹੈ।

  • Share this:

Neeru Bajwa met CM Mann: ਪੰਜਾਬੀ ਅਦਾਕਾਰਾ ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸਦੀ ਵਜ੍ਹਾਂ ਉਨ੍ਹਾਂ ਦੀ ਫਿਲਮ ਕਲੀ ਜੋਟਾ ਹੈ। ਸਟਾਰ ਕਾਸਟ ਫਿਲਮ ਦਾ ਜਬਰਦਸਤ ਪ੍ਰਮੋਸ਼ਨ ਕਰ ਰਹੀ ਹੈ। ਇਸ ਵਿਚਕਾਰ ਨੀਰੂ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਤੁਸੀ ਵੀ ਵੇਖੋ ਇਹ ਤਸਵੀਰਾਂ ਜਿਨ੍ਹਾਂ ਨੂੰ ਦੇਖ ਪ੍ਰਸ਼ੰਸ਼ਕ ਕੀ-ਕੀ ਕਮੈਂਟ ਕਰ ਰਹੇ ਹਨ...









View this post on Instagram






A post shared by Neeru Bajwa (@neerubajwa)



ਇਨ੍ਹਾਂ ਤਸਵੀਰਾਂ ਨੂੰ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਅਦਾਕਾਰਾ ਨੇ ਲਿਖਿਆ, ਸਾਡੇ ਆਪਣੇ ਪੰਜਾਬ ਦੇ ਮੁੱਖ ਮੰਤਰੀ, @bhagwantmann1 ਜੀ ਨਾਲ ਸ਼ਾਨਦਾਰ ਅਤੇ ਲਾਭਕਾਰੀ ਮੁਲਾਕਾਤ। ਸਿਨੇਮਾ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਲਈ ਇੱਕ ਵਧੀਆ ਮਾਧਿਅਮ ਹੈ, ਅਤੇ ਜਿਵੇਂ ਕਿ ਚਰਚਾ ਕੀਤੀ ਗਈ ਹੈ, ਜਾਗਰੂਕਤਾ ਲਿਆਉਣ ਲਈ ਸਖ਼ਤ ਮਿਹਨਤ ਕਰੇਗਾ। #savethegirlchild #drugs ਅਤੇ ਪੰਜਾਬ ਦੇ ਹੋਰ ਬਹੁਤ ਸਾਰੇ ਮਹੱਤਵਪੂਰਨ ਮੁੱਦੇ 🙏🏼 ਸਰ ਤੁਹਾਡੀ ਸਾਰੀ ਮਿਹਨਤ ਲਈ ਧੰਨਵਾਦ।

ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸ਼ਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕੀ ਕਹਿੰਦਾ ਫਿਰ ਤੁਹਾਡਾ ਭਗਵੰਤ ਮਾਨ... ਸੀਐਮ ਸਾਬ੍ਹ ਤੋਂ ਤੁਸੀ ਪੁੱਛੋ ਕਿ ਸਿੱਧੂ ਮੂਸੇਵਾਲਾ ਭਾਈ ਨੂੰ ਇਨਸਾਫ ਕਦੋਂ ਮਿਲੇਗਾ।

ਵਰਕਫਰੰਟ ਦੀ ਗੱਲ ਕਰਿਏ ਤਾਂ ਨੀਰੂ ਬਾਜਵਾ ਦੀ ਫਿਲਮ ਕਲੀ ਜੋਟਾ 3 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸ ਵਿੱਚ ਉਹ ਪਹਿਲੀ ਵਾਰ ਸਤਿੰਦਰ ਸਰਤਾਜ ਅਤੇ ਵਾਮਿਕਾ ਨਾਲ ਕੰਮ ਕਰਦੇ ਹੋਏ ਦਿਖਾਈ ਦੇਵੇਗੀ। ਇਸ ਫਿਲਮ ਦੀ ਵੱਖਰੀ ਕਹਾਣੀ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਿੱਚ ਕਾਮਯਾਬ ਰਹੇਗੀ। ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ। ਇਹ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂ ਐਂਡ ਆਈ ਫਿਲਮਜ਼ ਤੇ ਵੀਐੱਚ ਐਂਟਰਟੇਨਮੈਂਟ ਵਲੋਂ ਪੇਸ਼ ਕੀਤੀ ਗਈ ਹੈ। ਇਹ ਫਿਲਮ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਕੀਤੀ ਗਈ ਹੈ।

Published by:Rupinder Kaur Sabherwal
First published:

Tags: AAP, AAP Punjab, Bhagwant Mann, Entertainment, Neeru Bajwa