ਪਠਾਨਕੋਟ (Pathankot) ਵਿੱਚ ਬਿਜਲੀ ਵਿਭਾਗ ਵੱਲੋਂ ਤਹਿਸੀਲਦਾਰ ਨੂੰ ਪੱਤਰ ਲਿਖ ਕੇ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਤਹਿਸੀਲਦਾਰ ਮੁਤਾਬਿਕ ਹੁਣ ਘਰ ਜਾਂ ਜਮੀਨ ਵੇਚਣ ਲਈ ਬਿਜਲੀ ਵਿਭਾਗ ਤੋਂ NOC ਲੈਣੀ ਜ਼ਰੂਰੀ ਹੋਵੇਗੀ। ਜੇਕਰ ਕਿਸੇ ਵੀ ਸ਼ਖਸ ਦਾ ਬਿਜਲੀ ਬਿਲ ਬਕਾਇਆ ਰਿਹਾ ਤਾਂ, ਉਹ ਆਪਣਾ ਘਰ ਜਾਂ ਜਮੀਨ ਨਹੀਂ ਵੇਚ ਸਕੇਗਾ।
ਇੱਕ ਪਾਸੇ ਜਿੱਥੇ ਸੂਬਾ ਸਰਕਾਰ ਨੇ 1 ਜੁਲਾਈ ਤੋਂ ਸੂਬੇ ਭਰ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਬਿਜਲੀ ਵਿਭਾਗ ਵੱਲੋਂ ਤਹਿਸੀਲਦਾਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿਚ ਹਵਾਲਾ ਦਿੱਤਾ ਗਿਆ ਹੈ ਕਿ ਜ਼ਿਆਦਾਤਰ ਲੋਕ ਬਿਜਲੀ ਦੇ ਬਿੱਲ ਭਰੇ ਬਿਨਾਂ ਹੀ ਆਪਣੀ ਜਾਇਦਾਦ ਵੇਚ ਦਿੰਦੇ ਹਨ, ਜਿਸ ਕਾਰਨ ਵਿਭਾਗ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਇਸ ਲਈ ਜੇਕਰ ਕੋਈ ਆਪਣੀ ਜਾਇਦਾਦ ਵੇਚਣਾ ਚਾਹੰਦਾ ਹੈ ਤਾਂ ਉਸ ਨੂੰ ਬਿਨਾਂ ਬਿਜਲੀ ਮਹਿਕਮੇ ਦੇ ਐਨ.ਓ.ਸੀ. ਬਿਨਾਂ ਜਾਇਦਾਦ ਵੇਚਣ ਦੀ ਇਜਾਜ਼ਤ ਨਾ ਦਿੱਤੀ ਜਾਵੇ | ਬਿਜਲੀ ਵਿਭਾਗ ਤੋਂ ਐਨ.ਓ.ਸੀ. ਵਿਭਾਗ ਨੂੰ ਇਸ ਨੁਕਸਾਨ ਤੋਂ ਬਚਾਇਆ ਜਾ ਸਕੇ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pathankot