Naresh Sethi
ਪੰਜਾਬ ਦੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ - ਹਰਿਆਣਾ ਹਾਈਕੋਰਟ ਦੇ ਆਦੇਸ਼ 'ਤੇ ਪੰਜਾਬ ਸਰਕਾਰ ਨੇ ਨਵੀਂ ਐਸਆਈਟੀ (ਸਪੈਸ਼ਲ ਇੰਵੇਸਟਿਗੇਸ਼ਨ ਟੀਮ ) ਦਾ ਗਠਨ ਕੀਤਾ ਸੀ। ਟੀਮ ਨੇ ਵੀਰਵਾਰ ਨੂੰ ਆਧਿਕਾਰਿਕ ਰੂਪ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਕੋਟਕਪੂਰਾ ਵਿੱਚ ਘਟਨਾ ਸਥਾਨ ਵਾਲੇ ਮੁੱਖ ਚੌਕ ਤੇ ਪਹੁੰਚ ਕੇ ਟੀਮ ਨੇ ਸਬੰਧਤ ਅਧਿਕਾਰੀਆਂ ਤੋ ਜਾਣਕਾਰੀ ਜੁਟਾਈ। ਜਾਇਜਾ ਲੈਣ ਵਾਲਿਆ ਵਿੱਚ ਐਸਆਈਟੀ ਦੇ ਮੁਖੀ ਅਤੇ ਏਡੀਜੀਪੀ ਵਿਜਿਲੇਂਸ ਐਲ.ਕੇ ਯਾਦਵ ਦੇ ਇਲਾਵਾ ਟੀਮ ਦੇ ਮੈਂਬਰ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅੱਗਰਵਾਲ ਅਤੇ ਡੀਆਈਜੀ ਫਰੀਦਕੋਟ ਰੇਂਜ਼ ਸੁਰਜੀਤ ਸਿੰਘ ਵੀ ਸ਼ਾਮਿਲ ਰਹੇ ।
ਅਦਾਲਤ ਦੇ ਆਦੇਸ਼ ਦੇ ਅਨੁਸਾਰ ਟੀਮ ਨੂੰ ਗੋਲੀਕਾਂਡ ਦੀ ਜਾਂਚ ਨੂੰ ਮੁਢਲੀ ਆਧਾਰ ਤੇ ਛੇ ਮਹੀਨੇ ਵਿੱਚ ਪੂਰਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਗ੍ਰਹਿ ਵਿਭਾਗ ਦੁਆਰਾ ਜਾਰੀ ਆਦੇਸ਼ ਦੇ ਅਨੁਸਾਰ ਐਸਆਈਟੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਦਾ ਪਾਲਣ ਕਰੇਗੀ , ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਜਾਂਚ ਵਿੱਚ ਕੋਈ ਵੀ ਅੰਦਰੂਨੀ ਜਾਂ ਬਾਹਰੀ ਤੌਰ ਉੱਤੇ ਦਖਲ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਆਦੇਸ਼ ਵਿੱਚ ਸਪੱਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਐਸਆਈਟੀ ਸਾਂਝਾ ਤੌਰ ਤੇ ਕੰਮ ਕਰੇਗੀ ਅਤੇ ਇਸਦੇ ਸਾਰੇ ਮੈਂਬਰ ਜਾਂਚ ਦੀ ਸਾਰੀ ਕਾਰਵਾਈ ਅਤੇ ਅੰਤਮ ਰਿਪੋਰਟ ਉੱਤੇ ਆਪਣੇ ਹਸਤਾਖਰ ਕਰਨਗੇ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਐਸਆਈਟੀ ਦੇ ਮੈਬਰਾਂ ਨੂੰ ਵੀ ਗਵਾਹ ਜਾਂਚ ਅਧਿਕਾਰੀ ਦੇ ਤੌਰ ਤੇ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇਗਾ। ਕਾਨੂੰਨ ਦੇ ਮੁਤਾਬਕ ਐਸਆਈਟੀ ਜਾਂਚ ਸਬੰਧੀ ਰਾਜ ਦੀ ਕਿਸੇ ਵੀ ਕਾਰਜਕਾਰੀ ਜਾਂ ਪੁਲਿਸ ਅਥਾਰਿਟੀ ਨੂੰ ਰਿਪੋਰਟ ਨਹੀਂ ਕਰੇਗੀ ਅਤੇ ਸਿਰਫ ਸਬੰਧਤ ਮਜਿਸਟਰੇਟ ਨੂੰ ਹੀ ਰਿਪੋਰਟ ਕਰੇਗੀ । ਐਸਆਈਟੀ ਦੇ ਮੈਬਰਾਂ ਨੂੰ ਜਾਂਚ ਦਾ ਕੋਈ ਹਿੱਸਾ ਲੀਕ ਨਾ ਕਰਨ ਅਤੇ ਜਾਂਚ ਦੇ ਵੱਖ - ਵੱਖ ਪਹਿਲੂਆਂ ਸਬੰਧੀ ਮੀਡੀਆ ਨਾਲ ਗੱਲਬਾਤ ਨਾ ਕਰਨ ਸਬੰਧੀ ਹਿਦਾਇਤ ਦਿੱਤੀ ਗਈ ਹੈ । ਐਸਆਈਟੀ ਦੇ ਮੈਂਬਰ ਚੱਲ ਰਹੀ ਜਾਂਚ ਦੇ ਬਾਰੇ ਵਿੱਚ ਕਿਸੇ ਉਤੇ ਸ਼ੱਕ ਜਾਂ ਰਾਇ ਦਾ ਸਿੱਧਾ ਜਾਂ ਅਪ੍ਰਤੱਖ ਤੌਰ 'ਤੇ ਜਵਾਬ ਨਹੀਂ ਦੇਵੇਗੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Kotkapura firing