• Home
 • »
 • News
 • »
 • punjab
 • »
 • NEW TEHSIL COMPLEX TO BE CONSTRUCTED AT LOPOKE FOOD STREET TO BE BUILT IN HOSHIARPUR

ਲੋਪੋਕੇ ਵਿਖੇ ਨਵੇਂ ਤਹਿਸੀਲ ਕੰਪਲੈਕਸ ਦਾ ਕੀਤਾ ਜਾਵੇਗਾ ਨਿਰਮਾਣ, ਹੁਸ਼ਿਆਰਪੁਰ 'ਚ ਬਣੇਗੀ ਫੂਡ ਸਟ੍ਰੀਟ

ਮੁੱਖ ਸਕੱਤਰ ਵੱਲੋਂ ਵਿਕਾਸ ਪ੍ਰਾਜੈਕਟਾਂ ਨੂੰ ਮੰਨਜ਼ੂਰੀ

ਲੋਪੋਕੇ ਵਿਖੇ ਨਵੇਂ ਤਹਿਸੀਲ ਕੰਪਲੈਕਸ ਦਾ ਕੀਤਾ ਜਾਵੇਗਾ ਨਿਰਮਾਣ, ਹੁਸ਼ਿਆਰਪੁਰ 'ਚ ਬਣੇਗੀ ਫੂਡ ਸਟ੍ਰੀਟ (file photo)

 • Share this:
  ਚੰਡੀਗੜ- ਪੰਜਾਬ ਦੀ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਅੰਮਿ੍ਰਤਸਰ ਜਿਲੇ ਦੇ ਲੋਪੋਕੇ ਵਿਖੇ ਤਹਿਸੀਲ ਕੰਪਲੈਕਸ ਦੀ ਉਸਾਰੀ ਅਤੇ ਹੁਸ਼ਿਆਰਪੁਰ ਵਿੱਚ ਫੂਡ ਸਟ੍ਰੀਟ ਸਥਾਪਤ ਕਰਨ ਸਬੰਧੀ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇਣ ਦੇ ਨਾਲ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਕਾਸ ਪ੍ਰਾਜੈਕਟਾਂ ਨੂੰ ਮੰਨਜ਼ੂਰੀ ਦੇ ਦਿੱਤੀ ਹੈ।

  ਉਹ ਅੱਜ ਇਥੇ ਖਾਲੀ ਸਰਕਾਰੀ ਜਮੀਨਾਂ ਦੀ ਸਰਬੋਤਮ ਵਰਤੋਂ (ਓ.ਯੂ.ਵੀ.ਜੀ.ਐਲ.) ਸਬੰਧੀ ਯੋਜਨਾ ਦੀ ਉੱਚ ਪੱਧਰੀ ਕਮੇਟੀ ਦੀ 54ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।

  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸਾ ਨਿਰਦੇਸ਼ਾਂ ‘ਤੇ ਸੂਬੇ ਵਿਚ ਵਿਕਾਸ ਪ੍ਰਾਜੈਕਟਾਂ ਵਿੱਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਇਸ ਮੀਟਿੰਗ ਵਿੱਚ ਜਿਲਾ ਅੰਮਿ੍ਰਤਸਰ ਦੇ ਲੋਪੋਕੇ ਵਿਖੇ ਤਹਿਸੀਲ ਕੰਪਲੈਕਸ ਦੇ ਨਿਰਮਾਣ ਸਬੰਧੀ ਫੈਸਲਾ ਲਿਆ ਗਿਆ ਹੈ।

  ਇਸ ਕਮੇਟੀ ਨੇ ਜਲਦ ਹੀ ਹੁਸਅਿਾਰਪੁਰ ਦੇ ਨਾਲੋਨੀਆਂ ਵਿਖੇ ਫੂਡ ਸਟ੍ਰੀਟ ਦੇ ਨਿਰਮਾਣ ਦਾ ਕੰਮ ਤੁਰੰਤ ਸੁਰੂ ਕਰਨ ਦਾ ਫੈਸਲਾ ਵੀ ਲਿਆ ਅਤੇ ਚਾਹਵਾਨ ਵਿਅਕਤੀਆਂ ਤੋਂ ਨਵੇਂ ਵਪਾਰਕ ਸਥਾਨ ‘ਤੇ ਬੂਥਾਂ ਅਤੇ ਦੁਕਾਨਾਂ ਦੀ ਅਲਾਟਮੈਂਟ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ।

  ਮੁੱਖ ਸਕੱਤਰ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਾਲ ਦੇ ਅੰਤ ਤੱਕ ਨਵੀਂ ਫੂਡ ਸਟ੍ਰੀਟ ਨੂੰ ਸ਼ੁਰੂ ਕਰਨ ਲਈ ਕਿਹਾ।
  ਮੀਟਿੰਗ ਵਿੱਚ ਅੰਮਿ੍ਰਤਸਰ ਨੇੜਲੇ ਇਲਾਕਾ ਨਿਵਾਸੀਆਂ ਦੀਆਂ ਜਰੂਰਤਾਂ ਦੀ ਪੂਰਤੀ ਲਈ 290 ਲੱਖ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਾਮਦਾਸ ਅਰਬਨ ਅਸਟੇਟ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਬਣਾਉਣ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ।

  ਕਮੇਟੀ ਵੱਲੋਂ ਫਿਰੋਜਪੁਰ ਦੇ ਪੁਰਾਣੇ ਤਹਿਸੀਲ ਕੰਪਲੈਕਸ ਨੂੰ ਵਿਕਸਤ ਕਰਨ ਨੂੰ ਵੀ ਹਰੀ ਝੰਡੀ ਦਿੱਤੀ ਗਈ।
  ਚਾਰ ਬਹੁ-ਮੰਤਵੀ ਥਾਵਾਂ ਦੀ ਯੋਜਨਾ ਬਣਾਉਣ ਉਪਰੰਤ ਲੁਧਿਆਣਾ ਵਿਖੇ ਪੁਲਿਸ ਕਮਿਸ਼ਨਰ ਰਿਹਾਇਸ ਦੇ ਸਾਹਮਣੇ ਵਾਲੀ ਪੀ.ਡਬਲਯੂ.ਡੀ. ਕਲੋਨੀ ਦੀ ਜਮੀਨ ਨੂੰ ਵੇਚਣ ਦਾ ਫੈਸਲਾ ਲਿਆ ਗਿਆ।

  ਮੁੱਖ ਸਕੱਤਰ ਨੇ ਪੁੱਡਾ ਅਤੇ ਹੋਰ ਵਿਕਾਸ ਅਥਾਰਟੀਆਂ ਨੂੰ ਹਦਾਇਤ ਕੀਤੀ ਕਿ ਸੰਭਾਵੀ ਖਰੀਦਦਾਰਾਂ ਨੂੰ ਵਪਾਰਕ ਅਤੇ ਰਿਹਾਇਸੀ ਜਾਇਦਾਦਾਂ ਦੀ ਪੇਸਕਸ ਕਰਨ ਲਈ ਨਿਲਾਮੀ ਦੀਆਂ ਨਿਸਚਤ ਤਰੀਕਾਂ ਵਾਲਾ ਕੈਲੰਡਰ ਬਣਾ ਕੇ ਹਰ ਮਹੀਨੇ ਓ.ਯੂ.ਵੀ.ਜੀ.ਐਲ. ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇ, ਜਿਸ ਨਾਲ ਸੂਬੇ ਵਿਚ ਵੱਧ ਮਾਲੀਆ ਇੱਕਠਾ ਕੀਤਾ ਜਾ ਸਕੇਗਾ।
  Published by:Ashish Sharma
  First published: