ਸਾਵਧਾਨ! ਫਰਵਰੀ ਤੋਂ ਚੰਡੀਗੜ੍ਹ ਵਿਚ ਲਾਗੂ ਹੋਣਗੇ ਇਹ ਨਵੇਂ ਟ੍ਰੈਫਿਕ ਨਿਯਮ, ਉਲੰਘਣਾ ਕੀਤੀ ਤਾਂ...

News18 Punjabi | News18 Punjab
Updated: January 14, 2020, 4:11 PM IST
share image
ਸਾਵਧਾਨ! ਫਰਵਰੀ ਤੋਂ ਚੰਡੀਗੜ੍ਹ ਵਿਚ ਲਾਗੂ ਹੋਣਗੇ ਇਹ ਨਵੇਂ ਟ੍ਰੈਫਿਕ ਨਿਯਮ, ਉਲੰਘਣਾ ਕੀਤੀ ਤਾਂ...
ਸਾਵਧਾਨ! ਫਰਵਰੀ ਤੋਂ ਚੰਡੀਗੜ੍ਹ ਚ ਲਾਗੂ ਹੋਣਗੇ ਨਵੇਂ ਟ੍ਰੈਫਿਕ ਨਿਯਮ, ਉਲੰਘਣਾ ਕੀਤੀ ਤਾਂ

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ ਪੁਲਿਸ ਟ੍ਰੈਫਿਕ ਜਾਮ ਤੋਂ ਨਿਜਾਤ ਦਿਵਾਉਣ ਲਈ ਸਖਤ ਕਦਮ ਚੁੱਕਣ ਜਾ ਰਹੀ ਹੈ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਚੰਡੀਗੜ੍ਹ ਵਿਚ ਦਾਖਲ ਹੋਣ ਤੋਂ ਬਾਅਦ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ। ਤੁਹਾਡੀ ਇਕ ਗਲਤੀ ਕਾਰਨ ਮੋਟਾ ਜੁਰਮਾਨਾ ਹੋ ਸਕਦਾ ਹੈ।

ਪੁਲਿਸ ਨੇ ਸੜਕਾਂ ’ਤੇ ਵਾਹਨ ਖੜ੍ਹੇ ਕਰਨ ਅਤੇ ਰੋਕਣ ’ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਜੇਕਰ ਕੋਈ ਸੜਕ ਉਤੇ ਗੱਡੀ ਖੜ੍ਹੀ ਕਰਕੇ ਫੋਨ ਉਤੇ ਗੱਲ਼ ਕਰਦਾ, ਸੜਕ ਕਿਨਾਰੇ ਪਿੱਕ ਐਂਡ ਡ੍ਰਾਪ ਤੋਂ ਇਲਾਵਾ ਲਾਲ ਬੱਤੀ ਉਤੇ ਆਪਣੇ ਖੱਬੇ ਪਾਸੇ ਸਲਿੱਪ ਰੋਡ ਨੂੰ ਬਲਾਕ ਕਰਦਾ ਫੜਿਆ ਗਿਆ ਤਾਂ ਪਹਿਲੀ ਵਾਰ 500 ਤੇ ਦੂਜੀ ਵਾਰ ਫੜੇ ਜਾਣ ਉਤੇ 1000 ਰੁਪਏ ਦਾ ਚਲਾਨ ਕੱਟਿਆ ਜਾਵੇਗਾ। ਇਹ ਨਿਯਮ ਸ਼ਹਿਰ ’ਚ ਪਹਿਲੀ ਫਰਵਰੀ ਤੋਂ ਲਾਗੂ ਕੀਤੇ ਜਾਣਗੇ ਅਤੇ ਇਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਸ਼ਹਿਰ ਦੇ ਮੱਧਿਆ ਮਾਰਗ, ਦੱਖਣੀ ਮਾਰਗ ਅਤੇ ਉਦਯੋਗ ਪੱਥ ’ਤੇ ਆਵਾਜਾਈ ਦੀ ਮੁੱਖ ਸਮੱਸਿਆ ਜਿਆਦਾ ਹੈ। ਪੁਲਿਸ ਨੇ ਇਨ੍ਹਾਂ ਤਿੰਨਾ ਸੜਕਾਂ ’ਤੇ ਵਾਹਨ ਖੜ੍ਹੇ ਕਰਨ ਅਤੇ ਰੋਕਣ ’ਤੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਨੇ ਵਾਹਨ ਚਲਾਉਣ ਸਮੇਂ ਲੇਨ ਡਰਾਈਵਿੰਗ ਦੀ ਉਲੰਘਣਾ ਕਰਨ ’ਤੇ ਵੀ ਪਾਬੰਦੀ ਲਗਾਉਂਦੇ ਹੋਏ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਨਿਯਮ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
First published: January 14, 2020
ਹੋਰ ਪੜ੍ਹੋ
ਅਗਲੀ ਖ਼ਬਰ