Hoshiarpur: ਨਵਜੰਮੇ ਨੂੰ ਜਨਮ ਤੋਂ ਬਾਅਦ ਹੀ ਬਾਲਟੀ ਵਿੱਚ ਪਾ ਕੇ ਸੜਕ ‘ਤੇ ਛੱਡਿਆ

News18 Punjabi | News18 Punjab
Updated: June 10, 2021, 1:33 PM IST
share image
Hoshiarpur: ਨਵਜੰਮੇ ਨੂੰ ਜਨਮ ਤੋਂ ਬਾਅਦ ਹੀ ਬਾਲਟੀ ਵਿੱਚ ਪਾ ਕੇ ਸੜਕ ‘ਤੇ ਛੱਡਿਆ
Hoshiarpur: ਨਵਜੰਮੇ ਨੂੰ ਜਨਮ ਤੋਂ ਬਾਅਦ ਹੀ ਬਾਲਟੀ ਵਿੱਚ ਪਾ ਕੇ ਸੜਕ ‘ਤੇ ਛੱਡਿਆ

ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਨਵਜੰਮੇ ਬੱਚਾ ਲਾਵਾਰਿਸ ਹਾਲਤ ਵਿੱਚ ਇਕ ਬਾਲਟੀ ‘ਚ ਪਿਆ ਹੋਇਆ ਮਿਲਿਆ।  ਗੁਆਂਢੀਆਂ ਨੇ ਬੱਚੇ ਦੀ ਅਵਾਜ਼ ਸੁਣੀ ਤਾਂ ਉਹ ਬੱਚੇ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਦੀ ਮਦਦ ਨਾਲ ਉਸਨੂੰ ਬਚਾਇਆ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ- ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ਨਵਜੰਮੇ ਬੱਚਾ ਲਾਵਾਰਿਸ ਹਾਲਤ ਵਿੱਚ ਇਕ ਬਾਲਟੀ ‘ਚ ਪਿਆ ਹੋਇਆ ਮਿਲਿਆ।  ਗੁਆਂਢੀਆਂ ਨੇ ਬੱਚੇ ਦੀ ਅਵਾਜ਼ ਸੁਣੀ ਤਾਂ ਉਹ ਬੱਚੇ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਦੀ ਮਦਦ ਨਾਲ ਉਸਨੂੰ ਬਚਾਇਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਭਰਵਾਈ ਰੋਡ 'ਤੇ ਸਥਿਤ ਸ਼ਿਵਾਲਿਕ ਐਨਕਲੇਵ ਦੀ ਗਲੀ ਨੰਬਰ 3 ਦੇ ਬਾਹਰ ਇਕ ਬਾਲਟੀ ਅੰਦਰ ਕੱਪੜਿਆਂ ਵਿਚ ਲਪੇਟ ਕੇ ਰੱਖਿਆ ਹੋਇਆ ਸੀ। ਸ਼ਹਿਰ ਵਿੱਚ 43 ਡਿਗਰੀ ਤਾਪਮਾਨ ਦੇ ਵਿਚਕਾਰ ਬੱਚਾ ਰੋ ਰਿਹਾ ਸੀ ਤਾਂ ਐਨਕਲੇਵ ਵਿੱਚ ਰਹਿੰਦੇ ਦੋ ਵਿਅਕਤੀਆਂ ਨੇ ਇਸ ਨਵਜੰਮੇ ਦੀ ਆਵਾਜ ਸੁਣਾਈ ਦਿੱਤੀ। ਉਨ੍ਹਾਂ ਵੇਖਿਆ ਕਿ ਬੱਚੇ ਦੇ ਰੋਣ ਦੀ ਆਵਾਜ਼ ਉਸ ਬਾਲਟੀ ਵਿਚੋਂ ਆ ਰਹੀ ਸੀ, ਜੋ ਕੱਪੜਿਆਂ ਨਾਲ ਭਰੀ ਹੋਈ ਸੀ।

ਜਦੋਂ ਉਨ੍ਹਾਂ ਬਾਲਟੀ ਵਿਚੋਂ ਕੱਪੜੇ ਕੱਢਣੇ ਸ਼ੁਰੂ ਕੀਤੇ ਤਾਂ ਨਵਜੰਮਿਆ ਬੱਚਾ ਇਸ ਵਿਚ ਰੋ ਰਿਹਾ ਸੀ। ਨਵਜੰਮੇ ਦੇ ਜਣੇਪੇ ਤੋਂ ਬਾਅਦ, ਨਾਭੀਨਾਲ ਵੀ ਨਹੀਂ ਕੱਟੀ ਹੋਈ ਸੀ। ਉਨ੍ਹਾਂ ਨੇ ਐਨਕਲੇਵ ਵਿੱਚ ਰਹਿੰਦੇ ਡਾ: ਨੀਲਮ ਸਿੱਧੂ ਨੂੰ ਜਾਣਕਾਰੀ ਦਿੱਤੀ। ਡਾਕਟਰ ਨੇ ਨਵਜੰਮੇ ਨੂੰ ਬਾਲਟੀ ਵਿੱਚੋਂ ਬਾਹਰ ਕੱਢਿਆ, ਉਸਦੀ ਨਾੜ ਨੂੰ ਕੱਟ ਕੇ ਫੀਡ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਨਵਜੰਮੇ ਬੱਚੇ ਨੂੰ ਸਿਵਲ ਹਸਪਤਾਲ ਦੇ ਹਵਾਲੇ ਕਰ ਦਿੱਤਾ ਗਿਆ। ਸਿਵਲ ਹਸਪਤਾਲ ਦੇ ਚਿਲਡਰਨਜ਼ ਵਾਰਡ ਵਿਚ ਕੰਮ ਕਰ ਰਹੀ ਡਾ: ਰਾਜਵੰਤ ਕੌਰ ਦਾ ਕਹਿਣਾ ਹੈ ਕਿ ਨਵਜੰਮੇ ਬੱਚੇ ਦਾ ਜਨਮ ਬੁੱਧਵਾਰ ਸਵੇਰੇ ਤੜਕੇ ਹੀ ਹੋਇਆ ਹੋਵੇਗਾ।  ਬੱਚੇ ਦਾ ਇਲਾਜ ਕਰਨ ਤੋਂ ਬਾਅਦ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਦੱਸਿਆ ਜਾਂਦਾ ਹੈ।

ਨਵਜੰਮੇ ਬੱਚਿਆਂ ਦਾ ਇਸ ਤਰ੍ਹਾਂ ਮਿਲਣ ਵਾਲੀ ਪੰਜਾਬ ਵਿਚ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ  ਲਗਭਗ 22 ਦਿਨ ਪਹਿਲਾਂ ਕਪੂਰਥਲਾ ਦੇ ਪਿੰਡ ਕਾਹਲਵਾਂ ਵਿਚ ਇਕ ਕਲਯੁਗੀ ਮਾਂ ਨੇ ਆਪਣੀ ਨਵਜੰਮੀ ਲੜਕੀ ਨੂੰ ਲਿਫ਼ਾਫ਼ੇ ਵਿੱਚ ਪਾ ਕੇ ਘਰ ਦੀ ਛੱਤ ‘ਤੇ ਸੁੱਟ ਦਿੱਤਾ ਸੀ। ਜਦੋਂ ਇਕ ਨੌਜਵਾਨ ਨੇ ਲਿਫਾਫਾ ਨੂੰ ਹਿਲਦਾ ਵੇਖਿਆ ਤਾਂ ਉਸਨੂੰ ਸ਼ੱਕ ਹੋਇਆ ਕਿ ਇਹ ਜਾਨਵਰ ਹੈ। ਜਦੋਂ ਉਸਨੇ ਬੈਗ ਖੋਲ੍ਹਿਆ ਤਾਂ ਲਿਫਾਫੇ ਵਿੱਚ ਇੱਕ ਨਵਜੰਮੇ ਨੂੰ ਵੇਖਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਨਵਜੰਮੇ ਬੱਚੇ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਸੀ।
Published by: Ashish Sharma
First published: June 10, 2021, 1:33 PM IST
ਹੋਰ ਪੜ੍ਹੋ
ਅਗਲੀ ਖ਼ਬਰ