Home /News /punjab /

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨਵਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਸਹੁਰੇ ਪਰਿਵਾਰ ਤੋਂ ਤੰਗ ਆ ਕੇ ਨਵਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਮ੍ਰਿਤਕਾ ਦੀ ਫਾਈਲ ਫੋਟੋ

ਮ੍ਰਿਤਕਾ ਦੀ ਫਾਈਲ ਫੋਟੋ

 • Share this:
  ਸ਼ੈਲੇਸ਼ ਕੁਮਾਰ 

  ਜਿਲਾ ਨਵਾਂਸ਼ਹਿਰ ਦੇ ਪਿੰਡ ਭੰਗਲ ਕਲਾਂ ਦੀ  ਲੜਕੀ  ਨਵਜੋਤ ਕੌਰ  ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ।

  ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਨਵਜੋਤ ਕੌਰ ਦਾ ਵਿਆਹ ਕਰੀਬ ਸਾਢੇ ਅੱਠ ਮਹੀਨੇ ਪਹਿਲਾਂ ਪ੍ਰਦੀਪ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਕਰਿਆਮ ਨਾਲ ਹੋਇਆ ਸੀ।ਲੜਕੀ ਦੇ ਪਿਤਾ ਬਚਿੱਤਰ ਪਾਲ ਨੇ ਪੁਲਿਸ ਨਾਲ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ  ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਤੋਂ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਸੰਬੰਧ ਵਿੱਚ ਲੜਕੀ ਦੁਆਰਾ ਅਕਸਰ ਹੀ ਆਪਣੇ ਮਾਪਿਆਂ ਨੂੰ ਸ਼ਿਕਾਇਤ ਕੀਤੀ ਜਾਂਦੀ ਸੀ।  ਲੜਕੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਲੜਕੀ ਦੇ ਮਾਪਿਆਂ ਵੱਲੋਂ ਸਹੁਰੇ ਪਰਿਵਾਰ ਦੇ ਖਿਲਾਫ ਐਫ.ਆਈ.ਆਰ ਦਰਜ ਕਰਵਾਈ ਗਈ ਹੈ ਜਿਸ ਦੇ ਅਧਾਰ ਤੇ ਪੁਲਿਸ ਵੱਲੋਂ ਲੜਕੀ ਦੇ ਪਤੀ ਪ੍ਰਦੀਪ ਕੁਮਾਰ ਸਹੁਰਾ ਮਨੋਜ ਕੁਮਾਰ ਅਤੇ ਸੱਸ ਸੁਰਿੰਦਰ ਕੌਰ ਦੇ ਖਿਲਾਫ ਐਫ. ਆਈ.ਆਰ ਨੰਬਰ 96 ਕੱਲ ਮਿਤੀ 7-12-2020 ਨੂੰ ਅੰਡਰ ਸੈਕਸ਼ਨ 304B 34 IPC ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
  Published by:Ashish Sharma
  First published:

  Tags: Nawanshahr, Suicide

  ਅਗਲੀ ਖਬਰ