ਵਿਆਹ ਦੇ 7 ਮਹੀਨੇ ਬਾਅਦ ਸਰਕਾਰੀ ਅਧਿਆਪਕਾ ਦੀ ਮੌਤ, ਸਹੁਰਾ ਪਰਿਵਾਰ 'ਤੇ ਦਾਜ ਲਈ ਹੱਤਿਆ ਦੇ ਦੋਸ਼

News18 Punjabi | News18 Punjab
Updated: July 20, 2021, 2:26 PM IST
share image
ਵਿਆਹ ਦੇ 7 ਮਹੀਨੇ ਬਾਅਦ ਸਰਕਾਰੀ ਅਧਿਆਪਕਾ ਦੀ ਮੌਤ, ਸਹੁਰਾ ਪਰਿਵਾਰ 'ਤੇ ਦਾਜ ਲਈ ਹੱਤਿਆ ਦੇ ਦੋਸ਼
ਮ੍ਰਿਤਕ ਸ਼ਰਨਦੀਪ ਕੌਰ ਅਤੇ ਉਸ ਦੇ ਪਤੀ ਦੇ ਵਿਆਹ ਮੌਕੇ ਦੀ  ਫਾਇਲ ਫੋਟੋ

  • Share this:
  • Facebook share img
  • Twitter share img
  • Linkedin share img
Bhupinder Singh

ਨਾਭਾ ਬਲਾਕ ਦੇ ਪਿੰਡ ਪਾਲੀਆਂ ਖੁਰਦ ਵਿਖੇ 7 ਮਹੀਨੇ ਪਹਿਲਾਂ ਸ਼ਰਨਦੀਪ ਕੌਰ ਦਾ ਵਿਆਹ ਗੁਰਤੇਜ ਸਿੰਘ ਨਾਲ ਹੋਇਆ ਸੀ। ਸ਼ਰਨਦੀਪ ਸਰਕਾਰੀ ਅਧਿਆਪਕ ਦੀ ਨੌਕਰੀ ਕਰਦੀ ਸੀ ਪਰ ਬੀਤੇ ਦਿਨ ਸ਼ਰਨਦੀਪ ਦੀ ਭੇਦਭਰੇ ਹਾਲਾਤ ਵਿਚ ਮੌਤ ਹੋ ਗਈ।

ਸ਼ਰਨਦੀਪ ਦੇ ਗਲ ਉਤੇ ਡੂੰਗੇ ਨਿਸ਼ਾਨ ਵੀ ਪਾਏ ਗਏ। ਸ਼ਰਨਦੀਪ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਸਹੁਰਾ ਪਰਿਵਾਰ ਅਤੇ ਪਤੀ ਵੱਲੋਂ ਦਾਜ ਦਹੇਜ ਦੇ ਚੱਲਦੇ ਉਸ ਨੂੰ ਦਾਜ ਦੀ ਬਲੀ ਚੜ੍ਹਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਸ਼ਹਿਰ ਬਲਾਕ ਦੇ ਪਿੰਡ ਈਸੜੂ ਦੀ ਰਹਿਣ ਵਾਲੀ ਸ਼ਰਨਦੀਪ ਕੌਰ ਦਾ ਵਿਆਹ ਗੁਰਤੇਜ ਸਿੰਘ ਨਾਲ ਹੋਇਆ ਸੀ। ਮ੍ਰਿਤਕ ਸ਼ਰਨਦੀਪ ਕੌਰ ਦੇ ਮਾਤਾ ਪਿਤਾ ਨੂੰ ਇਹ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਜਿਹੜੇ ਹੱਥਾਂ ਨਾਲ ਉਹ ਡੋਲੀ ਵਿਦਾ ਕਰ ਰਹੇ ਹਨ, ਉਨ੍ਹਾਂ ਹੱਥਾਂ ਨਾਲ ਉਹ ਆਪਣੀ ਲੜਕੀ ਦੀ ਲਾਸ਼ ਘਰ ਲੈ ਕੇ ਜਾ ਰਹੇ ਹਨ।

ਮ੍ਰਿਤਕ ਸ਼ਰਨਦੀਪ ਦੇ ਪਰਿਵਾਰ ਮੁਤਾਬਕ ਆਪਣੀ ਲੜਕੀ ਦਾ ਵਿਆਹ ਬੜੀ ਹੀ ਧੂਮਧਾਮ ਨਾਲ ਕੀਤਾ ਸੀ। ਕੋਰੋਨਾ ਮਹਾਂਮਾਰੀ ਦੇ ਚਲਦੇ ਸਿਰਫ਼ ਥੋੜ੍ਹੇ ਹੀ ਬੰਦੇ ਵਿਆਹ ਵਿੱਚ ਸ਼ਾਮਲ ਹੋ ਸਕੇ ਅਤੇ ਸਹੁਰਾ ਪਰਿਵਾਰ ਵੱਲੋਂ ਇਹ ਤਾਅਨੇ ਮਿਹਣੇ ਮਾਰਦੇ ਸੀ ਕਿ ਵਿਆਹ ਵੱਡੇ ਪੈਲੇਸ ਵਿੱਚ ਨਹੀਂ ਕੀਤਾ ਅਤੇ ਨਾ ਹੀ ਕੋਈ ਦਾਜ ਦਹੇਜ ਦਿੱਤਾ। ਜਿਸ ਕਰਕੇ ਹਰ ਵਕਤ ਲੜਕੀ ਨੂੰ ਪਰੇਸ਼ਾਨ ਕਰਦੇ ਰਹਿੰਦੇ ਸੀ।

ਇਨ੍ਹਾਂ ਵੱਲੋਂ ਸਾਡੀ ਲੜਕੀ ਨੂੰ ਮਾਰ ਮੁਕਾਇਆ ਅਤੇ ਉਸ ਦੇ ਗਲ ਤੇ ਨਿਸ਼ਾਨ ਵੀ ਸਨ ਜਦੋਂ ਕਿ ਇਨ੍ਹਾਂ ਵੱਲੋਂ ਸਾਨੂੰ ਕਿਹਾ ਗਿਆ ਤੁਹਾਡੀ ਲੜਕੀ ਦੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਜਦੋਂ ਅਸੀਂ ਸਹੁਰੇ ਘਰ ਪਹੁੰਚੇ ਸਾਡੇ ਨਾਲ ਵੀ ਦੁਰਵਿਹਾਰ ਕੀਤਾ ਗਿਆ। ਅਸੀਂ ਆਪਣੀ ਲੜਕੀ ਨੂੰ ਪੜ੍ਹਾ ਲਿਖਾ ਕੇ ਸਰਕਾਰੀ ਟੀਚਰ ਦੀ ਨੌਕਰੀ ਉਤੇ ਲਗਾਇਆ ਸੀ ਪਰ ਸਹੁਰੇ ਪਰਿਵਾਰਾਂ ਵੱਲੋਂ ਲਗਾਤਾਰ ਪੈਸੇ ਦੀ ਮੰਗ ਕੀਤੀ ਗਈ ਅਤੇ ਸਹੁਰੇ ਪਰਿਵਾਰ ਵੱਲੋਂ ਸਾਡੀ ਲੜਕੀ ਨੂੰ ਮਾਰ ਮੁਕਾਇਆ ਸੀ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਮ੍ਰਿਤਕ ਸ਼ਰਨਦੀਪ ਦੇ ਪਿਤਾ ਨਾਰੰਗ ਸਿੰਘ ਅਤੇ ਰਿਸ਼ਤੇਦਾਰ ਨੇ ਕਿਹਾ ਕਿ ਸਾਡੀ ਲੜਕੀ ਦੇ ਵਿਆਹ ਨੂੰ ਕਰੀਬ ਸੱਤ ਮਹੀਨੇ ਦਾ ਸਮਾਂ ਹੋਇਆ ਹੈ ਅਤੇ ਅਸੀਂ ਆਪਣੀ ਹੈਸੀਅਤ ਮੁਤਾਬਕ ਸਭ ਕੁਝ ਕੀਤਾ ਪਰ ਸਹੁਰੇ ਪਰਿਵਾਰ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਉਸ ਨੂੰ ਉਨ੍ਹਾਂ ਨੇ ਆਪਣੇ ਚੁਬਾਰੇ ਵਿੱਚ ਹੀ ਮਾਰ ਮੁਕਾਇਆ। ਸਾਡੀ ਲੜਕੀ ਦੇ ਗਲ ਤੇ ਨਿਸ਼ਾਨ ਵੀ ਹਨ।

ਇਸ ਮੌਕੇ ਤੇ ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ। ਸਹੁਰੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਲੜਕੀ ਦਾ ਘਰਵਾਲਾ, ਸੱਸ ਸਹੁਰਾ ਅਤੇ ਉਨ੍ਹਾਂ ਦੇ ਭਾਈਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
Published by: Gurwinder Singh
First published: July 20, 2021, 2:26 PM IST
ਹੋਰ ਪੜ੍ਹੋ
ਅਗਲੀ ਖ਼ਬਰ