• Home
  • »
  • News
  • »
  • punjab
  • »
  • NEWS PUNJAB POLITICS CHARANJIT CHANNI MOST EDUCATED CM GH

ਪੰਜਾਬ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਮੁੱਖ ਮੰਤਰੀ ਚਰਨਜੀਤ ਚੰਨੀ

ਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਰਾਜਨੀਤੀ ਸ਼ਾਸਤਰ ਵਿੱਚ ਮਾਸਟਰ, ਐਮਬੀਏ, ਲਾਅ ਗ੍ਰੈਜੂਏਟ ਅਤੇ ਹੁਣ ਪੀਐਚਡੀ ਕਰ ਰਹੇ ਹਨ ) ਨਾ ਸਿਰਫ ਪੰਜਾਬ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਮੰਤਰੀ ਹਨ ਬਲਕਿ ਹੁਣ ਉਨ੍ਹਾਂ ਨੂੰ 2022 ਦੀਆਂ ਚੋਣਾਂ ਵਿੱਚ ਕਾਂਗਰਸ ਲਈ ਐਕਸ-ਫੈਕਟਰ ਵਜੋਂ ਵੀ ਦੇਖਿਆ ਜਾ ਰਿਹਾ ਹੈ।

Punjab Politics: ਪੰਜਾਬ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਮੁੱਖ ਮੰਤਰੀ ਵਜੋਂ ਅੱਗੇ ਵੀ ਕਾਬਜ ਰਹਿ ਸਕਦੇ ਹਨ ਚੰਨੀ

  • Share this:
ਅਮਨ ਸ਼ਰਮਾ

ਚੰਡੀਗੜ੍ਹ : ਚੰਡੀਗੜ੍ਹ ਤੋਂ ਪਟਿਆਲਾ ਅਤੇ ਸੰਗਰੂਰ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ, ਤੁਸੀਂ ਪੂਰਾ ਪੰਜਾਬ ਘੁੰਮ ਕੇ ਵੇਖ ਲਓ, ਹਰ ਥਾਂ ਤੁਹਾਨੂੰ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਦਿਖ ਹੀ ਜਾਣਗੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਕ ਵੱਡੀ ਸੱਤਾ ਵਿਰੋਧੀ ਲਹਿਰ ਦੇ ਵਿਚਕਾਰ ਚੋਣਾਂ ਤੋਂ ਸਿਰਫ ਪੰਜ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਨਵੇਂ ਮੁੱਖ ਮੰਤਰੀ ਨੂੰ ਥਾਪਣ ਦਾ ਫ਼ੈਸਲਾ, ਕਾਂਗਰਸ ਵੱਲੋਂ ਇਹ ਕਦਮ ਦੇਰੀ ਨਾਲ ਚੁੱਕਿਆ ਗਿਆ ਹੈ। ਉੱਥੇ ਹੀ ਦੂਜੇ ਪਾਸੇ ਭਾਜਪਾ ਨੇ ਹੋਰਨਾਂ ਸੂਬਿਆਂ ਵਿੱਚ ਅਜਿਹੇ ਕਦਮ ਬਹੁਤ ਸਮਾਂ ਪਹਿਲਾਂ ਹੀ ਚੁੱਕ ਲਏ ਹਨ। ਪਰ ਦੂਸਰੇ ਕਹਿੰਦੇ ਹਨ ਕਿ ਚੰਨੀ, ਜੋ ਕਿ ਹਰ ਤਰ੍ਹਾਂ ਨਾਲ 'ਐਕਸੀਡੈਂਟਲ ਮੁੱਖ ਮੰਤਰੀ' ਹਨ, ਪਾਰਟੀ ਲਈ ਸੱਤਾ ਵਿੱਚ ਵਾਪਸੀ ਲਈ ਸਭ ਤੋਂ ਵਧੀਆ ਦਾਅ ਹੈ। ਜੇ ਕਾਂਗਰਸ ਜਿੱਤ ਜਾਂਦੀ ਹੈ, ਤਾਂ ਕੋਈ ਗਰੀਬ, ਪੜ੍ਹੇ ਲਿਖੇ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਵਜੋਂ ਕਿਵੇਂ ਹਟਾਏਗਾ?

ਨਿਊਜ਼ 18 ਬੁੱਧਵਾਰ ਨੂੰ ਆਈਟੀਆਈ ਕਪੂਰਥਲਾ ਦੇ ਇੱਕ ਇਵੈਂਟ ਵਿੱਚ ਸੀ ਜੋ ਵਿਦਿਆਰਥੀਆਂ ਦੇ ਨਾਲ ਸਿਰਫ ਚੰਨੀ ਦੇ ਭੰਗੜਾ ਡਾਂਸ ਲਈ ਸੁਰਖੀਆਂ ਵਿੱਚ ਰਿਹਾ, ਪਰ ਉੱਥੇ ਉਨ੍ਹਾਂ ਦਾ 30 ਮਿੰਟ ਦਾ ਭਾਸ਼ਣ - ਇੱਕ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਪਹਿਲਾ ਤੇ ਮਹੱਤਵਪੂਰਨ ਭਾਸ਼ਣ ਸੀ, ਕਿਉਂਕਿ ਉਨ੍ਹਾਂ ਨੇ ਆਪਣਾ ਨਿਮਰ ਪਿਛੋਕੜ ਅਤੇ ਪੰਜਾਬ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ। ਚੰਨੀ ਨੇ ਕਿਹਾ “ਮੇਰੇ ਕੋਲ ਪੰਜਾਬ ਨੂੰ ਅੱਗੇ ਲਿਜਾਣ ਦਾ ਰੋਡਮੈਪ ਹੈ। ਮੈਂ ਇਸ ਨੂੰ ਕੁਝ ਸਮੇਂ ਤੋਂ ਤਿਆਰ ਕਰ ਰਿਹਾ ਹਾਂ”। ਇਹ ਦੱਸਦੇ ਹੋਏ ਕਿ ਉਹ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਨੂੰ ਕਿਵੇਂ ਬਰਦਾਸ਼ਤ ਨਹੀਂ ਕਰਦੇ ਤੇ ਪੰਜ ਮਹੀਨਿਆਂ ਦੇ ਅੰਦਰ ਇਸ ਨੂੰ ਸਹੀ ਕਰਨਗੇ। ਚੰਨੀ ਨੇ ਅੱਗੇ ਕਿਹਾ “ਜਾਂ ਤਾਂ ਮੈਂ ਜਾਵਾਂਗਾ, ਜਾਂ ਭ੍ਰਿਸ਼ਟਾਚਾਰ ਜਾਏਗਾ। ਜੇ ਕੋਈ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਹੈ ਤਾਂ ਮੈਨੂੰ ਕਾਲ ਕਰੋ।”

ਚੰਨੀ ਨੇ ਆਪਣੇ ਭਾਸ਼ਣ ਵਿੱਚ ਤਿੰਨ ਸਪੱਸ਼ਟ ਟਿੱਪਣੀਆਂ ਕੀਤੀਆਂ। ਇੱਕ ਉਸ ਨੇ ਭੀਮ ਰਾਓ ਅੰਬੇਡਕਰ ਦੀ ਨਿਮਰ ਸ਼ੁਰੂਆਤ ਨੂੰ ਯਾਦ ਕੀਤਾ ਅਤੇ ਆਪਣੀ ਨਿਮਰ ਸ਼ੁਰੂਆਤ ਦੀ ਤੁਲਨਾ ਕਰਨ ਲਈ ਸਿੱਖਿਆ 'ਤੇ ਧਿਆਨ ਦਿੱਤਾ। ਉਨ੍ਹਾਂ ਕਿਹਾ ਕਿ “ਮੈਂ ਅੰਬੇਡਕਰ ਤੋਂ ਪ੍ਰੇਰਨਾ ਲਈ ਅਤੇ ਉਨ੍ਹਾਂ ਦੀ ਤਰ੍ਹਾਂ ਸਾਰੀ ਉਮਰ ਆਪਣੇ ਆਪ ਨੂੰ ਮਜ਼ਬੂਤ ​​ਕੀਤਾ। ਮੈਂ ਰਿਜ਼ਰਵੇਸ਼ਨ ਦੇ ਕਾਰਨ ਸਕੂਲ ਵਿੱਚ ਕਦੇ ਫੀਸ ਅਦਾ ਨਹੀਂ ਕੀਤੀ, ਫਿਰ ਕਾਲਜ ਵਿੱਚ ਸਿਰਫ 26 ਰੁਪਏ ਸਾਲਾਨਾ ਫੀਸ ਅਦਾ ਕਰਨ ਦੀ ਛੋਟ ਮਿਲੀ ਕਿਉਂਕਿ ਮੈਂ ਸਪੋਰਟਸ ਕੋਟੇ ਤੋਂ ਹੈਂਡਬਾਲ ਖੇਡਿਆ ਅਤੇ ਬਾਅਦ ਵਿੱਚ ਯੂਨੀਵਰਸਿਟੀ ਵਿੱਚ 150 ਰੁਪਏ ਮਹੀਨਾ ਵਜੀਫਾ ਪ੍ਰਾਪਤ ਕੀਤਾ। ਮੈਂ ਆਪਣੀ ਬੀਏ, ਫਿਰ ਲਾਅ, ਫਿਰ ਰਾਜਨੀਤੀ ਵਿਗਿਆਨ ਵਿੱਚ ਐਮਏ ਦੀ ਡਿਗਰੀ, ਫਿਰ ਐਮਬੀਏ ਅਤੇ ਹੁਣ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਪੀਐਚਡੀ ਕਰ ਰਿਹਾ ਹਾਂ।”

ਅਸਲ ਵਿੱਚ ਚੰਨੀ ਨੇ ਕਿਹਾ ਕਿ ਜਿਸ ਦਿਨ ਉਸ ਨੇ ਸਹੁੰ ਚੁੱਕੀ ਸੀ, ਉਹ ਆਪਣੇ ਅਧਿਆਪਕ ਦੇ ਨਾਲ ਸਵੇਰੇ 2 ਵਜੇ ਤੋਂ 3 ਵਜੇ ਤੱਕ ਆਪਣੇ ਪੀਐਚਡੀ ਦੇ ਥੀਸਿਸ ਉੱਤੇ ਕੰਮ ਕਰਨ ਲਈ ਬੈਠਾ ਸੀ, ਜਿਸ ਨੂੰ ਉਹ ਦਸੰਬਰ ਤੱਕ ਜਮ੍ਹਾਂ ਕਰਵਾਉਣਾ ਚਾਹੁੰਦਾ ਹੈ। ਪੰਜਾਬ ਦੇ ਪੋਸਟਰਾਂ 'ਤੇ ਵੀ ਚੰਨੀ ਦੀ ਵਿਦਿਅਕ ਯੋਗਤਾਵਾਂ ਦਾ ਜ਼ਿਕਰ "ਪੀਐਚ.ਡੀ ਕਰ ਰਹੇ ਹਨ..." ਵਜੋਂ ਕੀਤਾ ਜਾ ਰਿਹਾ ਹੈ।

ਦੂਜੀ ਗੱਲ ਆਮ ਆਦਮੀ ਦੀ ਹੈ, ਕੈਪਟਨ ਜਾਂ ਸੁਖਬੀਰ ਬਾਦਲ ਦੇ ਉਲਟ। ਪੀਐਮ ਮੋਦੀ ਦੀ ਤਰ੍ਹਾਂ, ਚੰਨੀ ਦਾ ਕਹਿਣਾ ਹੈ ਕਿ ਉਹ 'ਮੁੱਖ ਸੇਵਾਦਾਰ' (ਲੋਕਾਂ ਦੇ ਮੁੱਖ ਸੇਵਕ) ਹਨ। ਚੰਨੀ ਨੇ ਕਿਹਾ “ਮੈਂ ਕਦੇ ਵੀ ਆਪਣਾ ਫੋਨ ਸਾਈਲੈਂਟ ਨਹੀਂ ਰੱਖ ਸਕਦਾ। ਇਹ ਹਮੇਸ਼ਾ ਚਾਲੂ ਹੁੰਦਾ ਹੈ। ਜਿਸ ਦਿਨ ਸੀਐਮ ਬਣਨ ਮਗਰੋਂ ਮੈਂ ਆਪਣੀ ਸੁਰੱਖਿਆ ਵਿੱਚ 1000 ਆਦਮੀਆਂ ਤੇ 200 ਲਗਜ਼ਰੀ ਗੱਡੀਆਂ ਦਾ ਕਾਫਲਾ ਲੇਖਿਆ ਤਾਂ ਮੈ ਹੈਰਾਨ ਰਹਿ ਗਿਆ - ਕੁਝ ਦੀ ਕੀਮਤ ਤਾਂ 2 ਕਰੋੜ ਰੁਪਏ ਤੇ ਸੀ ਤੇ ਮੇਰੇ ਕਮਰੇ ਜਿੰਨੀਆਂ ਵੱਡੀਆਂ ਗੱਡੀਆਂ ਸ਼ਾਮਲ ਸਨ। ਮੈਂ ਇਹ ਸਭ ਨਹੀਂ ਚਾਹੁੰਦਾ ਤੇ ਮੇਰੀ ਸੁਰੱਖਿਆ ਨੂੰ 5-10 ਬੰਦਿਆਂ ਤੱਕ ਸੀਮਿਤ ਰੱਖੋ। ਮੈਨੂੰ ਕੌਣ ਨੁਕਸਾਨ ਪਹੁੰਚਾਏਗਾ ਜਾਂ ਮਾਰ ਦੇਵੇਗਾ? ਕੀ ਮੈਂ ਸੁਖਬੀਰ ਬਾਦਲ ਹਾਂ ਕਿ ਮੈਨੂੰ ਇੰਨੀ ਸੁਰੱਖਿਆ ਦੇਣੀ ਪਵੇਗੀ? ਬਾਦਲ ਦਾ ਕੋਈ ਜਨਤਕ ਸਮਰਥਨ ਨਹੀਂ ਹੈ ਇਸ ਲਈ ਉਸ ਵੱਡੇ ਕਾਫਲੇ ਨੂੰ ਨਾਲ ਲੈ ਕੇ ਚੱਲਦੇ ਹਨ।”

ਤੀਜੀ ਪਿੱਚ ਘੱਟ ਸਮੇਂ ਵਿੱਚ ਆਪਣੇ ਵਿਜ਼ਨ ਨੂੰ ਅੱਗੇ ਵਧਾਉਣ ਦੀ ਹੈ। ਚੰਨੀ ਦਾ ਕਹਿਣਾ ਹੈ ਕਿ ਉਹ ਪੰਜ ਮਹੀਨਿਆਂ ਦੇ ਅੰਦਰ ਇੱਕ ਲੱਖ ਹੋਰ ਸਰਕਾਰੀ ਨੌਕਰੀਆਂ ਪੈਦਾ ਕਰਨਾ ਚਾਹੁੰਦੇ ਹਨ, ਰਾਜ ਵਿੱਚ ਨੌਕਰੀਆਂ ਦੀ ਵਿਵਾਦਪੂਰਨ ਆਊਟਸੋਰਸਿੰਗ ਨੂੰ ਰੋਕਣਾ, ਸਿੱਖਿਆ ਉੱਤੇ ਵੱਡਾ ਧਿਆਨ ਦੇਣਾ ਤੇ "ਪੰਜਾਬ ਨੂੰ ਅੱਗੇ ਲੈ ਜਾਣਾ" ਚਾਹੁੰਦੇ ਹਨ। ਉਨ੍ਹਾਂ ਦੇ ਨੇੜਲੇ ਲੋਕਾਂ ਦਾ ਕਹਿਣਾ ਹੈ ਕਿ ਚੰਨੀ ਨੇ ਪਿਛਲੀ ਬਾਦਲ ਸਰਕਾਰ ਦੁਆਰਾ ਜਾਰੀ ਕੀਤੇ ਵਿਵਾਦਪੂਰਨ ਬਿਜਲੀ ਖਰੀਦ ਸਮਝੌਤਿਆਂ ਨੂੰ ਰੱਦ ਕਰਨ ਦੀ ਯੋਜਨਾ ਵੀ ਮੰਗੀ ਹੈ ਅਤੇ ਬੇਅਦਬੀ ਮਾਮਲਿਆਂ ਤੇ ਨਸ਼ੇ ਦੀ ਵਿਕਰੀ ਦੇ ਮਾਮਲਿਆਂ ਵਿੱਚ ਕਾਰਵਾਈ ਜਾਰੀ ਰੱਖਣਾ ਚਾਹੁੰਦੇ ਹਨ। ਜ਼ਮੀਨੀ ਪੱਧਰ 'ਤੇ ਚਰਚਾ ਇਹ ਹੈ ਕਿ ਜੇ ਚੰਨੀ 2-3 ਵੱਡੀਆਂ ਧਮਾਕੇਦਾਰ ਚੀਜ਼ਾਂ ਵੀ ਦੇ ਸਕਦੇ ਹਨ, ਤਾਂ ਉਹ ਹਿੱਟ ਰਹਿਣਗੇ। ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ ਨਿਊਜ਼ 18 ਨੂੰ ਦੱਸਿਆ “ਸਸਤੀ ਬਿਜਲੀ ਦਾ ਵਾਅਦਾ ਛੇਤੀ ਹੀ ਪੂਰਾ ਹੋ ਜਾਵੇਗਾ। ਨਵੇਂ ਮੁੱਖ ਮੰਤਰੀ ਨੇ ਪਹਿਲਾਂ ਹੀ ਗਰੀਬਾਂ ਦੇ ਸਾਰੇ ਬਿਜਲੀ ਅਤੇ ਪਾਣੀ ਦੇ ਬਿੱਲਾਂ ਨੂੰ ਮੁਆਫ ਕਰ ਦਿੱਤਾ ਹੈ।”

ਚੰਨੀ ਲਈ ਚੁਣੌਤੀ "ਸਿੱਧੂ ਅਤੇ ਸਮਾਂ"

ਹਾਲਾਂਕਿ, ਇਸ ਸਮੇਂ ਚੰਨੀ ਲਈ "ਘੱਟ ਸਮਾਂ" ਸੱਭ ਤੋਂ ਵੱਡਾ ਚੈਲੇਂਜ ਹੈ, ਕਿਉਂਕਿ ਕਿਸੇ ਵੀ ਵੱਡੀ ਤਬਦੀਲੀ ਨੂੰ ਲਾਗੂ ਕਰਨ ਲਈ ਪੰਜ ਮਹੀਨੇ ਬਹੁਤ ਘੱਟ ਸਮਾਂ ਹੈ। ਇੱਕ ਸੀਨੀਅਰ ਅਕਾਲੀ ਨੇਤਾ ਨੇ ਦਲੀਲ ਦਿੱਤੀ, "ਜਦੋਂ ਤੱਕ ਚੰਨੀ ਨੂੰ ਸਮਝ ਆਵੇਗਾ ਕਿ ਇੱਕ ਸੀਐਮ ਨੂੰ ਕਰਨਾ ਕੀ ਹੈ, ਪੰਜ ਮਹੀਨੇ ਪੂਰੇ ਹੋ ਜਾਣਗੇ।" ਇੱਕ ਚੁਣੌਤੀ ਸਮੁੱਚੇ ਰਾਜ ਦੀ ਪ੍ਰਵਾਨਗੀ ਵੀ ਹੈ ਕਿਉਂਕਿ ਸੂਬੇ ਦੀ 19% ਜੱਟ ਸਿੱਖ ਆਬਾਦੀ ਸ਼ਾਇਦ ਮੁੱਖ ਮੰਤਰੀ ਬਣਨ ਵਾਲੇ ਕਿਸੇ ਦਲਿਤ ਸਿੱਖ ਚਿਹਰੇ ਨੂੰ ਪਸੰਦ ਨਹੀਂ ਕਰੇਗੀ ਤੇ ਪਿਛਲੀਆਂ ਚੋਣਾਂ ਵਿੱਚ, ਕੈਪਟਨ ਅਮਰਿੰਦਰ ਸਿੰਘ ਵਿੱਚ ਇੱਕ ਜੱਟ ਸਿੱਖ ਚਿਹਰਾ ਸਾਰੇ ਵਰਗਾਂ ਨੂੰ ਇਕੱਠਾ ਕਰ ਸਕਦਾ ਹੈ। ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਪੰਜਾਬ ਦੇ ਮਾਲਵਾ ਖੇਤਰ ਤੋਂ ਆਉਂਦੇ ਹਨ ਜਦੋਂਕਿ ਦੋ ਉਪ ਮੁੱਖ ਮੰਤਰੀ ਮਾਝਾ ਖੇਤਰ ਤੋਂ ਆਉਂਦੇ ਹਨ। ਪੰਜਾਬ ਦਾ ਦੁਆਬਾ ਖੇਤਰ ਛੱਡ ਦਿੱਤਾ ਗਿਆ ਹੈ, ਜਿਸ ਨੂੰ ਕੈਬਨਿਟ ਦੇ ਨਵੀਨੀਕਰਨ ਦੌਰਾਨ ਕੁੱਝ ਸਿਆਸੀ ਚਿਹਰੇ ਮਿਲ ਸਕਦੇ ਹਨ।
Published by:Anuradha Shukla
First published:
Advertisement
Advertisement