• Home
  • »
  • News
  • »
  • punjab
  • »
  • NEWS PUNJAB READ PUNJAB FARMERS CREATING BIO ENZYMES FROM ROTTEN KINNOWS GH AP

ਕਿੰਨੂੰ ਦੀ ਬਰਬਾਦ ਫ਼ਸਲ ਤੋਂ ਪੰਜਾਬ ਦੇ ਕਿਸਾਨ ਬਣਾ ਰਹੇ ਬਾਇਓ ਐਂਜ਼ਾਈਮ

ਕਿੰਨੂੰ ਦੀ ਬਰਬਾਦ ਫ਼ਸਲ ਤੋਂ ਪੰਜਾਬ ਦੇ ਕਿਸਾਨ ਬਣਾ ਰਹੇ ਬਾਇਓ ਐਂਜ਼ਾਈਮ

ਕਿੰਨੂੰ ਦੀ ਬਰਬਾਦ ਫ਼ਸਲ ਤੋਂ ਪੰਜਾਬ ਦੇ ਕਿਸਾਨ ਬਣਾ ਰਹੇ ਬਾਇਓ ਐਂਜ਼ਾਈਮ

  • Share this:
ਮੌਸਮ 'ਚ ਬਦਲਾਵ ਦੇ ਨਾਲ ਹੀ ਪੰਜਾਬ ਵਿਚ ਕਿੰਨੂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਹਾਲਾਂਕਿ,ਬਹੁਤ ਸਾਰੇ ਕਿੰਨੂ ਜ਼ਮੀਨ 'ਤੇ ਵੀ ਡਿੱਗ ਪੈਂਦੇ ਹਨ, ਜਿਸ ਨੂੰ ਕਿਸਾਨ ਪੂਰੀ ਤਰ੍ਹਾਂ ਬਰਬਾਦ ਮੰਨਦੇ ਹਨ। ਹਾਲਾਂਕਿ, ਇਹਨਾਂ ਡਿੱਗੇ ਹੋਏ ਫਲਾਂ ਵਿੱਚ ਮਿੱਟੀ, ਪਾਣੀ, ਹਵਾ, ਧਰਤੀ ਦੇ ਪਾਣੀ ਦੇ ਘਟਣ, ਪਾਣੀ ਪ੍ਰਦੂਸ਼ਣ ਅਤੇ ਆਮ ਵਾਤਾਵਰਣ ਪ੍ਰਣਾਲੀ ਨੂੰ ਲਾਭ ਪਹੁੰਚਾਉਣ ਦੀ ਸਮਰੱਥਾ ਹੈ।

ਇਹਨਾਂ ਨਾਲ ਨਾ ਸਿਰਫ ਪੌਦਿਆਂ ਦੀ ਸਿਹਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ, ਸਗੋਂ ਇਹ ਫਸਲਾਂ, ਖਾਸ ਕਰਕੇ ਸਬਜ਼ੀਆਂ, ਆਲੂ ਅਤੇ ਅਨਾਜ ਵਰਗੀਆਂ ਕੰਦ ਫਸਲਾਂ 'ਤੇ ਉੱਲੀਦਾਰ ਅਤੇ ਬੈਕਟੀਰੀਆ ਦੀਆਂ ਬਿਮਾਰੀਆਂ ਦੇ ਰਸਾਇਣਕ ਛਿੜਕਾਅ ਦੀ ਅੰਨ੍ਹੇਵਾਹ ਵਰਤੋਂ ਨੂੰ ਰੋਕਣ ਵਿੱਚ ਵੀ ਮਦਦ ਕਰਦਾ ਹੈ। ਕਿਸਾਨ ਇਹ ਸੁੱਟੇ ਹੋਏ ਫਲ ਇਕੱਠੇ ਕਰ ਸਕਦੇ ਹਨ ਅਤੇ ਘੱਟ ਕੀਮਤ ਵਿਚ ਬਾਇਓ-ਐਂਜ਼ਾਈਮ ਤਿਆਰ ਕਰ ਸਕਦੇ ਹਨ। ਪੰਜਾਬ ਦੇ ਲਗਭਗ 100 ਕਿਸਾਨਾਂ ਨੇ, ਖਾਸ ਕਰਕੇ ਕਿਨੂੰ ਬੈਲਟ ਵਿੱਚ, ਇਸ ਬਰਬਾਦ ਫਸਲ ਤੋਂ ਬਾਇਓ ਐਨਜ਼ਾਈਮ ਬਣਾਉਣਾ ਸ਼ੁਰੂ ਕਰ ਦਿੱਤਾ ਹੈ ।

ਬਾਇਓ-ਐਂਜ਼ਾਈਮ ਕੀ ਹਨ?

ਬਾਇਓ-ਐਂਜ਼ਾਈਮ ਜੈਵਿਕ ਰਹਿੰਦ-ਖੂੰਹਦ ਦੇ ਫਰਮੈਂਟੇਸ਼ਨ ਰਾਹੀਂ ਪੈਦਾ ਹੁੰਦੇ ਹਨ ਜਿਸ ਵਿੱਚ ਵੱਖ-ਵੱਖ ਫਲ, ਸਬਜ਼ੀਆਂ ਦੇ ਛਿਲਕੇ ਅਤੇ ਫੁੱਲ ਸ਼ਾਮਲ ਹਨ, ਚੀਨੀ, ਗੁੜ/ਮੋਲਾ ਅਤੇ ਪਾਣੀ ਵਿੱਚ ਮਿਲਾ ਕੇ, ਜੈਵਿਕ ਰਹਿੰਦ-ਖੂੰਹਦ ਨੂੰ ਫਰਮੈਂਟ ਕਰਨ ਵਿੱਚ 60-100 ਦਿਨ ਲੱਗਦੇ ਹਨ। ਫਰਮੈਂਟੇਸ਼ਨ ਨੂੰ ਬਣਨ ਲਈ, ਖਮੀਰ ਨੂੰ 45-50 ਦਿਨਾਂ ਵਿੱਚ ਤਿਆਰ ਕਰਨ ਲਈ ਜੀਵਾਣੂਆਂ ਦੀ ਵੱਧ ਵਰਤੋਂ ਨੂੰ ਵਰਤਿਆ ਜਾ ਸਕਦਾ ਹੈ। ਬਾਇਓ-ਐਂਜ਼ਾਈਮ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਵੀ ਬਹੁਤ ਵਰਤੋਂ ਹੈ।

ਪੰਜਾਬ ਵਿੱਚ ਫਲਾਂ ਦੀ ਫਸਲ

ਪੰਜਾਬ ਵਿੱਚ ਲਗਭਗ 94,000 ਹੈਕਟੇਅਰ ਰਕਬੇ ਵਿੱਚ ਵੱਖ-ਵੱਖ ਫਲਾਂ ਦੀਆਂ ਫਸਲਾਂ ਹਨ ਜਿਨ੍ਹਾਂ ਵਿੱਚ ਹੁਸ਼ਿਆਰਪੁਰ, ਅਬੋਹਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਖੇਤਰਾਂ ਵਿੱਚ ਕਿਨੂੰ ਬਾਗਾਂ ਹੇਠ ਲਗਭਗ 40,000 ਹੈਕਟੇਅਰ (ਇੱਕ ਲੱਖ ਏਕੜ) ਸ਼ਾਮਲ ਹਨ। ਔਸਤਨ 25-30 ਟਨ ਕਿਨੂੰ ਪ੍ਰਤੀ ਹੈਕਟੇਅਰ ਪੈਦਾ ਹੁੰਦਾ ਹੈ ਅਤੇ ਲਗਭਗ 10-11 ਲੱਖ ਟਨ ਰਾਜ ਦਾ ਕੁੱਲ ਉਤਪਾਦਨ ਹੈ।

ਬਾਗਬਾਨੀ ਵਿਭਾਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੁੱਲ ਕਿਨੂੰ ਉਤਪਾਦਨ ਦਾ ਲਗਭਗ 15-20 ਪ੍ਰਤੀਸ਼ਤ (15 ਲੱਖ ਤੋਂ 2 ਲੱਖ ਟਨ) ਕਟਾਈ ਦੀ ਮਿਆਦ ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਦਰੱਖਤ ਤੋਂ ਡਿੱਗ ਪੈਂਦਾ ਹੈ। ਡਿੱਗਿਆ ਹੋਇਆ ਫਲ ਰਾਜ ਦੇ ਕਿਨੂੰ ਕਿਸਾਨਾਂ ਲਈ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਉਨ੍ਹਾਂ ਨੂੰ ਹਟਾਉਣ ਬਹੁਤ ਜਰੂਰੀ ਹੁੰਦਾ ਹੈ, ਨਹੀਂ ਤਾਂ ਡਿੱਗੇ ਹੋਏ ਫਲ ਸੜਨ ਤੇ ਮਖੀਆਂ ਦੇ ਹਮਲੇ ਦਾ ਖਤਰਾਂ ਬਣਿਆ ਰਿਹੰਦਾ ਹੈ ਜੋ ਪੌਦਿਆਂ 'ਤੇ ਲਗੇ ਫਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਪਰ ਹੁਣ, ਕੁਝ ਕਿਸਾਨ ਇਸ ਰਹਿੰਦ-ਖੂੰਹਦ ਦੇ ਕਿਨੂੰ ਦੀ ਵਰਤੋਂ ਇਸ ਕੂੜੇ ਬਣੇ ਫਲ ਤੋਂ ਬਾਇਓ-ਐਂਜ਼ਾਈਮ ਬਣਾ ਕੇ ਆਪਣੀ ਜ਼ਮੀਨ ਦੇ ਪੀਐਚ ਪੱਧਰ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਕਰਨ ਲਈ ਕਰ ਰਹੇ ਹਨ।

ਕਿਸਾਨਾਂ ਦਾ ਇਸ ਬਾਰੇ ਕੀ ਕਹਿਣਾ ਹੈ

ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਗੰਗਾਨਗਰ ਸੜਕ ਤੇ ਪਿੰਡ ਮੌਜਗੜ੍ਹ ਦੇ ਕਿਸਾਨ ਪਰਮਜੀਤ ਸਿੰਘ ਝਜਰੀਆ 17 ਏਕੜ ਦੇ ਕਿਨੂੰ ਬਾਗ ਦੇ ਮਾਲਕ ਹਨ। ਉਨ੍ਹਾਂ ਨੇ ਪਿਛਲੇ ਅਤੇ ਚੱਲ ਰਹੇ ਸੀਜ਼ਨ ਦੇ ਡਿੱਗੇ ਹੋਏ ਕਿਨੂੰਆਂ ਤੋਂ 20,000 ਲੀਟਰ ਬਾਇਓ-ਐਂਜ਼ਾਈਮ ਤਿਆਰ ਕੀਤਾ ਹੈ।

ਮੈਨੂੰ ਆਪਣੇ ਬਾਗ ਤੋਂ ਔਸਤਨ 1,700 ਕੁਇੰਟਲ ਕਿਨੂੰ ਉਤਪਾਦਨ ਮਿਲ ਰਿਹਾ ਹੈ। ਕੁਦਰਤੀ ਤੌਰ ਤੇ ਲਗਭਗ 20 ਪ੍ਰਤੀਸ਼ਤ ਫਸਲ ਡਿੱਗ ਜਾਂਦੀ ਹੈ ਕਿਉਂਕਿ ਮੈਂ ਇੱਕ ਜੈਵਿਕ ਕਿਸਾਨ ਹਾਂ, ਮੈਂ ਆਪਣੇ ਬਾਗ ਦੇ ਸਾਰੇ ਸੁੱਟੇ ਹੋਏ ਫਲ ਇਕੱਠੇ ਕਰਦਾ ਹਾਂ ਜੋ ਸਾਫ਼ ਸਨ ਪਰ ਖਪਤ ਲਈ ਚੰਗੇ ਨਹੀਂ ਸਨ। ਉਨ੍ਹਾਂ ਨੂੰ ਧੋਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਸਾਫ਼ ਡਰਮਾਂ ਵਿੱਚ ਪਾਕੇ ਬਾਗਬਾਨੀ ਵਿਭਾਗ ਦੇ ਮਾਹਰਾਂ ਦੁਆਰਾ ਦਿੱਤੇ ਫਾਰਮੂਲੇ ਦੀ ਵਰਤੋਂ ਕਰਕੇ BEs ਬਣਾਇਆ, ਉਨ੍ਹਾਂ ਨੇ ਕਿਹਾ ਕਿ ਉਹ ਹੁਣ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਅਤੇ ਪੌਦਿਆਂ 'ਤੇ ਛਿੜਕਾਅ ਕਰਨ ਲਈ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ।

ਬਾਗਬਾਨੀ ਵਿਕਾਸ ਅਧਿਕਾਰੀ (HDO) ਮਿੱਟੀ, ਸਿਟਰਸ ਅਸਟੇਟ ਹੁਸ਼ਿਆਰਪੁਰ ਨੇ ਕਿਹਾ, "ਅਬੋਹਰ, ਫਾਜ਼ਿਲਕਾ ਪੱਟੀ ਵਿੱਚ ਮਿੱਟੀ ਦਾ ਪੀਐਚ ਪੱਧਰ ਲਗਭਗ 8.5 ਤੋਂ 9 ਪ੍ਰਤੀਸ਼ਤ ਹੈ ਜਦੋਂ ਕਿ ਆਮ ਤੌਰ 'ਤੇ 7 ਪ੍ਰਤੀਸ਼ਤ ਦੀ ਲੋੜ ਹੁੰਦੀ ਹੈ।ਪਰਮਜੀਤ ਨੇ ਕਿਹਾ, "ਇੱਥੋਂ ਤੱਕ ਕਿ ਨਹਿਰੀ ਪਾਣੀ ਵਿੱਚ ਵੀ 9 ਪ੍ਰਤੀਸ਼ਤ ਤੱਕ ਪੀਐਚ ਦਾ ਪੱਧਰ ਉੱਚਾ ਸੀ , ਜਿਸ ਕਾਰਨ ਉਤਪਾਦਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਸੀ । ਪਰ ਬਾਇਓ-ਐਂਜ਼ਾਈਮ ਦੀ ਵਰਤੋਂ ਕਰਨ ਤੋਂ ਬਾਅਦ, ਜਿਸ ਨੂੰ ਮੈਂ ਸਿੰਚਾਈ ਦੇ ਪਾਣੀ ਵਿੱਚ 100 ਲੀਟਰ BEs ਪ੍ਰਤੀ ਏਕੜ ਦੀ ਦਰ ਨਾਲ ਮਿਲਾਉਂਦਾ ਹਾਂ, ਮੇਰੀ ਜ਼ਮੀਨ ਦੀ ਮਿੱਟੀ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ।"
ਪਰਮਜੀਤ ਨੇ ਦੱਸਿਆ ਇਹ ਕਪਾਹ, ਕਿਨੂੰ ਅਤੇ ਸਬਜ਼ੀਆਂ ਦੇ ਪੌਦਿਆਂ 'ਤੇ ਬੜਾ ਵਧੀਆ ਕੰਮ ਕਰ ਰਿਹਾ ਹੈ ਕਿਉਂਕਿ ਇਹ ਇੱਕ ਕੀੜੇ ਮਾਰਨ ਵਾਲੀ ਦਵਾਈ ਹੈ। ਉਨ੍ਹਾਂ ਨੇ ਅੱਗੇ ਕਿਹਾ, "ਹਰ ਫਸਲ ਦੀ ਆਪਣੀ ਖੁਸ਼ਬੂ ਅਤੇ ਰੰਗ ਹੁੰਦਾ ਹੈ ਜੋ ਵਿਸ਼ੇਸ਼ ਕਿਸਮਾਂ ਦੇ ਕੀੜਿਆਂ ਨੂੰ ਆਕਰਸ਼ਿਤ ਕਰਦੇ ਹਨ ਜਿਹੜੇ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਪਰ ਜਦੋਂ ਅਸੀਂ ਇਨ੍ਹਾਂ ਤੇ ਬਾਇਓ-ਐਂਜ਼ਾਈਮ ਦਾ ਛਿੜਕਾਅ ਕਰਦੇ ਹਾਂ ਤਾਂ ਪੌਦੇ ‘ਤੇ ਕੀੜੇ ਨਹੀਂ ਆਉਂਦੇ।

ਮਾਨਸਾ ਜ਼ਿਲ੍ਹੇ ਦੇ ਪਿੰਡ ਮਾਲ ਸਿੰਘਵਾਲਾ ਦੇ ਸਬਜ਼ੀ ਉਤਪਾਦਕ ਗੁਰਸੇਵਕ ਸਿੰਘ ਕੋਲ ਕਿਨੂੰ ਬਾਗ ਨਹੀਂ ਹੈ ਪਰ ਉਹ ਕਿਨੂੰ ਸਬੰਧਤ ਖੇਤ ਦਾ ਇੱਕ ਏਕੜ ਸਿਰਫ ਡਿੱਗੇ ਹੋਏ ਫਲ ਨੂੰ ਚੁਣਨ ਅਤੇ ਬਾਇਓ-ਐਂਜ਼ਾਈਮ ਤਿਆਰ ਕਰਨ ਲਈ ਸੰਭਾਲਦੇ ਹਨ।

"ਮੈਂ ਆਪਣੇ ਚਾਰ ਏਕੜ ਦੇ ਸਬਜ਼ੀਆਂ ਦੇ ਖੇਤਾਂ ਵਿੱਚ ਕਿਸੇ ਵੀ ਉੱਲੀਨਾਸ਼ਕਾਂ ਦੀ ਵਰਤੋਂ ਨਹੀਂ ਕਰਦਾ ਪਰ ਸਿਰਫ ਇੱਕ ਲੀਟਰ ਬਾਇਓ-ਐਂਜ਼ਾਈਮ ਨੂੰ 50 ਲੀਟਰ ਪਾਣੀ ਨਾਲ ਮਿਲਾ ਕੇ ਇਸਦਾ ਛਿੜਕਾਅ ਕਰਦਾ ਹਾਂ ਜੋ ਮੇਰੇ ਪੌਦਿਆਂ 'ਤੇ ਕੀੜਿਆਂ ਨੂੰ ਭਜਾਉਣ ਦਾ ਕੰਮ ਕਰਦਾ ਹੈ ਅਤੇ ਮੇਰੀ ਫਸਲ ਦੀ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਵਿੱਚ ਵੀ ਸੁਧਾਰ ਕਰਦਾ ਹੈ, ਜੋ ਮੇਰੇ ਪੌਦਿਆਂ ਅਤੇ ਮਿੱਟੀ 'ਤੇ ਰਸਾਇਣਕ ਵਰਤੋਂ ਨੂੰ ਰੋਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮੈਂ ਮੇਰੀਆਂ ਸਬਜ਼ੀਆਂ 'ਤੇ ਰਸਾਇਣਕ ਉੱਲੀਨਾਸ਼ਕਾਂ ਦੇ ਪ੍ਰਤੀ ਏਕੜ ਦੇ 3,500-4,000 ਰੁਪਏ ਦੇ ਖਰਚੇ ਨੂੰ ਬਚਾਉਂਦਾ ਹਾਂ ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਦਾ ਵਾਧੂ ਲਾਭ ਮਿਲ ਰਿਹਾ ਹੈ।

BEs ਤਿਆਰ ਕਰਨ ਦਾ ਫਾਰਮੂਲਾ

ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 500 ਲੀਟਰ ਸਮਰੱਥਾ ਵਾਲੇ 40 ਪਲਾਸਟਿਕ ਡਰੰਮ ਖਰੀਦੇ। ਜਿਸ ਵਿਚ ਉਸ ਨੇ 99 ਕਿਲੋ ਕਿਨੂੰ, 33 ਕਿਲੋ ਗੁੜ ਅਤੇ 330 ਲੀਟਰ ਪਾਣੀ ਜੋੜ ਕੇ ਢੱਕਣ ਕੱਸ ਦਿੱਤਾ, ਜਿਸ ਨੂੰ ਫਰਮੈਂਟੇਸ਼ਨ ਪ੍ਰਕਿਰਿਆ ਕਾਰਨ ਗੈਸ ਛੱਡਣ ਲਈ ਹਰ ਰੋਜ਼ ਕੁਝ ਸਕਿੰਟਾਂ ਲਈ ਢਿੱਲਾ ਕਰਨ ਦੀ ਲੋੜ ਪੈਂਦੀ ਹੈ। 30 ਦਿਨਾਂ ਬਾਅਦ, ਢੱਕਣ ਨੂੰ ਦੋ ਹਫਤਿਆਂ ਲਈ ਦੋ ਦਿਨਾਂ ਦੇ ਅੰਤਰਾਲ 'ਤੇ ਉਸੇ ਤਰੀਕੇ ਨਾਲ ਖੋਲ੍ਹਿਆ ਜਾਂਦਾ ਹੈ ਅਤੇ ਫਿਰ ਡ੍ਰਮ ਨੂੰ ਕੱਸ ਦਿੱਤਾ ਜਾਂਦਾ ਹੈ ਅਤੇ ਕਦੇ-ਕਦਾਈਂ ਖੋਲ੍ਹਿਆ ਜਾਂਦਾ ਹੈ। ਬਾਇਓ-ਐਂਜ਼ਾਈਮ ਆਖਰਕਾਰ ਸਾਢੇ ਤਿੰਨ ਮਹੀਨਿਆਂ ਵਿੱਚ ਤਿਆਰ ਹੋ ਜਾਂਦੇ ਹਨ।

ਮਹਿਰਾ ਦਾ ਕੀ ਕਹਿਣਾ ਹੈ

ਪੰਜਾਬ ਬਾਗਬਾਨੀ ਵਿਭਾਗ ਦੇ ਬਾਗਬਾਨੀ ਵਿਕਾਸ ਅਧਿਕਾਰੀ ਵਿਪੇਸ਼ ਗਰਗ ਕਿਸਾਨਾਂ ਨੂੰ ਡਿੱਗੇ ਹੋਏ ਕਿਨੂੰ ਫਲ ਤੋਂ ਬਾਇਓ-ਐਂਜ਼ਾਈਮ ਬਣਾਉਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਕਿਹਾ, "ਇਹ ਪੰਜਾਬ ਦੇ ਕਿਸਾਨਾਂ ਲਈ ਉਪਲਬਧ ਇੱਕ ਬਹੁਤ ਵੱਡਾ ਉਦਯੋਗ ਹੈ।"

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਨੈਸ਼ਨਲ ਬੋਟੈਨੀਕਲ ਰਿਸਰਚ ਇੰਸਟੀਚਿਊਟ (ਐੱਨਆਰਬੀਆਈ) ਲਖਨਊ ਵਿਖੇ ਫਸਲਾਂ ਦੀ ਬਿਮਾਰੀ 'ਤੇ ਨਿੰਬੂ ਜਾਤੀ ਦੇ BEs ਦੇ ਪ੍ਰਭਾਵ 'ਤੇ ਇੱਕ ਪ੍ਰਯੋਗਸ਼ਾਲਾ ਅਧਿਐਨ ਕਰਵਾਇਆ ਅਤੇ ਨਤੀਜੇ ਬਹੁਤ ਹੀ ਵਧਿਆ ਹਨ। "ਇਸ ਨੇ ਗੋਭੀ, ਬ੍ਰੋਕਲੀ, ਫੁੱਲਗੋਭੀ, ਸ਼ਲਗਮ, ਟਮਾਟਰ, ਮੂਲੀ ਅਤੇ ਤੇਲ ਦੇ ਬੀਜ ਆਦਿ ਵਰਗੀਆਂ ਫਸਲਾਂ 'ਤੇ ਬੈਕਟੀਰੀਆ ਦੀਆਂ ਬਿਮਾਰੀਆਂ ਜਿਵੇਂ ਬੈਕਟੀਰੀਆ ਕੈਨਕਰ ਅਤੇ ਬ੍ਲੈਕ ਰੋਡ ਬਿਮਾਰੀਆਂ ਦੇ ਵਿਰੁੱਧ ਚੰਗੇ ਨਤੀਜੇ ਦਿਖਾਏ ਅਤੇ ਚਾਵਲ, ਅਨਾਜ, ਆਲੂ, ਟਮਾਟਰ, ਚੀਨੀ ਚੁਕੰਦਰ, ਗੋਭੀ, ਸੋਇਆ ਬੀਨ, ਖੀਰਾ ਆਦਿ ਵਰਗੀਆਂ ਫਸਲਾਂ 'ਤੇ ਫੰਗਲ ਬਿਮਾਰੀਆਂ ਉੱਤੇ ਵੀ ਵਧੀਆ ਨਤੀਜੇ ਦਿਖਾਏ।"
Published by:Amelia Punjabi
First published: