• Home
  • »
  • News
  • »
  • punjab
  • »
  • NEWS18 IMPACT OBJEXTIONABLE PHOTOS REMOVED FROM JALLAINWALA BAGH GALLERY TVRS AS

News18 Impact: ਜਲਿਆਂਵਾਲਾ ਬਾਗ ਦੀ ਗੈਲਰੀ ਤੋਂ ਹਟਾਈ ਗਈ ਵਿਵਾਦਿਤ ਪੇਂਟਿੰਗ

ਜਲ੍ਹਿਆਂਵਾਲਾ ਬਾਗ ਵਿਚ ਲੱਗੀਆਂ ਤਸਵੀਰਾਂ ਖਿਲਾਫ ਰੋਸ

ਜਲ੍ਹਿਆਂਵਾਲਾ ਬਾਗ ਵਿਚ ਲੱਗੀਆਂ ਤਸਵੀਰਾਂ ਖਿਲਾਫ ਰੋਸ

  • Share this:
ਸ਼ਹੀਦਾਂ ਦੀ ਧਰਤੀ ਜੱਲਿਆਂਵਾਲਾ ਬਾਗ ਵਿਖੇ ਬਣਾਈ ਗਈ ਨਵੀਂ ਗੈਲਰੀ ਵਿੱਚ ਲਗਾਈ ਗਈ ਵਿਵਾਦਿਤ ਪੇਂਟਿੰਗ ਨੂੰ ਹਟਾ ਦਿੱਤਾ ਗਿਆ ਹੈ। ਦਰਅਸਲ ਇਸ ਪੇਂਟਿੰਗ ਵਿੱਚ ਦੋ ਅਰਧ ਨਗਨ ਮਹਿਲਾਵਾਂ ਦੀ ਤਸਵੀਰ ਨੂੰ ਦਰਸਾਇਆ ਗਿਆ ਸੀ ਜਿਸਦਾ ਦੁਨੀਆਂ ਭਰ ਵਿੱਚ ਵੱਸਦੇ ਭਾਰਤੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਸੀ।

ਅੰਮ੍ਰਿਤਸਰ ਦੇ ਐਸ.ਡੀ. ਐਮ ਵਿਕਾਸ ਹੀਰਾ ਨੇ ਜਾਣਕਾਰੀ ਦਿੱਤੀ ਕਿ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਉਸ ਵਿਵਾਦਿਤ ਪੇਂਟਿੰਗ ਨੂੰ ਗੈਲਰੀ ਵਿੱਚੋਂ ਹਟਾ ਦਿੱਤਾ ਗਿਆ ਹੈ। ਵਿਕਾਸ ਹੀਰਾ ਨੇ ਐਤਵਾਰ ਨੂੰ ਜੱਲਿਆਂਵਾਲਾ ਬਾਗ ਦਾ ਦੌਰਾ ਕਰਨ ਯਿਨ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਥੇ ਚੱਲ ਰਹੇ ਕਾਰਜਾਂ ਦਾ ਦੌਰਾ ਕਰਨ ਲਈ ਪਹਿਲਾਂ ਵੀ ਆਉਂਦੇ ਰਹੇ ਹਨ ਅਤੇ ਅੱਜ ਵੀ ਇਸੇ ਲਈ ਆਏ ਹਨ,ਪਰ ਹੁਣ ਜੋ ਮੁੱਦਾ ਗਰਮਾਇਆ ਹੋਇਆ ਹੈ ਉਸ ਬਾਰੇ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਦੋਂ ਗੈਲਰੀ ਵਿੱਚ ਲੱਗੀ ਇਸ ਪੇਂਟਿੰਗ ਦੀਆਂ ਤਸਵੀਰਾਂ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਜੱਲਿਆਂਵਾਲਾ ਬਾਗ ਦਾ ਨਵੀਨੀਕਰਣ ਕਰ ਰਹੀ ਕੰਪਨੀ ਵੱਲੋਂ ਉਸ ਪੇਂਟਿੰਗ ਨੂੰ ਉਸ ਥਾਂ ਤੋਂ ਹਟਾ ਦਿੱਤਾ ਗਿਆ ਸੀ।

ਹੁਣ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪੇਂਟਿੰਗ ਨੂੰ ਉਸ ਥਾਂ ਤੇ ਲਗਾਉਣ ਦੇ ਨਿਰਦੇਸ਼ ਕਿਸ ਵੱਲੋਂ ਅਤੇ ਕਿਉਂ ਦਿੱਤੇ ਗਏ ਸਨ। ਇਸਦੇ ਨਾਲ ਹੀ ਐਸਡੀਐਮ ਨੇ ਕਿਹਾ ਕਿ ਗੈਲਰੀ ਵਿੱਚ ਲੱਗੀ ਇਸ ਪੇਂਟਿੰਗ ਬਾਰੇ ਉਨ੍ਹਾਂ ਕੋਲ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ, ਜੇਕਰ ਸ਼ਿਕਾਇਤ ਪਹੁੰਚਦੀ ਹੈ ਤਾਂ ਇਸਦੀ ਜਾਂਚ ਕਰਵਾਈ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਦਿੱਲੀ ਤੋਂ ਵੀ ਇੱਕ ਟਿਮ ਸਮੇਂ-ਸਮੇਂ ਤੇ ਇਥੇ ਚੱਲ ਰਹੇ ਕੰਮ ਦਾ ਨਰੀਖਣ ਕਰਨ ਲਈ ਆਉਂਦੀ ਰਹਿੰਦੀ ਹੈ।

ਇਥੇ ਇਹ ਵੀ ਦੱਸਣਯੋਗ ਹੈ ਕਿ ਬਿਟਦੀਨੀ ਅੰਮ੍ਰਿਤਸਰ ਤੋਂ ਮੈਂਬਰ ਰਾਜ ਸਭਾ ਸ਼ਵੇਤ ਮਲਿਕ ਜਦੋਂ ਬਾਗ ਵਿੱਚ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਪਹੁੰਚੇ ਸਨ ਤਾਂ ਕੰਪਨੀ ਦੇ ਇੱਕ ਅਧਿਕਾਰੀ ਤੋਂ ਗੈਲਰੀ ਬਾਰੇ ਜਾਣਕਾਰੀ ਲੈਂਦਿਆਂ ਉਨ੍ਹਾਂ ਨੇ ਇੱਕ ਤਸਵੀਰ ਖਿਚਵਾਈ ਸੀ ਅਤੇ ਉਸੇ ਹੀ ਤਸਵੀਰ ਵਿੱਚ ਕੰਪਨੀ ਦੇ ਅਧਿਕਾਰੀ ਦੇ ਕੋਲ ਇਹ ਅਰਧ ਨਗਨ ਮਹਿਲਾਵਾਂ ਦੀ ਪੇਂਟਿੰਗ ਲੱਗੀ ਹੋਈ ਸੀ। ਰਾਜ ਸਭਾ ਮੈਂਬਰ ਨੇ ਗੈਲਰੀ ਬਾਰੇ ਤਾਂ ਜਾਣਕਾਰੀ ਲੈ ਲਈ ਲੜ ਸ਼ਾਇਦ ਉਨ੍ਹਾਂ ਦਾ ਵੀ ਇਸ ਪੇਂਟਿੰਗ ਵੱਲ ਧਿਆਨ ਨਹੀਂ ਗਿਆ। ਇਸ ਤਸਵੀਰ ਦੇ ਅਖਬਾਰਾਂ ਵਿੱਚ ਛਪਣ ਤੋਂ ਬਾਅਦ ਅੰਤਰਾਸ਼ਟਰੀ ਕੰਬੋਜ ਸਮਾਜ ਵੱਲੋਂ ਇਸ ਪੇਂਟਿੰਗ ਦਾ ਵਿਰੋਧ ਕੀਤਾ ਗਿਆ ਅਤੇ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਇਹ ਪੇਂਟਿੰਗ ਸ਼ਹੀਦਾਂ ਦਾ ਅਪਮਾਣ ਕਰ ਰਹੀ ਹੈ।

ਇਸ ਮਾਮਲੇ ਦੇ ਗਾਰਮਾਉਣ ਤੋਂ ਬਾਅਦ ਬਾਗ ਦੇ ਨਵੀਨੀਕਰਣ ਦਾ ਕੰਮ ਕਰ ਰਹੀ ਕੰਪਨੀ ਨੇ ਇਸ ਵਿਵਾਦਿਤ ਪੇਂਟਿੰਗ ਨੂੰ ਗੈਲਰੀ ਵਿੱਚੋਂ ਹਟਾ ਦਿੱਤਾ ਹੈ।
Published by:Anuradha Shukla
First published: