NHM ਮੁਲਾਜ਼ਮਾਂ ਦੀ ਸਰਕਾਰ ਨਾਲ ਹੋਈ ਸੁਲਾਹ! 

News18 Punjabi | News18 Punjab
Updated: May 5, 2021, 7:53 PM IST
share image
NHM ਮੁਲਾਜ਼ਮਾਂ ਦੀ ਸਰਕਾਰ ਨਾਲ ਹੋਈ ਸੁਲਾਹ! 
NHM ਮੁਲਾਜ਼ਮਾਂ ਦੀ ਸਰਕਾਰ ਨਾਲ ਹੋਈ ਸੁਲਾਹ! 

  • Share this:
  • Facebook share img
  • Twitter share img
  • Linkedin share img
ਸਿਹਤ ਵਿਭਾਗ ਦੇ ਐਨਐਚਐਮ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਅੱਜ ਸਿਹਤ ਮੰਤਰੀ ਪੰਜਾਬ ਦੇ ਸੱਦੇ ਤੇ ਐਨ.ਆਰ.ਐਚ.ਐਮ. ਇਮਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਤੇ ਬਾਕੀ ਸਾਥੀਆਂ ਸਮੇਤ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਕਈ ਨੁਕਤਿਆਂ ਤੇ ਦੋਹਾਂ ਧਿਰਾਂ ਚ ਸਹਿਮਤੀ ਬਣ ਗਈ ਹੈ।

ਮੁਲਾਜ਼ਮ ਆਗੂਆਂ ਨਾਲ ਲੰਬੀ ਚਲੀ ਇਸ ਮੀਟਿੰਗ ਵਿੱਚ ਸਿਹਤ ਮੰਤਰੀ ਜੀ ਨੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੁਲਰ ਕਰਨ ਲਈ ਇਸ ਫੈਸਲੇ ਤੇ ਆਪਣੀ ਮੁਹਰ ਲਗਾ ਦਿੱਤੀ ਹੈ ਕਿ ਜਦੋਂ ਵੀ ਵਿਭਾਗ ਵਿੱਚ ਪੱਕੀਆਂ ਭਰਤੀਆਂ ਕੀਤੀਆਂ ਜਾਣਗੀਆਂ। ਉਹਨਾਂ ਵਿੱਚੋਂ 50 ਪ੍ਰਤੀਸ਼ਤ ਆਸਾਮੀਆਂ ਤੇ ਸਿੱਧੇ ਤੌਰ ਤੇ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਇਸ ਦੀ ਕੋਈ ਉਮਰ ਸੀਮਾ ਨਹੀਂ ਹੋਵੇਗੀ। ਜਦੋਂ ਤੱਕ ਸਮੂਹ ਮੁਲਾਜ਼ਮ ਰੈਗੁਲਰ ਨਹੀਂ ਹੋ ਜਾਂਦੇ, ਉਦੋਂ ਤੱਕ ਮੁਲਾਜ਼ਮਾਂ ਨੂੰ ਤਨਖਾਹਾਂ ਵਿੱਚ 15 ਪ੍ਰਤੀਸ਼ਤ ਸਾਲਾਨਾ ਵਾਧੇ ਦਾ ਵੀ ਭਰੋਸਾ ਦਿੱਤਾ ਗਿਆ ਹੈ। ਇਹਨਾਂ ਫੈਸਲਿਆਂ ਉਪਰੰਤ ਫਿਲਹਾਲ ਲਈ ਮੁਲਾਜ਼ਮਾਂ ਵੱਲੋਂ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ।

ਦਰਅਸਲ ਐਨਐਚਐਮ ਤਹਿਤ ਡਾਕਟਰ, ਨਰਸ ਅਤੇ ਹੋਰ ਸਟਾਫ਼ ਸਿਹਤ ਵਿਭਾਗ ਅੰਦਰ ਆਪਣੀਆਂ ਸੇੇੇੇੇਵਾਵਾਂ ਦੇ ਰਹੇ ਹਨ, ਇਹਨਾਂ ਨੂੰ ਬਾਕੀ ਰੈਗੂਲਰ ਸਟਾਫ਼ ਮੁੁੁੁਕਾਬਲੇੇ ਘੱਟ ਤਨਖਾਹ ਦਿੱਤੀ ਜਾ ਰਹੀ ਹੈ, ਕਰੀਬ 12-12 ਸਾਲ ਤੋਂ ਵਿਭਾਗ 'ਚ ਸੇਵਾਵਾਂ ਦੇ ਰਹੇ ਇਹ ਮੁੁੁਲਾਜ਼਼ਮ ਪੱਕੇ ਹੋਣ ਦੀ ਆਸ ਲਾਈ ਬੈਠੇ ਹਨ, ਸਮੇਂ ਸਮੇਂ ਤੇ ਹੜਤਾਲਾਂ, ਪ੍ਰਰਦਰਸ਼ਨ ਕਰਨ ਮਗਰੋਂ ਵੀ ਹੁਣ ਤੱੱਕ  ਇੰੰਤਜ਼ਾਰ ਕਰਦੇ ਆ ਰਹੇ ਹਨ।
ਇਹਨਾਂ ਮੁਲਾਜ਼ਮਾਂ ਮੁੁੁਤਾਬਕ ਪਿਛਲੇ ਕਰੀਬ ਸਵਾ ਸਾਲ ਤੋਂ ਕੋਰੋੋਨਾ ਕਾਲ ਦੌਰਾਨ ਅਣਥੱਕ ਸੇੇੇੇਵਾਵਾਂ ਦੇਣ ਦੇ ਬਾਵਜੂਦ ਸਰਕਾਰ ਅਜਿਹਾ ਪੱੱਖਪਾਤੀ ਰਵੱਈਆ ਅਪਣਾ ਰਹ ਹੈ, ਫਿਲਹਾਲ ਸਿਹਤ ਮੰੰਤਰੀ ਨਾਲ ਮੁੁਲਾਕਾਤ ਦੌਰਾਨ ਮਿਲੇ ਭਰੋਸੇ ਤੋਂ ਬਾਅਦ ਡਿਊਟੀ 'ਤੇ ਪਰਤੇ ਇਹਨਾਂ ਮੁੁੁੁਲਾਜ਼ਮਾਂ ਦੀਆਂ ਮੰਗਾਂ 'ਤੇ ਮੋੋੋਹਰ ਕਦੋੋਂ ਲੱਗੇੇਗੀ, ਸਮਾਂ ਦੱਸੇੇਗਾ।
Published by: Ashish Sharma
First published: May 5, 2021, 7:52 PM IST
ਹੋਰ ਪੜ੍ਹੋ
ਅਗਲੀ ਖ਼ਬਰ