Home /News /punjab /

ਕਿਸਾਨ ਲੀਡਰਾਂ 'ਤੇ NIA ਦੀ ਕਾਰਵਾਈ ਧਰਨੇ ਨੂੰ ਕਮਜ਼ੋਰ ਕਰਨ ਦੀ ਨੀਅਤ- ਸਾਧੂ ਸਿੰਘ ਧਰਮਸੋਤ  

ਕਿਸਾਨ ਲੀਡਰਾਂ 'ਤੇ NIA ਦੀ ਕਾਰਵਾਈ ਧਰਨੇ ਨੂੰ ਕਮਜ਼ੋਰ ਕਰਨ ਦੀ ਨੀਅਤ- ਸਾਧੂ ਸਿੰਘ ਧਰਮਸੋਤ  

 ਕਿਸਾਨ ਲੀਡਰਾਂ 'ਤੇ NIA ਦੀ ਕਾਰਵਾਈ ਧਰਨੇ ਨੂੰ ਕਮਜ਼ੋਰ ਕਰਨ ਦੀ ਨੀਅਤ- ਸਾਧੂ ਸਿੰਘ ਧਰਮਸੋਤ  

ਕਿਸਾਨ ਲੀਡਰਾਂ 'ਤੇ NIA ਦੀ ਕਾਰਵਾਈ ਧਰਨੇ ਨੂੰ ਕਮਜ਼ੋਰ ਕਰਨ ਦੀ ਨੀਅਤ- ਸਾਧੂ ਸਿੰਘ ਧਰਮਸੋਤ  

 • Share this:

  ਭੁਪਿੰਦਰ ਸਿੰਘ ਨਾਭਾ

  ਨਾਭਾ ਵਿਖੇ ਪਹੁੰਚੇ ਪੰਜਾਬ ਦੇ  ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਹੁਣ ਤਕ 50 ਕਰੋੜ ਤੋਂ ਵੱਧ ਨਾਭਾ ਸ਼ਹਿਰ ਵਿੱਚ ਵਿਕਾਸ ਦਾ  ਕੰਮ ਹੋ ਚੁੱਕਿਆ ਹੈ ਅਤੇ ਇਸ ਸਾਲ ਦੇ ਅੰਤ ਤੱਕ ਤਕਰੀਬਨ 100 ਕਰੋੜ ਰੁਪਏ ਦੇ ਕੰਮ ਕੀਤੇ ਜਾਣਗੇ। ਕੇਂਦਰੀ ਏਜੰਸੀ ਐੱਨਆਈਏ ਦੇ ਵੱਲੋਂ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਲਈ ਨੋਟਿਸ ਕੱਢੇ ਜਾ ਰਹੇ ਨੇ ਕੇਂਦਰ ਦਾ ਹੰਕਾਰ ਸਾਹਮਣੇ ਆ ਰਿਹਾ ਹੈ ਜੋ ਕਿ ਧਰਨੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।

  ਧਰਮਸੋਤ ਨੇ ਕਿਹਾ ਕਿ  ਭੁਪਿੰਦਰ ਸਿੰਘ ਮਾਨ ਨੇ ਕਮੇਟੀ ਵਿੱਚੋਂ ਅਸਤੀਫ਼ਾ  ਦੇ ਕੇ ਚੰਗਾ ਕੀਤਾ ਜੋ ਕਿ ਉਨ੍ਹਾਂ ਨੇ ਨਾ ਕਿਸਾਨਾਂ ਨੂੰ ਪਿੱਠ ਦਿਖਾਈ ਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ।ਕੋਰੋਨਾ ਵਾਇਰਸ ਦੇ ਟੀਕਾਕਰਨ ਦੀ ਸ਼ੁਰੁਆਤ ਤੇ ਧਰਮਸੋਤ ਨੇ ਬੋਲਦਿਆਂ ਕਿਹਾ ਕਿ  ਮੈਂ ਵੀ ਪਟਿਆਲੇ ਦਾ ਇੰਚਾਰਜ ਹੋਣ ਤੇ ਨਾਤੇ ਸ਼ੁਰੂ ਕਰਵਾਈ ਹੈ। ਜਦੋਂ ਧਰਮਸੋਤ ਨੂੰ ਪੁੱਛਿਆ ਗਿਆ ਕਿ ਆਸ਼ਾ ਵਰਕਰ ਵੈਕਸੀਨ ਲਗਵਾਉਣ ਤੋਂ ਨਾਂਹ ਕਰ ਰਹੇ ਨੇ ਤਾਂ ਧਰਮਸੋਤ ਨੇ ਕਿਹਾ ਕਿ ਕਿਸੇ ਨੂੰ ਜ਼ਬਰਦਸਤੀ ਟੀਕਾ ਨਹੀਂ ਲਗਾਇਆ ਜਾਵੇਗਾ ਜੇ ਕਿਸੇ ਨੂੰ ਬਿਮਾਰੀ ਹੋਵੇਗੀ ਉਸਦੇ ਜ਼ਰੂਰ ਲੱਗੇਗ।

  ਕਾਂਗਰਸ ਪਾਰਟੀ ਦੇ ਵੱਲੋਂ ਗਵਰਨਰ ਹਾਊਸ ਦਾ ਘਿਰਾਓ ਕਰਨ ਤੇ ਧਰਮਸੋਤ ਨੇ  ਕਿਹਾ ਕਿ ਭਾਵੇਂ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਸਾਡੇ ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ। ਪਰ ਅਸੀਂ ਸੰਘਰਸ਼ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਇਹ ਗਵਰਨਰ ਮੋਦੀ ਦਾ ਹੈ।ਦਿੱਲੀ ਵਿਖੇ 40 ਦਿਨਾਂ ਤੋ ਧਰਨਾ ਦੇ ਰਹੇ ਸੰਸਦ ਮੈਂਬਰਾਂ ਨੂੰ ਅਚਾਨਕ ਪੁਲੀਸ ਦੇ ਵੱਲੋਂ ਗ੍ਰਿਫ਼ਤਾਰ ਕਰਕੇ ਤਕਰੀਬਨ ਸੱਤ ਘੰਟੇ ਥਾਣੇ ਵਿੱਚ ਰੱਖਣ ਤੇ ਧਰਮਸੋਤ ਨੇ ਪਲਟਵਾਰ ਕਰਦਿਆਂ ਕਿਹਾ ਕਿ ਸੱਤ ਘੰਟੇ ਕਿ ਸੱਤ ਮਹੀਨੇ ਗ੍ਰਿਫ਼ਤਾਰ ਕਰਕੇ ਰੱਖ ਲੈਣ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖਡ਼੍ਹੀ ਹੈ ।

  Published by:Ashish Sharma
  First published:

  Tags: Nabha, Sadhu singh dharmsot