Home /News /punjab /

NIA ਵੱਲੋਂ ਅਤਿਵਾਦੀ ਰਿੰਦਾ 'ਤੇ 10 ਲੱਖ ਇਨਾਮ ਦਾ ਐਲਾਨ

NIA ਵੱਲੋਂ ਅਤਿਵਾਦੀ ਰਿੰਦਾ 'ਤੇ 10 ਲੱਖ ਇਨਾਮ ਦਾ ਐਲਾਨ

NIA ਵੱਲੋਂ ਅਤਿਵਾਦੀ ਰਿੰਦਾ 'ਤੇ 10 ਲੱਖ ਇਨਾਮ ਦਾ ਐਲਾਨ  (file photo)

NIA ਵੱਲੋਂ ਅਤਿਵਾਦੀ ਰਿੰਦਾ 'ਤੇ 10 ਲੱਖ ਇਨਾਮ ਦਾ ਐਲਾਨ (file photo)

ਟੀਮ ਨੇ ਫੋਨ ਨੰਬਰ ਵੀ ਜਾਰੀ ਕਰ ਦਿੱਤੇ ਹਨ ਅਤੇ ਕਿਹਾ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ।

  • Share this:

    ਚੰਡੀਗੜ੍ਹ- NIA ਨੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੂੰ ਫੜਨ ਵਾਲੇ ਨੂੰ 10 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਅੱਤਵਾਦੀ ਹਰਵਿੰਦਰ ਰਿੰਦਾ ਕਤਲ ਦੇ ਕਈ ਮਾਮਲਿਆਂ ‘ਚ ਲੋੜੀਂਦਾ ਹੈ ਤੇ ਉਹ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੈ। ਅੱਤਵਾਦੀ ਹਰਵਿੰਦਰ ਰਿੰਦਾ ਪਾਕਿਸਤਾਨ ਤੋਂ ਨਸ਼ਾ ਤੇ ਹਥਿਆਰਾਂ ਦੀ ਕਰਦਾ ਹੈ ਤੇ ਪੰਜਾਬ ‘ਚ ਗੈਂਗਸਟਰਾਂ ਨੂੰ ਮਦਦ ਵੀ ਪਹੁੰਚਾਉਂਦਾ ਹੈ ਇਸ ਸਮੇ ਪਾਕਿਸਤਾਨ ‘ਚ ਲੁਕਿਆ ਬੈਠਾ ਹੈ ਅਤੇ ਐਨਆਈਏ ਨੇ ਮੋਬਾਈਲ ਨੰਬਰ ਵੀ ਕੀਤੇ ਜਾਰੀ।


    ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਬੈਠਾ ਅੱਤਵਾਦੀ ਰਿੰਦਾ ਕਈ ਮਾਮਲਿਆਂ 'ਚ ਲੋੜੀਂਦਾ ਹੈ।ਚੰਡੀਗੜ੍ਹ 'ਚ 2016 'ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 'ਚ ਰਿੰਦਾ ਨੇ ਗੋਲੀਬਾਰੀ ਕੀਤੀ ਸੀ, ਉਸ ਤੋਂ ਬਾਅਦ 2018 'ਚ ਉਸ ਨੇ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਈਆਂ ਸਨ।  ਸੈਕਟਰ 36 ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੁਸ਼ਿਆਰਪੁਰ ਦੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।  ਇਸ ਤੋਂ ਇਲਾਵਾ ਰਿੰਦਾ ਚੰਡੀਗੜ੍ਹ ਪੁਲੀਸ ਨੂੰ ਲੋੜੀਂਦਾ ਹੈ, ਜਿਸ ਬਾਰੇ ਚੰਡੀਗੜ੍ਹ ਪੁਲੀਸ ਨੇ 50000 ਦਾ ਇਨਾਮ ਵੀ ਐਲਾਨਿਆ ਹੈ। ਟੀਮ ਨੇ ਫੋਨ ਨੰਬਰ ਵੀ ਜਾਰੀ ਕਰ ਦਿੱਤੇ ਹਨ ਅਤੇ ਕਿਹਾ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ।

    Published by:Ashish Sharma
    First published:

    Tags: Khalistani, NIA, Pakistan, Terrorist