Home /News /punjab /

Mohali RPG Attack : NIA ਨੇ ਮੁੱਖ ਸ਼ੂਟਰ ਦੀਪਕ ਰੰਗਾ ਨੂੰ ਨੇਪਾਲ ਤੋਂ ਕੀਤਾ ਗ੍ਰਿਫਤਾਰ

Mohali RPG Attack : NIA ਨੇ ਮੁੱਖ ਸ਼ੂਟਰ ਦੀਪਕ ਰੰਗਾ ਨੂੰ ਨੇਪਾਲ ਤੋਂ ਕੀਤਾ ਗ੍ਰਿਫਤਾਰ

ਦੀਪਕ ਖਾਲਿਸਤਾਨੀ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਸਾਥੀ ਹੈ। ਦੀਪਕ ਰੰਗਾ ਪੰਜਾਬ ਅਤੇ ਹਰਿਆਣਾ ਵਿੱਚ ਕਈ ਅਪਰਾਧਾਂ ਵਿੱਚ ਸ਼ਾਮਿਲ ਹੈ।

  • Share this:

ਚੰਡੀਗੜ੍ਹ-   ਬੀਤੇ ਸਾਲ ਮੋਹਾਲੀ ਵਿੱਚ ਹੋਏ ਆਰਪੀਜੀ ਹਮਲੇ ਦੇ ਮਾਮਲੇ ਵਿੱਚ ਐਨਆਈਏ ਨੇ ਵੱਡੀ ਗ੍ਰਿਫਤਾਰੀ ਕੀਤੀ ਹੈ। ਐਨਆਈਏ ਨੇ ਅਤਵਾਦੀ ਰਿੰਦਾ ਦੇ ਨੇੜਲੇ ਸਾਥੀ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ। ਦੀਪਕ ਖਾਲਿਸਤਾਨੀ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਸਾਥੀ ਹੈ। ਦੀਪਕ ਰੰਗਾ ਪੰਜਾਬ ਅਤੇ ਹਰਿਆਣਾ ਵਿੱਚ ਕਈ ਅਪਰਾਧਾਂ ਵਿੱਚ ਸ਼ਾਮਿਲ ਹੈ। ਪੰਜਾਬ ਤੇ ਹਰਿਆਣਾ ਪੁਲਿਸ ਨੂੰ ਇਸ ਦੀ ਭਾਲ ਸੀ। ਅੱਜ ਪੰਜਾਬ ਪੁਲਿਸ ਅਤੇ ਐਨਆਈਏ ਦੇ ਜੁਆਇੰਟ ਆਪ੍ਰੇਸ਼ਨ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਹੈ।

ਦੱਸ ਦਈਏ ਕਿ ਬੀਤੇ ਸਾਲ 9 ਮਈ ਨੂੰ ਮੋਹਾਲੀ ਦੇ ਸਟੇਟ ਇੰਟੈਲੀਜੈਂਸ ਹੈਡਕੁਆਰਟਰ ਵਿਖੇ ਆਰਪੀਜੀ ਹਮਲੇ ਤੋਂ ਬਾਅਦ  ਦੀਪਕ ਫਰਾਰ ਚਲ ਰਿਹਾ ਸੀ। ਦੀਪਕ ਰੰਗਾ ਨੇ ਮੋਹਾਲੀ ਇੰਟੈਲੀਜੈਂਸ ਦਫਤਰ 'ਤੇ ਹਮਲੇ ਦੀ ਸਾਜ਼ਿਸ਼  ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਕੈਨੇਡਾ ਸਥਿਤ ਲਖਵਿੰਦਰ ਸਿੰਘ ਉਰਫ ਲੰਡਾ ਨਾਲ ਮਿਲ ਕੇ ਰਚੀ ਸੀ।

ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਦੀਪਕ ਦੇ ਨਾਬਾਲਗ ਦਿਵਾਂਸ਼ੂ ਨੂੰ ਯੂਪੀ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਵਾਂ ਨੇ 9 ਮਈ ਨੂੰ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ਦੇ ਬਾਹਰ ਹਮਲਾ ਕੀਤਾ ਅਤੇ ਫਰਾਰ ਹੋ ਗਏ।ਸੂਤਰਾਂ ਦੀ ਮੰਨੀਏ ਤਾਂ ਦੀਪਕ ਬਾਰੇ ਕਈ ਜਾਣਕਾਰੀ ਪੁਲਿਸ ਨੂੰ ਉਸਦੇ ਗ੍ਰਿਫਤਾਰ ਸਾਥੀ ਦਿਵਯਾਂਸ਼ੂ ਤੋਂ ਮਿਲੀ ਸੀ। ਹਾਲਾਂਕਿ ਦੋਸ਼ੀਆਂ ਨੇ ਦੱਸਿਆ ਸੀ ਕਿ ਆਰਪੀਜੀ ਹਮਲੇ ਤੋਂ ਬਾਅਦ ਇਹ ਲੋਕ ਕੁਝ ਦਿਨ ਇਕੱਠੇ ਰਹੇ ਅਤੇ ਨੇਪਾਲ ਭੱਜ ਗਏ। ਪਰ ਦੋਵਾਂ 'ਚ ਦਿਵਯਾਂਸ਼ੂ ਭਾਰਤ ਵਾਪਸ ਆ ਗਿਆ ਸੀ ਪਰ ਦੀਪਕ ਉਸ ਸਮੇਂ ਨੇਪਾਲ 'ਚ ਹੀ ਸੀ।

Published by:Ashish Sharma
First published:

Tags: Mohali, NIA, Punjab Police, RPG Attack in Punjab