Home /News /punjab /

ਕਾਮਰੇਡ ਬਲਵਿੰਦਰ ਸੰਧੂ ਦੀ ਹੱਤਿਆ ਦਾ ਮਾਮਲਾ, 3 ਹੋਰ ਖਿਲਾਫ NIA ਵੱਲੋਂ ਚਾਰਜਸ਼ੀਟ ਦਾਖਲ

ਕਾਮਰੇਡ ਬਲਵਿੰਦਰ ਸੰਧੂ ਦੀ ਹੱਤਿਆ ਦਾ ਮਾਮਲਾ, 3 ਹੋਰ ਖਿਲਾਫ NIA ਵੱਲੋਂ ਚਾਰਜਸ਼ੀਟ ਦਾਖਲ

(file photo)

(file photo)

NIA ਦੀ ਵਿਸ਼ੇਸ਼ ਅਦਾਲਤ ਵਿੱਚ ਐਨਆਈਏ ਨੇ ਤਿੰਨ ਹੋਰ ਅੱਤਵਾਦੀਆਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ (Supplementary Charge-sheet) ਦਾਇਰ ਕੀਤੀ ਹੈ।

 • Share this:

  ਕੇਂਦਰੀ ਜਾਂਚ ਏਜੰਸੀ (NIA) ਨੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਦੇ ਮਾਮਲੇ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨੀ ਲਿਬਰੇਸ਼ਨ ਫੋਰਸ ( Khalistan Liberation force Terrorists ) ਦੇ ਖਿਲਾਫ ਇਕ ਵਾਰ ਫਿਰ ਵੱਡੀ ਕਾਰਵਾਈ ਕੀਤੀ ਹੈ। NIA ਦੀ ਵਿਸ਼ੇਸ਼ ਅਦਾਲਤ ਵਿੱਚ ਐਨਆਈਏ ਨੇ ਤਿੰਨ ਹੋਰ ਅੱਤਵਾਦੀਆਂ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ (Supplementary Charge-sheet) ਦਾਇਰ ਕੀਤੀ ਹੈ। ਇਹਨਾਂ ਵਿੱਚੋਂ 2 ਦੋਸ਼ੀ ਨਵਪ੍ਰੀਤ ਉਰਫ ਨਵ ਅਤੇ ਹਰਭਿੰਦਰ ਸਿੰਘ  ਤਰਨ ਤਾਰਨ ਅਤੇ ਗੁਰਵਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਇਹ ਤਿੰਨੇ ਹੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਹਨ।

  ਐਨਆਈਏ ਮੁਤਾਬਕ ਮੁਹਾਲੀ ਵਿੱਚ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ 1 ਸਤੰਬਰ ਨੂੰ ਉਨ੍ਹਾਂ ਵਿੱਚ ਸੁਖਰਾਜ ਸਿੰਘ ਉਰਫ਼ ਸੁੱਖਾ ਉਰਫ਼ ਲਖਨਪਾਲ, ਰਵਿੰਦਰ ਸਿੰਘ ਉਰਫ਼ ਰਵੀ ਢਿੱਲੋਂ, ਅਕਾਸ਼ਦੀਪ ਅਰੋੜਾ ਉਰਫ਼ ਧਾਲੀਵਾਲ, ਜਗਰੂਪ ਸਿੰਘ, ਸੁਖਦੀਪ ਸਿੰਘ, ਗੁਰਜੀਤ ਸਿੰਘ, ਇੰਦਰਜੀਤ ਸਿੰਘ ਉਰਫ਼ ਇੰਦਰ ਅਤੇ ਸੁਖਮੀਤ ਪਾਲ ਸਿੰਘ ਉਰਫ਼ ਸੁੱਖ ਉਰਫ਼ ਸੁੱਖ ਬੇਗਰਵਾਲ ਨੂੰ ਸਜ਼ਾ ਸੁਣਾਈ ਸੀ।

  ਕਾਬਲੇਗੌਰ ਹੈ ਕਿ ਅਕਤੂਬਰ 2020 ਵਿੱਚ ਤਰਨਤਾਰਨ ਦੇ ਭਿੱਖੀਵਿੰਡ ਸ਼ੌਰੀਆ ਚੱਕਰ ਨਾਲ ਸਨਮਾਨਤ ਬਲਵਿੰਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਸੰਧੂ ਭਿੱਖੀਵਿੰਡ ਵਿੱਚ ਆਪਣੇ ਘਰ ਦੇ ਨਾਲ ਲੱਗਦੇ ਦਫ਼ਤਰ ਵਿੱਚ ਸੀ ਤਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ’ਤੇ ਚਾਰ ਗੋਲੀਆਂ ਚਲਾ ਕੇ ਫਰਾਰ ਹੋ ਗਏ ਸਨ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋ ਹਮਲਾਵਰ ਨਜ਼ਰ ਆਏ ਸਨ। NIA ਨੇ RC-01/2021/NIA/DLI ਦੇ ਤਹਿਤ 26 ਜਨਵਰੀ 2021 ਨੂੰ ਕੇਸ ਦੁਬਾਰਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

  Published by:Ashish Sharma
  First published:

  Tags: Khalistan Liberation Force, Murder, NIA