Home /News /punjab /

NIA ਵੱਲੋਂ ਗੈਂਗਸਟਰ ਭਗਵਾਨਪੁਰੀਆ ਦੇ ਵਕੀਲ ਦੇ ਘਰ ‘ਤੇ ਰੇਡ, ਰੋਸ ਵਜੋਂ HC ਤੇ ਜ਼ਿਲ੍ਹਾ ਕੋਰਟ ‘ਚ ਕੰਮ ਬੰਦ

NIA ਵੱਲੋਂ ਗੈਂਗਸਟਰ ਭਗਵਾਨਪੁਰੀਆ ਦੇ ਵਕੀਲ ਦੇ ਘਰ ‘ਤੇ ਰੇਡ, ਰੋਸ ਵਜੋਂ HC ਤੇ ਜ਼ਿਲ੍ਹਾ ਕੋਰਟ ‘ਚ ਕੰਮ ਬੰਦ

NIA ਵੱਲੋਂ ਗੈਂਗਸਟਰ ਭਗਵਾਨਪੁਰੀਆ ਦੇ ਵਕੀਲ ਦੇ ਘਰ ‘ਤੇ ਰੇਡ, ਰੋਸ ਵਜੋਂ HC ਤੇ ਜ਼ਿਲ੍ਹਾ ਕੋਰਟ ‘ਚ ਕੰਮ ਬੰਦ (file photo)

NIA ਵੱਲੋਂ ਗੈਂਗਸਟਰ ਭਗਵਾਨਪੁਰੀਆ ਦੇ ਵਕੀਲ ਦੇ ਘਰ ‘ਤੇ ਰੇਡ, ਰੋਸ ਵਜੋਂ HC ਤੇ ਜ਼ਿਲ੍ਹਾ ਕੋਰਟ ‘ਚ ਕੰਮ ਬੰਦ (file photo)

ਐਨਆਈਏ ਅਧਿਕਾਰੀਆਂ ਨੇ ਵਕੀਲ ਸ਼ੈਲੀ ਸ਼ਰਮਾ ਤੋਂ ਜੱਗੂ ਭਗਵਾਨਪੁਰੀਆ ਬਾਰੇ ਕਈ ਸਵਾਲ ਪੁੱਛੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਕੇਸ ਸਬੰਧੀ ਉਨ੍ਹਾਂ ਕੋਲ ਕੌਣ ਆਉਂਦਾ ਹੈ। ਛਾਪੇਮਾਰੀ ਤੋਂ ਬਾਅਦ ਐਨਆਈਏ ਨੇ ਵਕੀਲ ਦੇ ਦੋ ਫ਼ੋਨ ਵੀ ਜ਼ਬਤ ਕੀਤੇ ਹਨ। ਇਸ ਦੇ ਵਿਰੋਧ ਵਿੱਚ ਵਕੀਲਾਂ ਨੇ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤ ਦਾ ਕੰਮ ਬੰਦ ਕਰ ਦਿੱਤਾ ਹੈ। ਵਕੀਲਾਂ ਦਾ ਦੋਸ਼ ਹੈ ਕਿ ਐਨਆਈਏ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ- ਮੰਗਲਵਾਰ ਨੂੰ ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ NIA ਦੇ ਛਾਪੇ ਮਾਰੇ। ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ 27 ਸਥਿਤ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਵਕੀਲ ਦੇ ਘਰ ਵੀ ਛਾਪੇਮਾਰੀ ਕਰਦਿਆਂ ਕਈ ਘੰਟਿਆਂ ਤੱਕ ਰਿਕਾਰਡ ਦੀ ਤਲਾਸ਼ੀ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਅਧਿਕਾਰੀਆਂ ਨੇ ਵਕੀਲ ਸ਼ੈਲੀ ਸ਼ਰਮਾ ਤੋਂ ਜੱਗੂ ਭਗਵਾਨਪੁਰੀਆ ਬਾਰੇ ਕਈ ਸਵਾਲ ਪੁੱਛੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਕੇਸ ਸਬੰਧੀ ਉਨ੍ਹਾਂ ਕੋਲ ਕੌਣ ਆਉਂਦਾ ਹੈ। ਛਾਪੇਮਾਰੀ ਤੋਂ ਬਾਅਦ ਐਨਆਈਏ ਨੇ ਵਕੀਲ ਦੇ ਦੋ ਫ਼ੋਨ ਵੀ ਜ਼ਬਤ ਕੀਤੇ ਹਨ। ਇਸ ਦੇ ਵਿਰੋਧ ਵਿੱਚ ਵਕੀਲਾਂ ਨੇ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤ ਦਾ ਕੰਮ ਬੰਦ ਕਰ ਦਿੱਤਾ ਹੈ। ਵਕੀਲਾਂ ਦਾ ਦੋਸ਼ ਹੈ ਕਿ ਐਨਆਈਏ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਕਾਬਲੇਗੌਰ ਹੈ ਕਿ ਬਟਾਲਾ ਦੇ ਪਿੰਡ ਭਗਵਾਨਪੁਰਾ ਦਾ ਜਗਦੀਪ ਸਿੰਘ ਉਰਫ਼ ਜੱਗੂ ਇੱਕ ਬਦਨਾਮ ਗੈਂਗਸਟਰ ਹੈ, ਜਿਸ ਖ਼ਿਲਾਫ਼ 68 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਕਤਲ, ਸੁਪਾਰੀ ਕਤਲ, ਡਕੈਤੀ, ਜਬਰੀ ਵਸੂਲੀ, ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰੋਂ ਤਸਕਰੀ ਸ਼ਾਮਲ ਹੈ। ਜੱਗੂ 'ਤੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਉਸ 'ਤੇ ਮੂਸੇਵਾਲਾ ਕਤਲ ਕਾਂਡ 'ਚ ਹਥਿਆਰ ਅਤੇ ਗੱਡੀ ਮੁਹੱਈਆ ਕਰਵਾਉਣ ਦਾ ਦੋਸ਼ ਹੈ।


ਦਸ ਦਈਏ ਕਿ ਗੈਂਗਸਟਰ ਭਗਵਾਨਪੁਰੀਆ ਦੇ ਅਕਾਲੀ ਤੇ ਕਾਂਗਰਸੀ ਆਗੂਆਂ ਨਾਲ ਸਬੰਧ ਸੁਰਖੀਆਂ ਵਿੱਚ ਸਨ। ਇਸ ਦੇ ਨਾਲ ਹੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕਾਂਡ ਵਿੱਚ ਭਗਵਾਨਪੁਰੀਆ ਦਾ ਨਾਂ ਪ੍ਰਮੁੱਖਤਾ ਨਾਲ ਆਇਆ ਸੀ।

ਬਠਿੰਡਾ ਵਿੱਚ NIA ਦਾ ਛਾਪਾ

ਦੂਜੇ ਪਾਸੇ NIA ਦੀਆਂ ਟੀਮਾਂ ਨੇ ਮੰਗਲਵਾਰ ਨੂੰ ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਗੈਂਗਸਟਰਾਂ ਨਾਲ ਉਨ੍ਹਾਂ ਦੇ ਕਥਿਤ ਸਬੰਧਾਂ ਦੇ ਸਬੰਧ ਵਿੱਚ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਟੀਮ ਨੇ ਬਠਿੰਡਾ ਦੇ ਪਿੰਡ ਜੰਡੀਆਂ ਸਥਿਤ ਜੱਗਾ ਜੰਡੀਆਂ ਦੇ ਘਰ ਛਾਪਾ ਮਾਰਿਆ ਹੈ। ਜੱਗਾ ਕਬੱਡੀ ਟੂਰਨਾਮੈਂਟ ਦਾ ਪ੍ਰਬੰਧਕ ਹੈ। ਦੀ ਟੀਮ ਨੇ ਬਠਿੰਡਾ ਸ਼ਹਿਰ ਦੇ ਭਾਗੂ ਰੋਡ ’ਤੇ ਗਲੀ ਨੰਬਰ 10 ’ਤੇ ਸਥਿਤ ਇੱਕ ਘਰ ’ਤੇ ਵੀ ਛਾਪਾ ਮਾਰਿਆ ਹੈ। ਛਾਪੇਮਾਰੀ ਦੌਰਾਨ ਜੱਗਾ ਜੰਡੀਆ ਆਪਣੇ ਘਰ ਮੌਜੂਦ ਨਹੀਂ ਸੀ।


ਦੱਸਿਆ ਜਾ ਰਿਹਾ ਹੈ ਕਿ ਉਹ ਪਰਿਵਾਰ ਨਾਲ ਸਾਲਾਸਰ ਗਿਆ ਸੀ। ਜਿਸ ਨੂੰ ਛਾਪੇਮਾਰੀ ਤੋਂ ਬਾਅਦ ਵਾਪਸ ਬੁਲਾ ਲਿਆ ਗਿਆ। ਇਸ ਤੋਂ ਇਲਾਵਾ ਪਿੰਡ ਕਰੜਾਵਾਲਾ ਵਿਖੇ ਜਮਨ ਸਿੰਘ ਦੇ ਘਰ ਵੀ ਛਾਪਾ ਮਾਰਿਆ ਗਿਆ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਐਨ.ਆਈ.ਏ ਨੇ ਹਰੀਕੇ ਪੱਤਣ ਵਿੱਚ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਮਾਹੌਲ ਖਰਾਬ ਕਰਨ ਵਾਲੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਘਰ ਵੀ ਛਾਪਾ ਮਾਰਿਆ ਹੈ। ਛਾਪੇਮਾਰੀ ਦੌਰਾਨ ਲੰਡਾ ਦੇ ਘਰ ਸਿਰਫ਼ ਉਸ ਦੇ ਮਾਤਾ-ਪਿਤਾ ਹੀ ਸਨ।

Published by:Ashish Sharma
First published:

Tags: Gangster, Gangsters, Lawyer, NIA, Raid