• Home
 • »
 • News
 • »
 • punjab
 • »
 • NIA RAIDS AT 7 PLACES IN LUDHIANA FEROZEPUR AND GURDASPUR

NIA ਵੱਲੋਂ ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ 'ਚ 7 ਥਾਵਾਂ 'ਤੇ ਛਾਪੇਮਾਰੀ

NIA Raids in Punjab: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਬੀਤੇ ਮਹੀਨੇ ਹਰਿਆਣਾ ਦੇ ਕਰਨਾਲ ਤੋਂ ਜ਼ਬਤ ਕੀਤੀ ਗਈ ਆਈ ਈ ਡੀ ਦੇ ਮਾਮਲੇ ਵਿੱਚ ਪੰਜਾਬ ਭਰ ਦੇ ਅੰਦਰ ਵੱਖ ਵੱਖ ਜ਼ਿਲ੍ਹਿਆਂ ਵਿਚ ਦੇਰ ਰਾਤ ਛਾਪੇਮਾਰੀ ਕੀਤੀ ਗਈ।

Youtube Video
 • Share this:
  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਬੀਤੇ ਮਹੀਨੇ ਹਰਿਆਣਾ ਦੇ ਕਰਨਾਲ ਤੋਂ ਜ਼ਬਤ ਕੀਤੀ ਗਈ ਆਈ ਈ ਡੀ ਦੇ ਮਾਮਲੇ ਵਿੱਚ ਪੰਜਾਬ ਭਰ ਦੇ ਅੰਦਰ ਵੱਖ ਵੱਖ ਜ਼ਿਲ੍ਹਿਆਂ ਵਿਚ ਦੇਰ ਰਾਤ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀਆਂ ਦੌਰਾਨ ਪਾਕਿਸਤਾਨ ਵਿੱਚ ਬੈਠੇ ਦਹਿਸ਼ਤਗਰਦੀ ਸੰਗਠਨ ਦੇ ਮੁੱਖ ਕਾਰਕੁਨ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਨਾਲ ਸਬੰਧਤ ਲਿੰਕ ਏਜੰਸੀ ਵੱਲੋਂ ਲੱਭੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕਿ ਇਸ ਮਾਮਲੇ ਵਿਚ ਚਾਰ ਦਹਿਸ਼ਤਗਰਦਾਂ ਵਿੱਚੋਂ ਇਕ ਲੁਧਿਆਣਾ ਤੋਂ ਸਬੰਧਤ ਸੀ ਜਿਸ ਦਾ ਘਰ ਭੱਟੀਆਂ ਵਿੱਚ ਸਥਿਤ ਹੈ ਅਤੇ ਉਸ ਦੇ ਘਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਦੇਰ ਰਾਤ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਫੜੇ ਗਏ ਹੋਰ ਤਿੰਨ ਮੁਲਜ਼ਮਾਂ ਦੇ ਨਾਲ ਸਬੰਧਤ ਥਾਵਾਂ ਉਤੇ ਵੀ ਐਨਆਈਏ ਵੱਲੋਂ ਦਬਿਸ਼ ਦਿੱਤੀ ਗਈ ਹੈ।

  ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਰਾਤ ਲੁਧਿਆਣਾ, ਫਿਰੋਜ਼ਪੁਰ, ਗੁਰਦਾਸਪੁਰ ਸਣੇ ਸੱਤ ਥਾਵਾਂ ਤੇ ਇਹ ਛਾਪੇਮਾਰੀ ਹੋਈ ਹੈ ਜਿਸ ਵਿੱਚ ਡਿਜੀਟਲ ਉਪਕਰਨ ਅਤੇ ਆਰਥਿਕ ਲੈਣ ਦੇਣ ਜਾਇਦਾਦ ਸਬੰਧੀ ਦਸਤਾਵੇਜ਼ ਅਤੇ ਹੋਰ ਇਤਰਾਜ਼ ਯੋਗ ਸਮੱਗਰੀ ਐੱਨਆਈਏ ਵੱਲੋਂ ਜ਼ਬਤ ਕੀਤੀ ਗਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਪੰਜਾਬ ਪੁਲੀਸ ਵੀ ਜਾਂਚ ਕਰ ਰਹੀ ਹੈ। ਇਹ ਮਾਮਲਾ 5 ਮਈ ਦਾ ਹੈ ਜਦੋਂ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਵਿੱਚ ਟੋਲ ਪਲਾਜ਼ਾ ਤੇ ਇਨੋਵਾ ਕਾਰ ਚ ਚਾਰ ਦਹਿਸ਼ਤਗਰਦਾਂ ਨੂੰ ਹਰਿਆਣਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਕੋਲੋਂ ਵੱਡੀ ਗਿਣਤੀ ਵਿੱਚ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਸੀ ਇਨ੍ਹਾਂ ਵਿੱਚ ਤਿੱਨ ਆਈਈਡੀ ਵੀ ਸਨ ਜਿਨ੍ਹਾਂ ਨੂੰ ਪੁਣੇ ਅਤੇ ਹੋਰ ਦੇਸ਼ ਦੇ ਇਲਾਕਿਆਂ ਦੇ ਅੰਦਰ ਧਮਾਕਾ ਕਰਕੇ ਦਹਿਸ਼ਤ ਫੈਲਾਉਣਾ ਸੀ। ਇਸੇ ਨੂੰ ਲੈ ਕੇ ਹੁਣ ਐੱਨ ਆਈ ਏ ਇਸ ਦੀ ਜਾਂਚ ਕਰ ਰਹੀ ਹੈ ਐਨਆਈਏ ਵੱਲੋਂ ਪਹਿਲਾਂ ਹੀ ਦਹਿਸ਼ਤਗਰਦਾਂ ਨੂੰ ਲੈ ਕੇ ਜੋ ਸੂਚੀ ਜਾਰੀ ਕੀਤੀ ਹੈ ਉਸ ਵਿੱਚ ਪੰਜਾਬ ਤੋਂ ਸਬੰਧਤ ਸਭ ਤੋਂ ਵੱਧ ਦਹਿਸ਼ਤਗਰਦ ਹਨ।
  Published by:Ashish Sharma
  First published: