Home /News /punjab /

NIA ਵੱਲੋਂ ਮੋਹਾਲੀ ਅਤੇ ਤਰਨਤਾਰਨ ਵਿੱਚ ਛਾਪੇਮਾਰੀ

NIA ਵੱਲੋਂ ਮੋਹਾਲੀ ਅਤੇ ਤਰਨਤਾਰਨ ਵਿੱਚ ਛਾਪੇਮਾਰੀ

NIA ਵੱਲੋਂ ਮੋਹਾਲੀ ਅਤੇ ਤਰਨਤਾਰਨ ਵਿੱਚ ਛਾਪੇਮਾਰੀ (file photo)

NIA ਵੱਲੋਂ ਮੋਹਾਲੀ ਅਤੇ ਤਰਨਤਾਰਨ ਵਿੱਚ ਛਾਪੇਮਾਰੀ (file photo)

ਕੇਂਦਰੀ ਜਾਂਚ ਏਜੰਸੀ (NIA) ਨੇ 5 ਮਈ ਨੂੰ ਬਸਤਾਡਾ ਟੋਲ ਪਲਾਜ਼ਾ 'ਤੇ ਮਿਲੇ ਆਈ.ਈ.ਡੀ. ਦੇ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਵੀਰਵਾਰ ਸਵੇਰ ਤੋਂ ਸ਼ਾਮ ਤੱਕ ਪੰਜਾਬ ਦੇ ਐਸ.ਏ.ਐਸ.ਨਗਰ, ਤਰਨਤਾਰਨ ਅਤੇ ਜੰਮੂ ਖੇਤਰਾਂ 'ਚ ਤਲਾਸ਼ੀ ਮੁਹਿੰਮ ਚਲਾਈ।

 • Share this:
  ਚੰਡੀਗੜ੍ਹ-  ਅੱਜ ਐਨਆਈਏ ਨੇ ਪੰਜਾਬ 'ਚ ਪਾਕਿਸਤਾਨ ਅਤਿਵਾਦੀ ਨਾਲ ਜੁੜੇ ਮਾਮਲੇ 'ਚ ਸਰਚ ਆਪ੍ਰੇਸ਼ਨ ਕੀਤਾ ਗਿਆ।  ਕੇਂਦਰੀ ਜਾਂਚ ਏਜੰਸੀ (NIA) ਨੇ 5 ਮਈ ਨੂੰ ਬਸਤਾਡਾ ਟੋਲ ਪਲਾਜ਼ਾ 'ਤੇ ਮਿਲੇ ਆਈ.ਈ.ਡੀ. ਦੇ ਮਾਮਲੇ 'ਚ ਵੱਡੀ ਕਾਰਵਾਈ ਕਰਦਿਆਂ ਵੀਰਵਾਰ ਸਵੇਰ ਤੋਂ ਸ਼ਾਮ ਤੱਕ ਪੰਜਾਬ ਦੇ ਐਸ.ਏ.ਐਸ.ਨਗਰ, ਤਰਨਤਾਰਨ ਅਤੇ ਜੰਮੂ ਖੇਤਰਾਂ 'ਚ ਤਲਾਸ਼ੀ ਮੁਹਿੰਮ ਚਲਾਈ। ਜਾਂਚ ਏਜੰਸੀ NIA ਨੇ ਮੌਕੇ ਤੋਂ ਕਈ ਅਹਿਮ ਸਬੂਤ, ਕਈ ਖਾਲੀ ਕਾਰਤੂਸ ਅਤੇ ਇਲੈਕਟ੍ਰਾਨਿਕ ਸਬੂਤ ਜ਼ਬਤ ਕੀਤੇ। NIA ਵੱਲੋਂ 24 ਮਈ ਨੂੰ दर्ज ( case was initially registered on May 5 at Madhuban PS in Karnal district)  ਕੇਸ ਦਰਜ ਕੀਤਾ ਗਿਆ ਸੀ।

  ਪਾਕਿਸਤਾਨ 'ਚ ਲੁਕਿਆ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਡਰੋਨ ਰਾਹੀਂ ਹਥਿਆਰ ਭੇਜਦਾ ਸੀ

  ਐਨਆਈਏ ਸੂਤਰਾਂ ਅਨੁਸਾਰ ਬਸਤਾਦਾ ਟੋਲ ਪਲਾਜ਼ਾ ’ਤੇ ਮਿਲੇ ਆਈ.ਈ.ਡੀ. ਨਾਲ ਸਬੰਧਤ ਇਹ ਮਾਮਲਾ 5 ਮਈ ਦਾ ਹੈ, ਜਦੋਂ ਟੋਲ ਪਲਾਜ਼ਾ ਨੇੜੇ ਇੱਕ ਇਨੋਵਾ ਗੱਡੀ ਨੂੰ ਰੋਕ ਕੇ ਸ਼ੱਕੀ ਹਾਲਾਤਾਂ ਵਿੱਚ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।  ਬਾਅਦ ਵਿੱਚ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਫੜੇ ਗਏ ਚਾਰੇ ਵਿਅਕਤੀ ਅੱਤਵਾਦੀ ਸਨ। ਮੁਲਜ਼ਮਾਂ ਕੋਲੋਂ 3 ਆਈ.ਈ.ਡੀ., ਇੱਕ ਦੇਸੀ ਪਿਸਤੌਲ, 31 ਜਿੰਦਾ ਕਾਰਤੂਸ, ਇੱਕ ਲੱਖ 30 ਹਜ਼ਾਰ ਰੁਪਏ ਦੀ ਨਕਦੀ ਅਤੇ 6 ਮੋਬਾਈਲ ਫ਼ੋਨ ਵੀ ਬਰਾਮਦ ਕੀਤੇ ਗਏ ਹਨ।  ਉਸ ਮਾਮਲੇ 'ਚ ਵੱਡਾ ਖੁਲਾਸਾ ਕਰਦੇ ਹੋਏ ਪੰਜਾਬ ਪੁਲਿਸ ਵੱਲੋਂ ਦੱਸਿਆ ਗਿਆ ਸੀ ਕਿ ਉਕਤ ਚਾਰੇ ਅੱਤਵਾਦੀਆਂ ਦਾ ਸਬੰਧ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਹੈ। ਉਸ ਦੇ ਸੰਪਰਕ 'ਚ ਰਹਿਣ ਦੌਰਾਨ ਚਾਰੇ ਅੱਤਵਾਦੀਆਂ ਕੋਲੋਂ ਵਿਸਫੋਟਕ ਅਤੇ ਹਥਿਆਰ ਮਿਲੇ ਸਨ, ਜਿਨ੍ਹਾਂ ਨੂੰ ਤੇਲੰਗਾਨਾ ਦੇ ਆਦਿਲਾਬਾਦ ਲਿਜਾਣ ਦਾ ਕੰਮ ਦਿੱਤਾ ਗਿਆ ਸੀ।
  Published by:Ashish Sharma
  First published:

  ਅਗਲੀ ਖਬਰ