ਚੰਡੀਗੜ੍ਹ - ਐਨਆਈਏ ਪੰਜਾਬ ਵਿੱਚ ਗੈਂਗਸਟਰਾਂ ਦੇ ਨੈਕਸਸ ਦੀ ਜਾਂਚ ਕਰੇਗੀ। ਐਨਆਈਏ ਦੇ ਮੁਖੀ ਦਿਨਕਰ ਗੁਪਤਾ ਦੀ ਅਗਵਾਈ ਹੇਠ NIA ਪੰਜਾਬ ਵਿਚ ਗੈਂਗਸਟਰ ਗਰੁੱਪਾਂ ਦੇ ਅੱਤਵਾਦੀ ਸੰਬੰਧਾਂ ਦੀ ਜਾਂਚ ਕਰੇਗੀ । ਐਨਆਈਏ ਦਾ ਆਪ੍ਰੇਸ਼ਨ ਗੈਂਗਸਟਰ ਸ਼ੁਰੂ ਹੋਣ ਵਾਲਾ ਹੈ। ਐਨਆਈਏ ਨੂੰ ਗੈਂਗਸਟਰਾਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਵਿੱਚ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਕਈ ਗੈਂਗਸਟਰਾਂ ਅਤੇ ਸ਼ਾਰਪ ਸੂਟਰਾਂ ਦਾ ਐਨਕਾਊਂਟਰ ਕੀਤਾ ਗਿਆ। ਇਨ੍ਹਾਂ ਵਿਚੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਸ਼ਾਰਪ ਸੂਟਰ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਵਿੱਚ ਸਨ। ਇਸ ਦੇ ਮੱਦੇਨਜ਼ਰ ਐਨਆਈਏ ਹੁਣ ਕਾਰਵਾਈ ਕਰਨ ਜਾ ਰਹੀ ਹੈ ਕਿ ਗੈਂਗਸਟਰ ਦਾ ਅੱਤਵਾਦੀ ਨਾਲ ਕੀ ਸੰਬੰਧ ਹੈ। ਇਸ ਦੀ ਜਾਂਚ ਐਨਆਈਏ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dinkar gupta, Drug, Gangster, NIA, Punjab Police