Home /News /punjab /

NIA ਦੀ ਅੰਤਰਰਾਜ਼ੀ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਵੱਡੀ ਕਾਰਵਾਈ, 5 ਜਾਇਦਾਦਾਂ ਅਟੈਚ

NIA ਦੀ ਅੰਤਰਰਾਜ਼ੀ ਗੈਂਗਸਟਰ-ਅੱਤਵਾਦੀ ਗਠਜੋੜ ਵਿਰੁੱਧ ਵੱਡੀ ਕਾਰਵਾਈ, 5 ਜਾਇਦਾਦਾਂ ਅਟੈਚ

NIA ਦਾ ਗੈਂਗਸਟਰਾਂ ਉਤੇ ਸ਼ਿਕੰਜਾ

NIA ਦਾ ਗੈਂਗਸਟਰਾਂ ਉਤੇ ਸ਼ਿਕੰਜਾ

NIA Attached 5 Gangster Property: ਗੈਂਗਸਟਰ ਅੱਤਵਾਦੀ ਗਠਜੋੜ 'ਤੇ ਵੱਡੀ ਸੱਟ ਮਾਰਦੇ ਹੋਏ ਕੌਮੀ ਜਾਂਚ ਏਜੰਸੀ ਨੇ ਸ਼ਨੀਵਾਰ 5 ਜਾਇਦਾਦਾਂ ਅਟੈਚ ਕੀਤੀਆਂ ਹਨ, ਜਿਨ੍ਹਾਂ ਵਿੱਚ 4 ਹਰਿਆਣਾ ਅਤੇ 1 ਦਿੱਲੀ ਨਾਲ ਸਬੰੰਧਤ ਹੈ। ਇਹ ਜਾਇਦਾਦਾਂ ਪਾਕਿਸਤਾਨ ਅਤੇ ਕੈਨੇਡਾ ਸਮੇਤ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀ ਸਮੂਹਾਂ ਅਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਕੰਮ ਕਰਨ ਵਾਲੇ ਗੈਂਗਸਟਰਾਂ ਦੀਆਂ ਹਨ।

ਹੋਰ ਪੜ੍ਹੋ ...
  • Share this:

NIA Attached 5 Gangster Property: ਗੈਂਗਸਟਰ ਅੱਤਵਾਦੀ ਗਠਜੋੜ 'ਤੇ ਵੱਡੀ ਸੱਟ ਮਾਰਦੇ ਹੋਏ ਕੌਮੀ ਜਾਂਚ ਏਜੰਸੀ ਨੇ ਸ਼ਨੀਵਾਰ 5 ਜਾਇਦਾਦਾਂ ਅਟੈਚ ਕੀਤੀਆਂ ਹਨ, ਜਿਨ੍ਹਾਂ ਵਿੱਚ 4 ਹਰਿਆਣਾ ਅਤੇ 1 ਦਿੱਲੀ ਨਾਲ ਸਬੰੰਧਤ ਹੈ। ਇਹ ਜਾਇਦਾਦਾਂ ਪਾਕਿਸਤਾਨ ਅਤੇ ਕੈਨੇਡਾ ਸਮੇਤ ਵਿਦੇਸ਼ਾਂ ਵਿੱਚ ਸਥਿਤ ਅੱਤਵਾਦੀ ਸਮੂਹਾਂ ਅਤੇ ਨਸ਼ਾ ਤਸਕਰਾਂ ਨਾਲ ਮਿਲ ਕੇ ਕੰਮ ਕਰਨ ਵਾਲੇ ਗੈਂਗਸਟਰਾਂ ਦੀਆਂ ਹਨ।

ਜਾਂਚ ਏਜੰਸੀ ਨੇ ਅੱਤਵਾਦੀ-ਗੈਂਗਸਟਰ-ਡਰੱਗ ਗਠਜੋੜ ਨੂੰ ਖਤਮ ਕਰਨ ਲਈ 3 ਕੇਸ ਦਰਜ ਕੀਤੇ ਹਨ। ਇਹ ਕੇਸ ਅਗਸਤ 2022 ਤੋਂ ਕਬੱਡੀ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਣ, ਵਪਾਰੀਆਂ ਤੇ ਪੇਸ਼ੇਵਰਾਂ ਤੋਂ ਜਬਰੀ ਵਸੂਲੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਲਈ ਦਰਜ ਕੀਤੇ ਗਏ ਹਨ।

NIA ਦਾ ਗੈਂਗਸਟਰਾਂ ਉਤੇ ਸ਼ਿਕੰਜਾ

ਕੌਮੀ ਜਾਂਚ ਏਜੰਸੀ ਨੂੰ ਜਾਂਚ ਤੋਂ ਪਤਾ ਲੱਗਿਆ ਹੈ ਕਿ ਬੀਤੇ ਸਾਲ ਮਹਾਰਾਸ਼ਟਰ ਵਿੱਚ ਕਾਰੋਬਾਰੀ ਸੰਜੇ ਬਿਆਨੀ ਅਤੇ ਪੰਜਾਬ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਸਮੇਤ ਕਈ ਅਪਰਾਧਕ ਗਤੀਵਿਧੀਆਂ ਦੀ ਸਾਜਿਸ਼ ਵੱਖ ਵੱਖ ਰਾਜਾਂ ਦੀਆਂ ਜੇਲ੍ਹਾਂ ਵਿੱਚ ਰਚੀ ਜਾ ਰਹੀ ਸੀ, ਜਿਨ੍ਹਾਂ ਨੂੰ ਵਿਦੇਸ਼ਾਂ ਵਿਚੋਂ ਚਲਾਇਆ ਜਾ ਰਿਹਾ ਸੀ।

ਕੌਮੀ ਜਾਂਚ ਏਜੰਸੀ ਨੇ ਹੁਣ ਤੱਕ ਪੰਜਾਬ ਦੇ ਅਬੋਹਰ, ਬਠਿੰਡਾ, ਮੁਕਤਸਰ ਸਹਿਬ, ਮੋਗਾ, ਫਾਜ਼ਿਲਕਾ, ਲੁਧਿਆਣਾ, ਮੋਹਾਲੀ, ਫਿਰੋਜ਼ਪੁਰ, ਤਰਨਤਾਰਨ, ਲੁਧਿਆਣਾ, ਫਰੀਦਕੋਟ, ਸੰਗਰੂਰ ਅਤੇ ਜਲੰਧਰ ਜ਼ਿਲ੍ਹੇ; ਹਰਿਆਣਾ ਦੇ ਗੁਰੂਗ੍ਰਾਮ, ਯਮੁਨਾਨਗਰ, ਰੋਹਤਕ, ਮਹਿੰਦਰਗੜ੍ਹ, ਸਿਰਸਾ ਅਤੇ ਝੱਜਰ ਜ਼ਿਲ੍ਹੇ; ਰਾਜਸਥਾਨ ਦੇ ਸ੍ਰੀ ਗੰਗਾ ਨਗਰ, ਸੀਕਰ, ਜੋਧਪੁਰ ਅਤੇ ਜੈਪੁਰ ਜ਼ਿਲ੍ਹੇ; ਉੱਤਰ ਪ੍ਰਦੇਸ਼ ਦੇ ਬਾਗਪਤ, ਬਰੇਲੀ, ਪ੍ਰਤਾਪਗੜ੍ਹ, ਬੁਲਾਨਸ਼ਹਿਰ, ਲਖਨਊ ਅਤੇ ਪੀਲੀਭੀਤ; ਮੱਧ ਪ੍ਰਦੇਸ਼ ਦੇ ਉਜੈਨ ਅਤੇ ਰਤਲਾਮ ਜ਼ਿਲ੍ਹੇ; ਮੁੰਬਈ ਵਿੱਚ ਬਾਈਕੁਲਾ; ਗੁਜਰਾਤ ਵਿੱਚ ਗਾਂਧੀਧਾਮ; ਅਤੇ ਦਵਾਰਕਾ, ਦਿੱਲੀ-ਐਨਸੀਆਰ ਦੇ ਕੇਂਦਰੀ ਅਤੇ ਬਾਹਰੀ ਉੱਤਰੀ ਜ਼ਿਲ੍ਹੇ ਵਿੱਚ 76 ਥਾਂਵਾਂ ਉਪਰ ਛਾਪੇਮਾਰੀ ਕਰਕੇ ਕੁਰਕੀਆਂ ਅਤੇ ਜਾਇਦਾਦਾਂ ਅਟੈਚ ਕੀਤੀਆਂ ਹਨ।

ਜਾਂਚ ਵਿੱਚ ਵੱਡੇ ਖੁਲਾਸੇ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਸਥਿਤ ਗੈਂਗਸਟਰਾਂ ਦੀ ਅਗਵਾਈ ਕਰਨ ਵਾਲੇ ਕਈ ਅਪਰਾਧੀ ਪਾਕਿਸਤਾਨ, ਕੈਨੇਡਾ, ਮਲੇਸ਼ੀਆ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਭੱਜ ਗਏ ਸਨ ਅਤੇ ਵੱਖ-ਵੱਖ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ ਅਪਰਾਧੀਆਂ ਨਾਲ ਮਿਲ ਕੇ ਵਿਦੇਸ਼ਾਂ ਤੋਂ ਆਪਣੇ ਅਪਰਾਧਾਂ ਦੀ ਯੋਜਨਾ ਬਣਾ ਰਹੇ ਸਨ। ਇਹ ਸਮੂਹ ਨਿਸ਼ਾਨਾ ਬਣਾ ਕੇ ਹੱਤਿਆਵਾਂ ਕਰ ਰਹੇ ਸਨ ਅਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ, 'ਹਵਾਲਾ' ਅਤੇ ਜਬਰੀ ਵਸੂਲੀ ਰਾਹੀਂ ਆਪਣੀਆਂ ਨਾਪਾਕ ਗਤੀਵਿਧੀਆਂ ਲਈ ਫੰਡ ਇਕੱਠੇ ਕਰ ਰਹੇ ਸਨ।

ਅਜਿਹੇ ਅੱਤਵਾਦੀ ਨੈਟਵਰਕਾਂ ਅਤੇ ਉਹਨਾਂ ਦੇ ਫੰਡਿੰਗ ਅਤੇ ਸਹਾਇਤਾ ਦੇ ਬੁਨਿਆਦੀ ਢਾਂਚੇ ਨੂੰ ਖਤਮ ਕਰਨ ਅਤੇ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਲ ਪਾਏ ਜਾਣ 'ਤੇ ਕੁਰਕੀ ਲਈ ਹੋਰ ਸੰਪਤੀਆਂ ਦੀ ਪਛਾਣ ਕਰਨ ਲਈ ਹੋਰ ਜਾਂਚਾਂ ਜਾਰੀ ਹਨ।

Published by:Krishan Sharma
First published:

Tags: Delhi Police, Gangster, NIA, Punjab Police, Terrorist