• Home
 • »
 • News
 • »
 • punjab
 • »
 • NISHAN SINGH A RESIDENT OF TARN TARAN HAS BEEN TAKEN INTO CUSTODY IN THE MOHALI BLAST CASE KNOW DETAILS

Mohali Blast ਮਾਮਲੇ 'ਚ ਹਿਰਾਸਤ ਲਏ ਨਿਸ਼ਾਨ ਸਿੰਘ ਬਾਰੇ ਹੈਰਾਨਕੁਨ ਖੁਲਾਸੇ..

Mohali Blast case-News18 ਨੇ ਮੋਹਾਲੀ ਦੇ ਸਟੇਟ ਇੰਟੈਲੀਜੈਂਸ ਹੈੱਡ ਕੁਆਟਰ 'ਤੇ ਹਮਲੇ ਦੇ ਮਾਮਲੇ 'ਚ ਹਿਰਾਸਤ 'ਚ ਲਏ ਨਿਸ਼ਾਨ ਸਿੰਘ ਬਾਰੇ ਖਾਸ ਜਾਣਕਾਰੀ ਹਾਸਲ ਕੀਤੀ ਹੈ।

ਮੁਹਾਲੀ ਧਮਾਕੇ ਕੇਸ ਵਿੱਚ ਹਿਰਾਸਤ ਵਿੱਚ ਲਏ ਗਏ ਤਰਨਤਾਰਨ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਦੀ ਫਾਈਲ ਤਸਵੀਰ।

 • Share this:
  ਚੰਡੀਗੜ੍ਹ : ਮੁਹਾਲੀ ਧਮਾਕੇ ਮਾਮਲੇ(Mohali Blast ) ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਫਰੀਦਕੋਟ ਤੇ ਮੁਹਾਲੀ ਪੁਲਿਸ ਦੇ ਜੁਆਇੰਟ ਆਪਰੇਸ਼ਨ 'ਚ ਤਰਨਤਾਰਨ ਦੇ ਰਹਿਣ ਵਾਲਾ ਨਿਸ਼ਾਨ ਸਿੰਘ ਹਿਰਾਸਤ 'ਚ ਲਿਆ ਗਿਆ ਹੈ। ਨਿਸ਼ਾਨ ਸਿੰਘ ਸਰਹੱਦ ਨੇੜੇ ਪਿੰਡ ਕੋਕਾ ਭੀਖੀ ਦਾ ਰਹਿਣ ਵਾਲਾ ਹੈ, 26 ਸਾਲਾਂ ਦੇ ਨਿਸ਼ਾਨ ਸਿੰਘ ਦੀ Mohali Blast ਮਾਮਲੇ ਚ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਨਿਸ਼ਾਨ ਸਿੰਘ ਕ੍ਰਿਮੀਨਲ ਬੈਕਗ੍ਰਾਊਂਡ ਹੈ। ਹੁਣ ਤੱਕ ਕਰੀਬ 20 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ।

  News18 ਨੇ ਮੋਹਾਲੀ ਦੇ ਸਟੇਟ ਇੰਟੈਲੀਜੈਂਸ ਹੈੱਡ ਕੁਆਟਰ 'ਤੇ ਹਮਲੇ ਦੇ ਮਾਮਲੇ 'ਚ ਹਿਰਾਸਤ 'ਚ ਲਏ ਨਿਸ਼ਾਨ ਸਿੰਘ ਬਾਰੇ ਜਾਣਕਾਰੀ ਹਾਸਲ ਕੀਤੀ ਹੈ।

  ਮੁਲਜ਼ਮ ਨਿਸ਼ਾਨ ਸਿੰਘ 26 ਸਾਲਾ ਬਹੁਤ ਹੀ ਚਲਾਕ ਨੌਜਵਾਨ ਹੈ। 2012 ਤੋਂ 2022 ਤੱਕ ਆਰਮਜ਼ ਐਕਟ ਐਨਡੀਪੀਐਸ ਐਕਟ ਅਤੇ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ।


  ਪੱਟੀ ਵਿੱਚ 2012 ਵਿੱਚ ਆਰਮਜ਼ ਐਕਟ ਦਾ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ 2014, 2016, 2017, 2019, 2021, 2022 ਵਿੱਚ ਕਈ ਜ਼ਿਲ੍ਹਿਆਂ ਵਿੱਚ ਆਰਮਜ਼ ਐਕਟ ਦੇ ਨਾਲ-ਨਾਲ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।


  ਫਰੀਦਕੋਟ, ਅੰਮ੍ਰਿਤਸਰ, ਤਰਨਤਾਰਨ, ਪੱਟੀ ਅਤੇ ਕਈ ਥਾਵਾਂ 'ਤੇ 14 ਤੋਂ ਵੱਧ ਕੇਸ ਦਰਜ ਹਨ, ਜਿਨ੍ਹਾਂ ਦੀ ਸੂਚੀ ਨਿਊਜ਼ 18 ਕੋਲ ਹੈ।

  ਮੁਹਾਲੀ ਅਟੈਕ ਪਿੱਛੇ ਹਰਵਿੰਦਰ ਰਿੰਦਾ ਦਾ ਹੱਥ ?

  ਮੁਹਾਲੀ ਅਟੈਕ ਪਿੱਛੇ ਪਾਕਿਸਤਾਨ ਬੈਠੇ ਹਰਵਿੰਦਰ ਰਿੰਦਾ ਦੱਸਿਆ ਜਾ ਹੱਥ ਰਿਹਾ ਹੈ।ਰਿੰਦਾ ਲਗਾਤਾਰ ਦੇਸ਼ ਵਿਰੋਧੀ ਸਰਗਰਮੀਆਂ ਕਰ ਰਿਹਾ,ਕਰਨਾਲ 'ਚ ਮਿਲੇ ਵਿਸਫ਼ੋਟਕ ਮਾਮਲੇ ਦਾ ਵੀ ਮਾਸਟਰ ਮਾਈਂਡ ਹੈ।

  ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲਾ ਕਥਿਤ ਤੌਰ 'ਤੇ ਹਰਵਿੰਦਰ ਸਿੰਘ ਉਰਫ਼ ਰਿੰਦਾ, ਇੱਕ ਲੋੜੀਂਦੇ ਗੈਂਗਸਟਰ ਦੁਆਰਾ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਰਿੰਦਾ ਇਸ ਸਮੇਂ ਪਾਕਿਸਤਾਨ ਵਿੱਚ ਸਥਿਤ ਹੈ ਅਤੇ ਭਾਰਤ ਦੇ ਖਿਲਾਫ ਅੱਤਵਾਦੀ ਕਾਰਵਾਈਆਂ ਵਿੱਚ ਸ਼ਾਮਲ ਹੈ।

  ਜਲਦੀ ਹੀ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ-ਪੰਜਾਬ ਡੀਜੀਪੀ

  ਪੁਲਿਸ ਦੇ ਡਾਇਰੈਕਟਰ ਜਨਰਲ ਵੀਕੇ ਭਾਵਰਾ ਨੇ ਕੱਲ੍ਹ ਕਿਹਾ ਕਿ ਉਨ੍ਹਾਂ ਨੂੰ ਕੁਝ ਸੁਰਾਗ ਮਿਲੇ ਹਨ ਅਤੇ ਜਲਦੀ ਹੀ ਇਸ ਕੇਸ ਨੂੰ ਹੱਲ ਕਰ ਲਿਆ ਜਾਵੇਗਾ।

  ਮੋਹਾਲੀ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਬਹੁਤ ਸਾਰੇ ਸ਼ੱਕੀ ਵਿਅਕਤੀਆਂ ਹਿਰਾਸਤ ਵਿੱਚ ਲੈ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਵੱਲੋਂ ਹਮਲੇ ਵਿੱਚ ਵਰਤਿਆ ਗਿਆ ਲਾਂਚਰ ਬਰਾਮਦ ਕਰ ਲਿਆ ਗਿਆ ਹੈ ਅਤੇ ਮਾਮਲੇ ਵਿੱਚ ਸਾਹਮਣੇ ਆਏ ਸਾਰੇ ਸੁਰਾਗਾਂ ਦੀ ਬਾਰੀਕੀ ਨਾਲ ਪੈਰਵੀ ਕੀਤੀ ਜਾ ਰਹੀ ਹੈ।"

  ਇਹ ਵੀ ਪੜ੍ਹੋ : ਖਾਲਿਸਤਾਨ ਪੱਖੀ ਪਾਬੰਦੀਸ਼ੁਦਾ ਜਥੇਬੰਦੀ SFJ ਨੇ ਲਈ ਮੁਹਾਲੀ ਹਮਲੇ ਦੀ ਜ਼ਿੰਮੇਵਾਰੀ: ਰਿਪੋਰਟ

  ਸੋਮਵਾਰ ਸ਼ਾਮ 7:45 ਵਜੇ ਮੋਹਾਲੀ ਦੇ ਸੈਕਟਰ 77 ਸਥਿਤ ਉੱਚ ਸੁਰੱਖਿਆ ਵਾਲੀ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਆਰਪੀਜੀ ਗੋਲੀਬਾਰੀ ਕੀਤੀ ਗਈ, ਜਿਸ ਤੋਂ ਬਾਅਦ ਪੰਜਾਬ 'ਚ ਅਲਰਟ ਜਾਰੀ ਕਰ ਦਿੱਤਾ ਗਿਆ।

  ਇਕ ਸਬ-ਇੰਸਪੈਕਟਰ ਨੇ ਦੱਸਿਆ ਕਿ ਉਸ ਨੇ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਧਮਾਕੇ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਉਥੇ ਗਿਆ ਤਾਂ ਇਕ ਕਮਰੇ 'ਚੋਂ ਧੂੰਆਂ ਨਿਕਲਦਾ ਦੇਖਿਆ। ਉਸਨੇ ਕਿਹਾ ਕਿ ਇੱਕ ਪ੍ਰੋਜੈਕਟਾਈਲ, ਕੰਧ ਨਾਲ ਟਕਰਾਉਣ ਅਤੇ ਖਿੜਕੀਆਂ ਦੇ ਪੈਨ ਤੋੜਨ ਤੋਂ ਬਾਅਦ, ਕੁਰਸੀ 'ਤੇ ਡਿੱਗਣ ਤੋਂ ਪਹਿਲਾਂ ਛੱਤ ਨਾਲ ਟਕਰਾ ਗਿਆ।

  ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗ- ਸੀਐੱਮ ਮਾਨ

  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹਮਲੇ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮਾਨ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਅਮਨ-ਸ਼ਾਂਤੀ ਵਾਲਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਸੂਬੇ ਭਰ ਵਿੱਚ ਲਗਾਤਾਰ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

  ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ।
  Published by:Sukhwinder Singh
  First published: