• Home
  • »
  • News
  • »
  • punjab
  • »
  • NO GATHERING AT FEROZEPUR RALLY PEOPLE OF PUNJAB DO NOT LIKE BJP PARKASH BADAL SS

ਫਿਰੋਜ਼ਪੁਰ ਰੈਲੀ 'ਚ ਲੋਕ ਨਹੀਂ ਗਏ, BJP ਨੂੰ ਪਸੰਦ ਨਹੀਂ ਕਰਦੀ ਪੰਜਾਬ ਦੀ ਜਨਤਾ : ਪ੍ਰਕਾਸ਼ ਬਾਦਲ

Ferozepur rally-ਪ੍ਰਕਾਸ਼ ਬਾਦਲ ਨੇ ਕਿਹਾ ਲੋਕ ਰੈਲੀ ਵਿੱਚ ਗਏ ਨਹੀਂ ਸਨ, ਜਿਸਦਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਬੀਜੇਪੀ ਪਾਰਟੀ ਨੂੰ ਪਸੰਦ ਨਹੀਂ ਕਰਦੇ। ਪੀਐੱਮ ਦੀ ਪ੍ਰਗਰਾਮ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ ਪਰ ਇਹ ਵੀ ਇੱਕ ਗੱਲ ਹੈ ਕਿ, ਉੱਥੇ ਇਕੱਠ ਵੀ ਨਹੀਂ ਸੀ। ਇਸਦੀ ਵਜ੍ਹਾ ਇਸ ਬੀਜੇਪੀ ਪਾਰਟੀ ਨੂੰ ਲੋਕ ਨਹੀਂ ਚਾਹੁੰਦੇ। ਇਸ ਪਾਰਟੀ ਨੇ ਕਿਸਾਨੀ ਨਾਲ ਬਹੁਤ ਧੱਕਾ ਕੀਤਾ ਹੈ ਤੇ ਉਹ ਦੁਖੀ ਹਨ ਤੇ ਦੁਖੀ ਬੰਦਾ ਕੁੱਝ ਵੀ ਕਰ ਸਕਦਾ ਹੈ।

ਫਿਰੋਜ਼ਪੁਰ ਰੈਲੀ 'ਚ ਇਕੱਠ ਨਹੀਂ ਸੀ, BJP ਪਾਰਟੀ ਨੂੰ ਲੋਕ ਨਹੀਂ ਚਾਹੁੰਦੇ: ਪ੍ਰਕਾਸ਼ ਬਾਦਲ

  • Share this:
    ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Former Chief Minister Parkash Singh Badal) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਹਰ ਸਿੱਕੇ ਦੇ ਦੋ ਪਹਿਲੂ ਹੂੰਦੇ ਹਨ। ਇਸਦਾ ਇੱਕ ਪਹਿਲੂ ਹੈ ਕਿ ਪੀਐੱਮ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਈ ਨਹੀਂ ਹੋਣੀ ਚਾਹੀਦੀ ਸੀ ਪਰ ਇਸਦੇ ਨਾਲ ਹੀ ਇਸਦਾ ਦੂਜਾ ਪਹਿਲੂ ਇਹ ਵੀ ਹੈ ਕਿ ਫਿਰੋਜ਼ਪੁਰ ਰੈਲੀ (Ferozepur rally) ਵਿੱਚ ਲੋਕਾਂ ਦਾ ਇਕੱਠ ਹੀ ਨਹੀਂ ਸੀ।


    ਪ੍ਰਕਾਸ਼ ਬਾਦਲ ਨੇ ਕਿਹਾ ਲੋਕ ਰੈਲੀ ਵਿੱਚ ਗਏ ਨਹੀਂ ਸਨ, ਜਿਸਦਾ ਕਾਰਨ ਇਹ ਹੈ ਕਿ ਪੰਜਾਬ ਦੇ ਲੋਕ ਬੀਜੇਪੀ ਪਾਰਟੀ ਨੂੰ ਪਸੰਦ ਨਹੀਂ ਕਰਦੇ। ਪੀਐੱਮ ਦੀ ਪ੍ਰਗਰਾਮ ਵਿੱਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ ਪਰ ਇਹ ਵੀ ਇੱਕ ਗੱਲ ਹੈ ਕਿ, ਉੱਥੇ ਇਕੱਠ ਵੀ ਨਹੀਂ ਸੀ। ਇਸਦੀ ਵਜ੍ਹਾ ਇਸ ਬੀਜੇਪੀ ਪਾਰਟੀ ਨੂੰ ਲੋਕ ਨਹੀਂ ਚਾਹੁੰਦੇ। ਇਸ ਪਾਰਟੀ ਨੇ ਕਿਸਾਨੀ ਨਾਲ ਬਹੁਤ ਧੱਕਾ ਕੀਤਾ ਹੈ ਤੇ ਉਹ ਦੁਖੀ ਹਨ ਤੇ ਦੁਖੀ ਬੰਦਾ ਕੁੱਝ ਵੀ ਕਰ ਸਕਦਾ ਹੈ।

    ਬਾਦਲ ਨੇ ਕਿਹਾ ਕਿ ਜਿਸ ਸੂਬੇ ਵਿੱਚ ਪ੍ਰਧਾਨ ਮੰਤਰੀ ਜਾਂਦੇ ਹਨ , ਉੱਥੇ ਸਰੁਖਿਆ ਦੀ ਜਿੰਮੇਵਾਰੀ ਉਸੇ ਸੂਬੇ ਦੀ ਹੁੰਦੀ ਹੈ, ਉੱਥੋਂ ਤੱਕ ਕਿ ਉਹ ਖੁਦ ਉਸ ਰਾਜ ਦਾ ਮੁੱਖ ਮੰਤਰੀ ਪੀਐੱਮ ਦਾ ਸੁਆਗਤ ਕਰਦਾ ਹੈ।

    ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਪੰਜਾਬ ਸਰਕਾਰ ਬਹੁਤ ਨਾਹਿਲ ਹੈ। ਕਾਂਗਰਸ ਸਰਕਾਰ ਵਿੱਚ ਟੀਮ ਨਹੀਂ ਹੈ। ਇਸਦੇ ਪਾਰਟੀ ਆਗੂ ਹੀ ਇੱਕ ਦੂਜੇ ਦੇ ਵੈਰੀ ਹਨ। ਇਹ ਇੱਕ ਦੂਜੇ ਨੂੰ ਸਾਨ੍ਹਾਂ ਵਾਂਗ ਦੇਖਣਾ ਹੀ ਨਹੀਂ ਚਾਹੁੰਦੇ। ਇਸ ਕਰਕੇ ਇਹ ਪੰਜਾਬ ਨੂੰ ਕੀ ਦੇ ਸਕਦੇ ਹਨ। ਇੱਕ ਟੀਮ ਤੋਂ ਬਿਨਾਂ ਕੰਮ ਨਹੀਂ ਹੋ ਸਕਦੇ।  ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲੱਗਣ ਬਾਰੇ ਰਾਜਪਾਲ ਹੀ ਤੈਅ ਕਰ ਸਕਦੇ ਹਨ
    Published by:Sukhwinder Singh
    First published: