
ਮੇਰੇ ਹੁੰਦਿਆਂ ਤੁਹਾਡੀ ਹਵਾ ਵੱਲ ਵੀ ਨਹੀਂ ਵੇਖ ਸਕਦਾ,ਹਾਰ ਨੂੰ ਮਨ 'ਤੇ ਨਹੀਂ ਲਾਉਣਾ;ਬਾਦਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕਾ ਲੰਬੀ ਦੇ ਪਿੰਡਾਂ ਵਿਚ ਲਗਾਤਰ ਧੰਨਵਾਦੀ ਦੌਰਾ ਕਰ ਰਹੇ ਹਨ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਕਿਹਾ ਕਿ ਹਾਰ ਨੂੰ ਮਨ ਉਤੇ ਨਹੀਂ ਲਾਉਣਾ, ਨਾ ਹੀ ਮਨ 'ਤੇ ਕੋਈ ਬੋਝ ਪਾਉਣਾ ਹੈ, ਮੇਰੇ ਹੁੰਦੇ ਹੋਏ ਕੋਈ ਤੁਹਾਡੀ ਹਵਾ ਵੱਲ br ਨਹੀਂ ਵੇਖ ਸਕਦਾ। ਉਨ੍ਹਾਂ ਆਖਿਆ ਕਿ ਹਾਰ-ਜਿੱਤ ਬਣੀ ਹੈ, ਕੋਈ ਗੱਲ ਨਹੀਂ ਅਤੇ ਘਬਰਾਉਣ ਦੀ ਲੋੜ ਨਹੀਂ ।
ਉਨ੍ਹਾਂ ਕਿਹਾ ਕਿ ਹਾਰ ਨੂੰ ਮਨ ਉਤੇ ਨਹੀਂ ਲਾਉਣਾ, ਚੜ੍ਹਤੀ ਕਲਾ ਵਿਚ ਰਹਿਣਾ ਹੈ। ਅੱਜ ਉਨ੍ਹਾਂ ਨੇ ਦੌਰੇ ਦੌਰਾਨ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਪੰਜਾਬ ਦੇਸ਼ ਦੀ ਆਜ਼ਾਦੀ ਦੇ ਨਾਲ ਹਰ ਲੜਾਈ ਵਿਚ ਮੋਹਰੀ ਰਿਹਾ ਹੈ।
ਵਿਧਾਨ ਸਭਾ ਕੰਪਲੈਕਸ ਵਿਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਾਏ ਜਾਣ ਦੀ ਸ਼ਲਾਘਾ ਕੀਤੀ।
ਛਪਿਆਵਾਲੀ , ਕੋਲਿਆਂਵਾਲੀ , ਬੁਰਜ ਸਿੱਧਵਾਂ, ਡੱਬਵਾਲੀ ਢਾਬ ਆਦਿ ਪਿੰਡਾਂ ਵਿਚ ਧੰਨਵਾਦੀ ਦੌਰੇ ਦੌਰਾਨ ਲੋਕਾਂ ਨੂੰ ਸਬੋਧਨ ਕਰਦੇ ਕਿਹਾ ਕਿ ਹਾਰ-ਜਿੱਤ ਬਣੀ ਹੈ, ਕੋਈ ਗੱਲ ਨਹੀਂ ਅਤੇ ਘਬਰਾਉਣ ਦੀ ਲੋੜ ਨਹੀਂ । ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦਿੰਦੇ ਕਿਹਾ ਕਿ ਜਿੰਨਾਂ ਚਿਰ ਮੈਂ ਤੁਹਾਡੇ ਨਾਲ ਖੜ੍ਹਾ ਹਾਂ, ਤੁਹਾਡੀ ਹਵਾ ਵੱਲ ਵੀ ਕੋਈ ਨਹੀਂ ਵੇਖ ਸਕਦਾ।
ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਖਾ, ਝੂਠ ਮਾਰ ਕੇ ਸਰਕਾਰ ਬਣਾ ਲਈ ਸੀ ਤੇ ਹੁਣ ਇਸ ਆਮ ਆਦਮੀ ਪਾਰਟੀ ਨੇ ਵੀ ਗੁਮਰਾਹ ਕਰਕੇ ਸਰਕਾਰ ਬਣਾ ਲਈ ਪਰ ਇਸ ਦੀ ਵਾਂਗਡੋਰ ਦਿੱਲੀ ਵਾਲਿਆਂ ਦੇ ਹੱਥ ਹੈ। ਇਨ੍ਹਾਂ ਦਿੱਲੀ ਵਾਲਿਆਂ ਨੇ ਪੰਜਾਬ ਦਾ ਕੋਈ ਭਲਾ ਨਹੀਂ ਕਰਨਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।