Home /News /punjab /

ਪੰਜਾਬੀ ਗਾਇਕ ਖੁਦਾ ਬਖਸ਼ ਖਿਲਾਫ ਅਦਾਲਤ ਵੱਲੋਂ ਜਾਰੀ ਹੋਏ ਗੈਰ ਜਮਾਨਤੀ ਵਰੰਟ

ਪੰਜਾਬੀ ਗਾਇਕ ਖੁਦਾ ਬਖਸ਼ ਖਿਲਾਫ ਅਦਾਲਤ ਵੱਲੋਂ ਜਾਰੀ ਹੋਏ ਗੈਰ ਜਮਾਨਤੀ ਵਰੰਟ

file photo

file photo

ਮਸ਼ਹੂਰ ਪੰਜਾਬੀ ਗਾਇਕਾ ਅਫਸ਼ਨਾਂ ਖਾਨ ਦੇ ਭਰਾ ਖੁਦਾ ਬਕਸ਼ ਦੀਆਂ ਵਧੀਆ ਮੁਸ਼ਕਲਾਂਗਿੱਦੜਬਾਹਾ ਦੀ ਮਾਨਯੋਗ ਅਦਾਲਤ ਵੱਲੋਂ ਜਾਰੀ ਹੋਏ ਗੈਰ ਜਮਾਨਤੀ ਵਰੰਟ। 

 • Share this:
  ਅਸ਼ਫਾਕ ਢੁੱਡੀ

  ਸ੍ਰੀ ਮੁਕਤਸਰ ਸਾਹਿਬ : ਅਕਸਰ ਹੀ ਕਿਸੇ ਨਾ ਕਿਸੇ ਵਿਵਾਦਾਂ ਕਰਕੇ ਕੋਈ ਨਾ ਕੋਈ ਪੰਜਾਬੀ ਗਾਇਕ ਸੁਰਖੀਆਂ ਵਿੱਚ ਰਹਿੰਦਾ ਹੈ। ਤਾਜ਼ਾ ਮਾਮਲਾ ਹਲਕਾ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਗਿੱਦੜਬਾਹਾ ਦੀ ਅਦਾਲਤ  ਦੇ ਵੱਲੋਂ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਭਰਾ ਗਾਇਕ ਖ਼ੁਦਾ ਬਖ਼ਸ਼ ਨੂੰ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਇਹ ਵਾਰੰਟ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਇਹ ਵਾਰੰਟ ਜਾਰੀ ਹੋਏ ਹਨ। ਸ਼ਿਕਾਇਤਕਰਤਾ ਅਮਰੂਲ ਨਿਸ਼ਾ ਦੇ ਵੱਲੋਂ ਖ਼ੁਦਾ ਬਖ਼ਸ ਦੇ ਕੋਲੋਂ  ਪੈਸੇ  ਲੈਣ ਨੂੰ ਲੈ ਕੇ ਬੈਂਕ ਵਿੱਚ 3.50 ਲੱਖ ਰੁਪਏ ਦਾ ਚੈੱਕ ਬਾਉਂਸ ਹੋਇਆ ਸੀ ਜਿਸਦੀ  ਸ਼ਿਕਾਇਤ ਅਮੂਲ ਨਿਸ਼ਾ ਦੀ ਵੱਲੋਂ ਗਿੱਦੜਬਾਹਾ ਦੀ ਮਾਣਯੋਗ ਅਦਾਲਤ ਦਾ ਸਹਾਰਾ ਲਿਆ। ਗਾਇਕ ਖ਼ੁਦਾ ਬਖ਼ਸ਼ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਹੋਏ ਸਨ ਪ੍ਰੰਤੂ ਖੁਦਾ ਬਖ਼ਸ਼ ਗਿੱਦੜਬਾਹਾ ਦੀ ਅਦਾਲਤ ਵਿਚ ਪੇਸ਼ ਨਹੀਂ ਹੋਇਆ, ਜਿਸ ਦੇ ਚੱਲਦੇ ਮਾਨਯੋਗ ਅਦਾਲਤ ਦੇ ਵੱਲੋਂ ਇਹ ਵਾਰੰਟ ਜਾਰੀ ਕੀਤੇ ਗਏ ਹਨ।

  ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਖ਼ੁਦਾ ਬਖ਼ਸ਼ ਕੋਲੋਂ ਸਾਢੇ ਤਿੰਨ ਲੱਖ ਰੁਪਏ ਲੈਣੇ ਸਨ, ਜਿਸ ਦੇ ਲਈ ਖ਼ੁਦਾਬਖ਼ਸ਼ ਦੇ ਵੱਲੋਂ ਇਕ ਸਾਢੇ ਤਿੰਨ ਲੱਖ ਰੁਪਏ ਦਾ ਚੈੱਕ ਸ਼ਿਕਾਇਤਕਰਤਾ ਨੂੰ ਦਿੱਤਾ ਗਿਆ ਸੀ ਜੋ ਕਿ ਬੈਂਕ ਦੇ ਵਿਚ ਪੈਸੇ ਕਢਵਾਉਣ ਲਈ ਚੈੱਕ ਉਨ੍ਹਾਂ ਦੇ ਵੱਲੋਂ ਆਪਣੇ ਖਾਤੇ ਵਿੱਚ ਲਗਾਇਆ ਗਿਆ ਜੋ ਕਿ ਬਾਊਂਸ ਹੋ ਗਿਆ। ਇਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਅਦਾਲਤ ਦਾ ਰੁਖ ਅਪਣਾਇਆ ਗਿਆ।  ਅਦਾਲਤ ਵੱਲੋਂ ਖ਼ੁਦਾ ਬਖ਼ਸ਼ ਨੂੰ  ਦੋ ਤੋਂ ਤਿੰਨ ਵਾਰੀ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ ਪ੍ਰੰਤੂ ਖ਼ੁਦਾ ਬਖ਼ਸ਼ ਵੱਲੋਂ ਅਦਾਲਤ ਵਿਚ ਪੇਸ਼ ਨਾ ਹੋਣ ਦੇ ਚੱਲਦੇ ਗਿੱਦੜਬਾਹਾ ਦੀ ਅਦਾਲਤ ਦੇ ਵੱਲੋਂ ਉਸ ਨੂੰ ਇਹ ਵਾਰੰਟ ਜਾਰੀ ਕੀਤੇ ਗਏ ਹਨ।
  Published by:Ashish Sharma
  First published:

  Tags: Muktsar, Punjabi singer

  ਅਗਲੀ ਖਬਰ