ਲੁਧਿਆਣਾ ‘ਚ ਕੁੱਤਿਆਂ ਲਈ ਬਣਿਆ ਉਤਰੀ ਭਾਰਤ ਦਾ ਪਹਿਲਾ ਬਲੱਡ ਬੈਂਕ

News18 Punjabi | News18 Punjab
Updated: September 16, 2020, 12:50 PM IST
share image
ਲੁਧਿਆਣਾ ‘ਚ ਕੁੱਤਿਆਂ ਲਈ ਬਣਿਆ ਉਤਰੀ ਭਾਰਤ ਦਾ ਪਹਿਲਾ ਬਲੱਡ ਬੈਂਕ
ਲੁਧਿਆਣਾ ‘ਚ ਕੁੱਤਿਆਂ ਲਈ ਬਣਿਆ ਉਤਰੀ ਭਾਰਤ ਦਾ ਪਹਿਲਾ ਬਲੱਡ ਬੈਂਕ

ਯੂਨੀਵਰਸਿਟੀ ਵਿਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਜਾਂ ਦੁਰਘਟਨਾਵਾਂ ਵਿਚ ਜ਼ਖਮੀ ਕੁੱਤਿਆਂ ਨੂੰ ਖੂਨ, ਪਲੇਟਲੈਟਸ, ਪਲਾਜ਼ਮਾ ਚੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦਾਨੀ ਕੁੱਤਿਆਂ ਵੱਲੋਂ ਵੀ ਖੂਨ ਇਕੱਠਾ ਕੀਤਾ ਜਾਂਦਾ ਹੈ

  • Share this:
  • Facebook share img
  • Twitter share img
  • Linkedin share img
ਇਨਸਾਨਾਂ ਲਈ ਬਲੱਡ ਬੈਂਕ ਪੂਰੀ ਦੁਨੀਆਂ ਵਿਚ ਹਨ। ਪੰਜਾਬ ਦੇ ਲੁਧਿਆਣਾ ਵਿਚ ਕੁੱਤਿਆਂ ਲਈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵਿਚ ਖਾਸ ਬਲੱਡ ਬੈਂਕ ਸਥਾਪਿਤ ਕੀਤਾ ਹੈ। ਦੱਸਣਯੋਗ ਹੈ ਕਿ ਇਹ ਉਤਰੀ ਭਾਰਤ ਵਿਚ ਕੁੱਤਿਆਂ ਲਈ ਪਹਿਲਾ ਬਲੱਡ ਬੈਂਕ ਹੈ। ਦੈਨਿਕ ਜਾਗਰਣ ਦੀ ਰਿਪੋਰਟ ਅਨੁਸਾਰ ਇਸ ਯੂਨੀਵਰਸਿਟੀ ਵਿਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਜਾਂ ਦੁਰਘਟਨਾਵਾਂ ਵਿਚ ਜ਼ਖਮੀ ਕੁੱਤਿਆਂ ਨੂੰ ਖੂਨ, ਪਲੇਟਲੈਟਸ, ਪਲਾਜ਼ਮਾ ਚੜ੍ਹਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦਾਨੀ ਕੁੱਤਿਆਂ ਵੱਲੋਂ ਵੀ ਖੂਨ ਇਕੱਠਾ ਕੀਤਾ ਜਾਂਦਾ ਹੈ। ਯੂਨੀਵਰਸਿਟੀ ਦੇ ਸਮਾਲ ਐਨੀਮਲ ਮਲਟੀ ਸਪੈਸ਼ਲਿਟੀ ਵੈਟਰਨਰੀ ਹਸਪਤਾਲ ਵਿਚ ਬਣੇ  ਬਲੱਡ ਬੈਂਕ ਵਿੱਚ 120 ਤੋਂ ਵੱਧ ਬਿਮਾਰ ਕੁੱਤਿਆਂ ਦਾ ਖੂਨ ਚੜ੍ਹਾਇਆ ਜਾ ਚੁੱਕਾ ਹੈ।

ਡਾ. ਸੁਕ੍ਰਿਤੀ ਸ਼ਰਮਾ, ਐਸੋਸੀਏਟ ਪ੍ਰੋਫੈਸਰ, ਮੈਡੀਸਨ ਵਿਭਾਗ ਅਤੇ ਬਲੱਡ ਬੈਂਕ ਦੇ ਇੰਚਾਰਜ ਨੇ ਕਿਹਾ ਕਿ ਬਲੱਡ ਬੈਂਕ ਸਥਾਪਤ ਕਰਨ ਲਈ 50 ਲੱਖ ਰੁਪਏ ਖਰਚ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੇ ਬਾਇਓਟੈਕਨਾਲੌਜੀ ਵਿਭਾਗ ਦੁਆਰਾ ਦੇਸ਼ ਵਿੱਚ ਹੁਣ ਤੱਕ ਸਿਰਫ ਡੌਗ ਬਲੱਡ ਬੈਂਕ ਦੇ ਦੋ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਅਜਿਹਾ ਪਹਿਲਾ ਬਲੱਡ ਬੈਂਕ ਚੇਨਈ ਵੈਟਰਨਰੀ ਯੂਨੀਵਰਸਿਟੀ ਵਿੱਚ ਅਤੇ ਦੂਜਾ ਲੁਧਿਆਣਾ ਵਿੱਚ ਹੈ। ਇੱਥੇ ਆਧੁਨਿਕ ਮਸ਼ੀਨਾਂ ਹਨ। ਕੈਰਫਿਊਜ਼ ਮਸ਼ੀਨ ਕੁੱਤੇ ਤੋਂ ਪ੍ਰਾਪਤ ਹੋਏ ਲਹੂ ਵਿਚੋਂ ਆਰਬੀਸੀ (ਰੇਡ ਬਲੱਡ ਸੈੱਲ), ਪਲਾਜ਼ਮਾ ਅਤੇ ਪਲੇਟਲੈਟਾਂ ਨੂੰ ਵੱਖ ਕਰਦੀ ਹੈ। ਪਲਾਜ਼ਮਾ ਐਕਸਪ੍ਰੈਸਰ ਮਸ਼ੀਨ ਪਲਾਜ਼ਮਾ ਨੂੰ ਆਰ ਬੀ ਸੀ ਤੋਂ ਵੱਖ ਕਰਨ ਵਿੱਚ ਸਹਾਇਤਾ ਕਰਦੀ ਹੈ। ਪਲੇਟਲੈਟਸ ਨੂੰ ਸਪਸ਼ਟ ਕਰਨ ਵਾਲੀ ਕਮ ਇੰਕੂਵੇਟਰ ਮਸ਼ੀਨ ਪਲੇਟਲੈਟਸ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ।
ਡਾ: ਸ਼ਰਮਾ ਦਾ ਕਹਿਣਾ ਹੈ ਕਿ ਹਰ ਸਾਲ ਤਕਰੀਬਨ 25 ਤੋਂ 30 ਹਜ਼ਾਰ ਬਿਮਾਰ ਪਾਲਤੂ ਕੁੱਤੇ ਯੂਨੀਵਰਸਿਟੀ ਹਸਪਤਾਲ ਵਿੱਚ ਇਲਾਜ ਲਈ ਆਉਂਦੇ ਹਨ। ਇਨ੍ਹਾਂ ਵਿੱਚੋਂ 500 ਦੇ ਕਰੀਬ ਕੁੱਤੇ ਅਨੀਮੀਆ ਦਾ ਸ਼ਿਕਾਰ ਹਨ। ਕਈ ਕੁੱਤਿਆਂ ਵਿਚ ਪਲੇਟਲੈਟਸ ਦੀ ਘਾਟ ਹੁੰਦੀ ਹੈ। ਆਮ ਤੌਰ 'ਤੇ ਤੰਦਰੁਸਤ ਕੁੱਤਿਆਂ ਵਿਚ ਖੂਨ (ਹੀਮੋਗਲੋਬਿਨ) ਦੀ ਮਾਤਰਾ 12 ਤੋਂ 15 ਗ੍ਰਾਮ ਅਤੇ ਪਲੇਟਲੈਟਸ ਦੀ ਮਾਤਰਾ ਢਾਈ ਤੋਂ ਪੰਜ ਲੱਖ ਦੇ ਵਿਚਕਾਰ ਹੁੰਦੀ ਹੈ। ਕੁੱਤਿਆਂ ਦਾ ਪਹਿਲਾਂ ਇਲਾਜ਼ ਸਿਰਫ ਦਵਾਈਆਂ ਰਾਹੀਂ ਕੀਤਾ ਜਾਂਦਾ ਸੀ, ਪਰ ਬਿਮਾਰ ਕੁੱਤੇ ਲਹੂ ਦੀ ਘਾਟ ਕਾਰਨ ਮਰ ਜਾਂਦੇ ਸਨ, ਪਰ ਹੁਣ ਅਜਿਹਾ ਨਹੀਂ ਹੈ।
Published by: Ashish Sharma
First published: September 16, 2020, 12:50 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading