ਖ਼ੁਦਕੁਸ਼ੀਆਂ ਨਹੀਂ, ਸੰਘਰਸ਼ ਇੱਕੋ-ਇੱਕ ਹੱਲ, ਅੱਜ ਨਹੀਂ ਤਾਂ ਕੱਲ੍ਹ ਜਿੱਤਾਂਗੇ, ਪਰ ਅਟੱਲ ਜਿੱਤਾਂਗੇ : ਬੂਟਾ ਸਿੰਘ

News18 Punjabi | News18 Punjab
Updated: January 11, 2021, 5:19 PM IST
share image
ਖ਼ੁਦਕੁਸ਼ੀਆਂ ਨਹੀਂ, ਸੰਘਰਸ਼ ਇੱਕੋ-ਇੱਕ ਹੱਲ, ਅੱਜ ਨਹੀਂ ਤਾਂ ਕੱਲ੍ਹ ਜਿੱਤਾਂਗੇ, ਪਰ ਅਟੱਲ ਜਿੱਤਾਂਗੇ : ਬੂਟਾ ਸਿੰਘ
ਖ਼ੁਦਕੁਸ਼ੀਆਂ ਨਹੀਂ, ਸੰਘਰਸ਼ ਇੱਕੋ-ਇੱਕ ਹੱਲ, ਅੱਜ ਨਹੀਂ ਤਾਂ ਕੱਲ੍ਹ ਜਿੱਤਾਂਗੇ, ਪਰ ਅਟੱਲ ਜਿੱਤਾਂਗੇ : ਬੂਟਾ ਸਿੰਘ

ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਚਲਦੇ ਸੰਘਰਸ਼ ਦੌਰਾਨ ਬੀਤੇ ਕੁੱਝ ਦਿਨਾਂ 'ਚ ਹੋਈਆਂ ਖ਼ੁਦਕੁਸ਼ੀਆਂ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। ਬੁਰਜ਼ਗਿੱਲ ਅਤੇ ਜਗਮੋਹਨ ਸਿੰਘ ਨੇ ਕਿਹਾ ਕਿ ਸੰਘਰਸ਼ ਇੱਕੋ ਇੱਕ ਹੱਲ ਹੈ, ਸਾਡੇ ਸੰਘਰਸ਼ ਲੰਮੇ ਚੱਲ ਸਕਦੇ ਹਨ, ਪਰ ਅਸੀਂ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦਿਆਂਗੇ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ : ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਭਰ ਦੇ ਕਿਸਾਨ ਸਾਥੀਆਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਛੱਡਦਿਆਂ ਸੰਘਰਸ਼ ਦਾ ਪੱਲਾ ਫੜਨ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਚਲਦੇ ਸੰਘਰਸ਼ ਦੌਰਾਨ ਬੀਤੇ ਕੁੱਝ ਦਿਨਾਂ 'ਚ ਹੋਈਆਂ ਖ਼ੁਦਕੁਸ਼ੀਆਂ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ। ਬੁਰਜ਼ਗਿੱਲ ਅਤੇ ਜਗਮੋਹਨ ਸਿੰਘ ਨੇ ਕਿਹਾ ਕਿ ਸੰਘਰਸ਼ ਇੱਕੋ ਇੱਕ ਹੱਲ ਹੈ, ਸਾਡੇ ਸੰਘਰਸ਼ ਲੰਮੇ ਚੱਲ ਸਕਦੇ ਹਨ, ਪਰ ਅਸੀਂ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦਿਆਂਗੇ।

ਬੁਰਜ਼ਗਿੱਲ ਅਤੇ ਜਗਮੋਹਨ ਸਿੰਘ ਨੇ ਕਿਹਾ ਕਿ ਖ਼ੁਦਕੁਸ਼ੀ ਵਰਗਾ ਕਦਮ ਚੁੱਕਣਾ ਬੁਜ਼ਦਿਲੀ ਹੈ। ਕਿਸਾਨਾਂ ਨੇ ਆਪਣੇ ਇਸ ਅੰਦੋਲਨ ਦੌਰਾਨ ਜਿਹੜੇ ਹੌਂਸਲੇ ਦਾ ਸਬੂਤ ਦਿੱਤਾ ਹੈ ਉਸ ਹੌਂਸਲੇ ਦੀ ਚਰਚਾ ਇਸ ਵੇਲੇ ਪੂਰੀ ਦੁਨੀਆਂ ਵਿਚ ਹੈ। ਜੋ ਹਾਲਾਤ ਕਿਸਾਨਾਂ ਦੇ ਸਰਕਾਰਾਂ ਨੇ ਬਣਾਏ ਹਨ, ਬਹੁਤ ਚਿੰਤਾਜਨਕ ਹਨ। ਪਰ ਸਾਨੂੰ ਆਪਣੇ ਗੌਰਵਮਈ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ, ਸਾਡਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਸਾਨੂੰ ਸੰਘਰਸ਼ਾਂ 'ਤੇ ਹੀ ਟੇਕ ਰੱਖਣੀ ਚਾਹੀਦੀ ਹੈ। ਇਸ ਕਰਕੇ ਅਜਿਹੇ ਕਦਮ ਨਾ ਚੁੱਕੇ ਜਾਣ।

ਪੰਜਾਬ ਦੇ ਕਿਸਾਨਾਂ ਨੂੰ ਇਸ ਵੇਲੇ ਸੰਘਰਸ਼ ਵਿਚ ਵੱਡੇ ਭਰਾ ਦਾ ਰੋਲ ਮਿਲਿਆ ਹੈ ਤੇ ਵੱਡਾ ਭਰਾ ਖ਼ੁਦਕੁਸ਼ੀ ਨਹੀਂ ਕਰ ਸਕਦਾ ਇਸ ਕਰਕੇ ਭੁੱਲ ਕੇ ਵੀ ਖ਼ੁਦਕੁਸ਼ੀ ਬਾਰੇ ਨਾ ਸੋਚੋ। ਆਪਾਂ ਜਿਸ ਹੌਂਸਲੇ ਨਾਲ ਇਹ ਸੰਘਰਸ਼ ਚਲਾ ਰਹੇ ਹਾਂ ਯਕੀਨੀ ਜਿੱਤ ਆਪਣੀ ਹੀ ਹੋਣੀ ਹੈ। ਆਗੂਆਂ ਨੇ ਕਿਸਾਨਾਂ ਨੂੰ ਜਥੇਬੰਦੀਆਂ ਦੇ ਫੈਸਲਿਆਂ ਅਤੇ ਸੰਘਰਸ਼ 'ਤੇ ਅਨੁਸ਼ਾਸਨ ਨਾਲ ਭਰੋਸਾ ਰੱਖਣ ਦੀ ਅਪੀਲ ਕੀਤੀ ਹੈ।
Published by: Sukhwinder Singh
First published: January 11, 2021, 5:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading