ਹੁਣ ਹੁਸ਼ਿਆਰਪੁਰ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਾਮਲਾ, ਚੀਨ ਤੋਂ ਪਰਤੀ ਔਰਤ ਨਾਲ ਹੋਇਆ ਇਹ..

News18 Punjabi | News18 Punjab
Updated: January 29, 2020, 9:31 AM IST
share image
ਹੁਣ ਹੁਸ਼ਿਆਰਪੁਰ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਾਮਲਾ, ਚੀਨ ਤੋਂ ਪਰਤੀ ਔਰਤ ਨਾਲ ਹੋਇਆ ਇਹ..
ਹੁਣ ਹੁਸ਼ਿਆਰਪੁਰ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਾਮਲਾ, ਚੀਨ ਤੋਂ ਪਰਤੀ ਔਰਤ ਨਾਲ ਹੋਇਆ ਇਹ..

ਮੋਹਾਲੀ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਦਾ ਸ਼ੱਕੀ ਮਾਮਲਾ ਹੁਸ਼ਿਆਰਪੁਰ ਵਿੱਚ ਸਾਹਮਣੇ ਆਇਆ ਹੈ। ਮਹਿਲਾ ਨੂੰ ਸਪੈਸ਼ਲ ਵਾਰਡ 'ਚ ਰੱਖਿਆ ਗਿਆ। 

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦਾ ਸ਼ੱਕੀ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ  ਹੈ। ਇਹ ਮਾਮਲਾ ਚੀਨ ਤੋਂ ਪਰਤੀ ਇੱਕ ਔਰਤ ਨਾਲ ਸਬੰਧਿਤ ਹੈ। ਇਸ ਔਰਤ ਦੀ ਫਲਾਈਟ 7 ਘੰਟੇ ਲਈ ਚੀਨ ਵਿੱਚ ਰੁਕੀ ਸੀ। ਭਾਰਤ ਆਉਣ ਤੇ  ਸਿਹਤ ਵਿਗੜ ਗਈ ਸੀ। ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਮੋਡ ਉੱਤੇ ਹੈ ਤੇ ਜਿਲ੍ਹੇ ਵਿੱਚ  ਵਿਸ਼ੇਸ਼ ਵਾਰਡ ਬਣਾਏ ਗਏ ਹਨ। ਮਹਿਲਾ ਨੂੰ ਸਪੈਸ਼ਲ ਵਾਰਡ 'ਚ ਰੱਖਿਆ ਗਿਆ। 

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਅਜਿਹਾ ਹੀ ਸ਼ੱਕੀ ਮਾਮਲਾ ਮੋਹਾਲੀ ਤੋਂ ਆਇਆ ਸੀ।  ਸ਼ੱਕੀ ਨੌਜਵਾਨ ਹਾਲ ਹੀ ’ਚ ਚੀਨ ਤੋਂ ਪਰਤਿਆ ਹੈ। ਚੰਡੀਗੜ੍ਹ PGI ’ਚ ਇਕ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਵਿਅਕਤੀ ਨੂੰ ਦਾਖਲ ਕੀਤਾ ਗਿਆ ਹੈ। ਸ਼ੱਕੀ ਨੌਜਵਾਨ ਹਾਲ ਹੀ ’ਚ ਚੀਨ ਤੋਂ ਪਰਤਿਆ ਹੈ। ਨੌਜਵਾਨ ਮੁਹਾਲੀ ਦਾ ਰਹਿਣ ਵਾਲਾ ਹੈ। ਮੁਹਾਲੀ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਹਾਲ ’ਚ ਹੀ ਚੀਨ ਤੋਂ ਵਾਪਸ ਆਇਆ ਹੈ। ਖੈਰ ਸ਼ੱਕੀ ਮਰੀਜ ਦੇ ਬਲੱਡ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਰੀਜ ਨੂੰ ਚੰਡੀਗੜ੍ਹ PGI ’ਚ ਕੋਰੋਨਾ ਵਾਇਰਸ ਦਾ ਸੱਕੀ ਨੂੰ ਦਾਖਿਲ ਕੀਤਾ ਗਿਆ ਹੈ।

ਚੀਨ ’ਚ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ 80 ਲੋਕਾਂ ਦੀ ਜਾਨ ਜਾ ਚੁੱਕੀਆਂ ਹਨ। ਅਜੇ ਤੱਕ ਇਸ ਵਾਇਰਸ ਨੂੰ ਖਤਮ ਕਰਨ ਦਾ ਕੋਈ ਰਸਤਾ ਨਹੀਂ ਮਿਲਿਆ ਹੈ।
First published: January 29, 2020
ਹੋਰ ਪੜ੍ਹੋ
ਅਗਲੀ ਖ਼ਬਰ