96 ਘੰਟਿਆਂ ਤੋਂ ਬੋਰਵੈੱਲ 'ਚ ਫਤਿਹਵੀਰ ਨੂੰ ਬਾਹਰ ਕੱਢਣ ਵਿੱਚ ਹਾਲੇ ਤੱਕ ਕੋਈ ਕਾਮਯਾਬੀ ਨਹੀਂ ਮਿਲੀ ਹੈ। ਹੁਣ ਜਦੋਂ ਕੋਈ ਸਫਲਤਾ ਨਹੀਂ ਮਿਲ ਰਹੀ ਹੈ ਤਾਂ ਫੌਜ ਮੋਰਚਾ ਸਾਂਭੇਗੀ। ਫੌਜ ਪਿੰਡ ਭਗਵਾਨਪੁਰਾ 'ਚ ਮੌਕੇ 'ਤੇ ਪਹੁੰਚੀ ਗਈ ਹੈ ਤੇ ਆਪਣੀ ਕਾਰਵਾਈ ਕਰਕੇ ਫਤਿਹਵੀਰ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢੇਗੀ।
ਦੋ ਸਾਲ ਦਾ ਮਾਸੂਮ ਫਤਿਹਵੀਰ 6 ਜੂਨ ਨੂੰ ਬੋਰਵੈੱਲ 'ਚ ਡਿੱਗਿਆ ਸੀ। ਇਸ ਤੋਂ ਪਹਿਲਾਂ ਦੇਰੀ ਨੂੰ ਲੈ ਕੇ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਸੀ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਖੁਦ ਬਚਾਅ ਕਾਰਜਾਂ ਦਾ ਜਾਇਜ਼ਾ ਲੈ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।