ਹੁਣ ਤੁਸੀਂ ਸਿਰਫ਼ ਦੋ ਘੰਟਿਆਂ ਵਿਚ ਦਿੱਲੀ ਤੋਂ ਚੰਡੀਗੜ੍ਹ ਪਹੁੰਚ ਸਕਦੇ ਹੋ। ਨੈਸ਼ਨਲ ਅਥਾਰਟੀ ਆਫ ਇੰਡੀਆ (NHAI) ਦਾ ਕਹਿਣਾ ਹੈ ਕਿ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਤੱਕ ਦਾ ਸਫਰ ਸਿਰਫ 2 ਘੰਟਿਆਂ 'ਚ ਪੂਰਾ ਕੀਤਾ ਜਾ ਸਕਦਾ ਹੈ। ਇਸ ਦੇ ਲਈ ਵਿਸ਼ੇਸ਼ ਰੂਟ ਤਿਆਰ ਕੀਤਾ ਗਿਆ ਹੈ।
ਇਹ ਹੈ ਆਸਾਨ ਰਸਤਾ
NHAI ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਈਨ ਬੋਰਡਾਂ ਰਾਹੀਂ ਹਵਾਈ ਅੱਡੇ ਤੋਂ ਟੇਕ ਆਫ ਪੁਆਇੰਟ, ਯਾਤਰੀਆਂ ਨੂੰ ਜੰਮੂ, ਚੰਡੀਗੜ੍ਹ, ਅੰਮ੍ਰਿਤਸਰ ਅਤੇ ਕਟੜਾ ਵਰਗੇ ਆਪਣੇ ਟਿਕਾਣਿਆਂ 'ਤੇ ਪਹੁੰਚਣ ਦੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਦਵਾਰਕਾ ਐਕਸਪ੍ਰੈਸ ਵੇਅ 'ਤੇ ਸਫ਼ਰ ਕਰਨ ਦੀ ਲੋੜ ਹੋਵੇਗੀ ਅਤੇ ਅਰਬਨ ਐਕਸਟੈਂਸ਼ਨ ਰੋਡ ਰਾਹੀਂ ਬਹਾਦਰਗੜ੍ਹ ਵਿਖੇ ਪਹਿਲਾਂ ਤੋਂ ਬਣੇ ਕੇਐਮਪੀ ਐਕਸਪ੍ਰੈਸਵੇਅ 'ਤੇ ਪਹੁੰਚਣਾ ਹੋਏਗਾ।
ਇਹ 40 ਕਿਲੋਮੀਟਰ ਦੀ ਡਰਾਈਵ ਹੋਵੇਗੀ। ਫਿਰ KMP ਐਕਸਪ੍ਰੈਸਵੇਅ ਨੂੰ ਲਗਭਗ 10 ਕਿਲੋਮੀਟਰ ਤੱਕ ਕਵਰ ਕਰਨ ਤੋਂ ਬਾਅਦ, ਉਹ ਲਗਭਗ 80 ਕਿਲੋਮੀਟਰ ਤੱਕ ਦਿੱਲੀ-ਕਟੜਾ ਐਕਸਪ੍ਰੈਸਵੇਅ ਉਤੇ ਸਫਰ ਕਰਨਗੇ।
ਇਸ ਤੋਂ ਬਾਅਦ ਉਹ ਅੰਬਾਲਾ ਤੋਂ ਚੰਡੀਗੜ੍ਹ ਤੱਕ ਟਰਾਂਸ-ਹਰਿਆਣਾ ਐਕਸਪ੍ਰੈਸ ਵੇਅ ਲੈਣਗੇ। ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਸਫਰ ਦਾ ਸਮਾਂ ਚਾਰ ਘੰਟੇ ਦਾ ਹੋਵੇਗਾ। ਦਿੱਲੀ ਤੋਂ ਕਟੜਾ ਵਿਚਕਾਰ ਯਾਤਰਾ ਦਾ ਸਮਾਂ ਪਹਿਲਾਂ ਦੇ 14 ਘੰਟਿਆਂ ਦੀ ਬਜਾਏ 6 ਘੰਟੇ ਹੋਵੇਗਾ। ਐਕਸਪ੍ਰੈੱਸ ਵੇਅ 'ਤੇ ਵੱਧ ਤੋਂ ਵੱਧ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਕਮੀ ਆਵੇਗੀ
ਐਕਸਪ੍ਰੈਸਵੇਅ ਦੇ ਨਿਰਮਾਣ ਤੋਂ ਬਾਅਦ ਹਰਿਆਣਾ ਦੇ ਨਾਲ-ਨਾਲ ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਰਗੇ ਹੋਰ ਰਾਜਾਂ ਨਾਲ ਸੰਪਰਕ ਵਿੱਚ ਸੁਧਾਰ ਹੋਵੇਗਾ। ਇਹ ਮਹੱਤਵਪੂਰਨ ਪ੍ਰੋਜੈਕਟ ਵੱਡੇ ਸ਼ਹਿਰਾਂ ਵਿੱਚ ਭੀੜ-ਭੜੱਕੇ ਨੂੰ ਘੱਟ ਕਰਨਗੇ ਅਤੇ ਯਾਤਰਾ ਦੇ ਸਮੇਂ ਨੂੰ ਵੀ ਘੱਟ ਕਰਨਗੇ। ਇਸ ਨਾਲ ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਤੱਕ ਪਹੁੰਚਣ 'ਚ 2 ਘੰਟੇ ਲੱਗਣਗੇ, ਜਦਕਿ ਫਿਲਹਾਲ 4 ਘੰਟੇ ਲੱਗਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।