Home /News /punjab /

ਹੁਣ ਸਿਟੀ ਬਿਊਟੀਫੁੱਲ 'ਚ ਨਹੀਂ ਚੱਲਣਗੀਆਂ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ

ਹੁਣ ਸਿਟੀ ਬਿਊਟੀਫੁੱਲ 'ਚ ਨਹੀਂ ਚੱਲਣਗੀਆਂ ਡੀਜ਼ਲ ਨਾਲ ਚੱਲਣ ਵਾਲੀਆਂ ਬੱਸਾਂ

ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਨਹੀਂ ਹੋਵੇਗਾ ਪ੍ਰਦੂਸ਼ਣ,ਨਹੀਂ ਚੱਲਣਗੀਆਂ ਡੀਜ਼ਲ ਵਾਲੀਆਂ ਬੱਸਾਂ

ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਨਹੀਂ ਹੋਵੇਗਾ ਪ੍ਰਦੂਸ਼ਣ,ਨਹੀਂ ਚੱਲਣਗੀਆਂ ਡੀਜ਼ਲ ਵਾਲੀਆਂ ਬੱਸਾਂ

ਸਿਟੀ ਬਿਊਟੀਫੁੱਲ ਚੰਡੀਗੜ੍ਹ ਪ੍ਰਸ਼ਾਸਨ ਨੇ ਅਪ੍ਰੈਲ 2023 ਤੱਕ ਸਾਰੀਆਂ ਸਿਟੀ ਬੱਸਾਂ ਨੂੰ ਸੀ.ਐੱਨ.ਜੀ. ਵਿੱਚ ਤਬਦੀਲ ਕਰਨ ਦਾ ਟੀਚਾ ਰੱਖਿਆ ਹੈ।ਤੁਹਾਨੂੰ ਦਸ ਦਈਏ ਕਿ ਫਿਲਹਾਲ ਸੀਟੀਯੂ ਕੋਲ ਕੋਈ ਵੀ ਸੀਐਨਜੀ ਬੱਸ ਨਹੀਂ ਹੈ।ਇੱਥੇ ਸਿਰਫ 40 ਇਲੈਕਟ੍ਰਿਕ ਬੱਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਡੀਜ਼ਲ ਨਾਲ ਚੱਲਣ ਵਾਲੀਆਂ ਹਨ। ਹੁਣ ਸਿਟੀ ਸਰਵਿਸ ਦੀਆਂ ਸਾਰੀਆਂ ਬੱਸਾਂ ਨੂੰ ਸੀਐਨਜੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਸਾਰਾ ਕੰਮ ਪੜਾਅ ਦਰ ਪੜਾਅ ਪੂਰਾ ਕੀਤਾ ਜਾਵੇਗਾ।

ਹੋਰ ਪੜ੍ਹੋ ...
  • Share this:

ਸਿਟੀ ਬਿਊਟੀਫੁੱਲ ਚੰਡੀਗੜ੍ਹ ਮਾਡਲ ਸੋਲਰ ਸਿਟੀ, ਮਾਡਰਨ ਆਰਕੀਟੈਕਚਰ ਅਤੇ ਗ੍ਰੀਨ ਸਿਟੀ ਤੋਂ ਬਾਅਦ ਭਵਿੱਖ ਵਿੱਚ ਹੁਣ ਇੱਕ ਹੋਰ ਨਵੀਂ ਪ੍ਰਾਪਤੀ ਕਰਨ ਜਾ ਰਿਹਾ ਹੈ। ਦਰਅਸਲ ਹੁਣ ਚੰਡੀਗੜ੍ਹ ਣ ਗ੍ਰੀਨ ਪਬਲਿਕ ਟਰਾਂਸਪੋਰਟ ਸ਼ਹਿਰ ਬਣਨ ਵੱਲ ਅੱਗੇ ਵਧ ਰਿਹਾ ਹੈ। ਤੁਹਾਨੂੰ ਦਸ ਦਈਏ ਕਿ ਇੱਥੇ ਚੱਲਣ ਵਾਲੀਆਂ ਸਾਰੀਆਂ ਬੱਸਾਂ ਸਾਫ਼ ਈਂਧਨ ਵਾਲੀਆਂ ਹੋਣ ਜਾ ਰਹੀਆਂ ਹਨ। ਜ਼ੀਰੋ ਐਮੀਸ਼ਨ ਕਾਰਨ ਸ਼ਹਿਰ ਦਾ ਵਾਤਾਵਰਨ ਵੀ ਸਾਫ ਹੋ ਜਾਵੇਗਾ।

ਸਿਟੀ ਬਿਊਟੀਫੁੱਲ ਚੰਡੀਗੜ੍ਹ ਪ੍ਰਸ਼ਾਸਨ ਨੇ ਅਪ੍ਰੈਲ 2023 ਤੱਕ ਸਾਰੀਆਂ ਸਿਟੀ ਬੱਸਾਂ ਨੂੰ ਸੀ.ਐੱਨ.ਜੀ. ਵਿੱਚ ਤਬਦੀਲ ਕਰਨ ਦਾ ਟੀਚਾ ਰੱਖਿਆ ਹੈ।ਤੁਹਾਨੂੰ ਦਸ ਦਈਏ ਕਿ ਫਿਲਹਾਲ ਸੀਟੀਯੂ ਕੋਲ ਕੋਈ ਵੀ ਸੀਐਨਜੀ ਬੱਸ ਨਹੀਂ ਹੈ।ਇੱਥੇ ਸਿਰਫ 40 ਇਲੈਕਟ੍ਰਿਕ ਬੱਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਡੀਜ਼ਲ ਨਾਲ ਚੱਲਣ ਵਾਲੀਆਂ ਹਨ। ਹੁਣ ਸਿਟੀ ਸਰਵਿਸ ਦੀਆਂ ਸਾਰੀਆਂ ਬੱਸਾਂ ਨੂੰ ਸੀਐਨਜੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਸਾਰਾ ਕੰਮ ਪੜਾਅ ਦਰ ਪੜਾਅ ਪੂਰਾ ਕੀਤਾ ਜਾਵੇਗਾ।

ਫਰਮ ਨੂੰ ਪਹਿਲੇ 100 ਦਿਨ ਕੇਂਦਰ ਸਰਕਾਰ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਲੈਣੀਆਂ ਪੈਣਗੀਆਂ।ਡੀਜ਼ਲ ਬੱਸਾਂ 'ਚ ਰੀਟਰੋਫਿਿਟੰਗ ਕਿੱਟਾਂ ਲਗਾਉਣ ਲਈ ਕੇਂਦਰ ਸਰਕਾਰ ਤੋਂ ਕਈ ਤਰ੍ਹਾਂ ਦੀਆਂ ਪ੍ਰਵਾਨਗੀਆਂ ਲੈਣੀਆਂ ਪੈਂਦੀਆਂ ਹਨ ਜੋ ਬੁੇਹੱਦ ਜ਼ਰੂਰੀ ਹਨ। ਸਭ ਤੋਂ ਜ਼ਰੂਰੀ ਇਹ ਮਨਜ਼ੂਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਤੋਂ ਲਈ ਜਾਵੇਗੀ।ਇਨ੍ਹਾਂ ਸਾਰੀਆਂ ਪ੍ਰਵਾਨਗੀਆਂ ਲੈਣ ਦੀ ਜ਼ਿੰਮੇਵਾਰੀ ਫਰਮ ਦੀ ਹੀ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਪਹਿਲੇ 30 ਦਿਨਾਂ ਵਿੱਚ 65 ਬੱਸਾਂ 'ਚ ਰੀਟਰੋਫਿਿਟੰਗ ਸੀਐਨਜੀ ਕਿੱਟਾਂ ਫਿੱਟ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਬਾਅਦ ਹਰ 30 ਦਿਨਾਂ 'ਚ 65 ਬੱਸਾਂ ਬਦਲ ਦਿੱਤੀਆਂ ਜਾਣਗੀਆਂ।

ਡੀਜ਼ਲ ਬੱਸ ਖਰੀਦਣ 'ਤੇ ਲਗਾਈ ਜਾਵੇਗੀ ਪਾਬੰਦੀ

ਚੰਡੀਗੜ੍ਹ ਸਿਟੀ ਬੱਸ ਸਰਵਿਸ ਸੁਸਾਇਟੀ ਨੇ ਫੈਸਲਾ ਕੀਤਾ ਹੈ ਕਿ ਹੁਣ ਭਵਿੱਖ ਵਿੱਚ ਕੋਈ ਵੀ ਡੀਜ਼ਲ ਬੱਸ ਚੰਡੀਗੜ੍ਹ ਵਿੱਣ ਨਹੀਂ ਖਰੀਦੀ ਜਾਵੇਗੀ। ਜੋ ਵੀ ਬੱਸ ਖਰੀਦੀ ਜਾਵੇਗੀ ਉਹ ਇਲੈਕਟ੍ਰਿਕ ਹੀ ਹੋਵੇਗੀ। ਹਾਲਾਂਕਿ 270 ਡੀਜ਼ਲ ਬੱਸਾਂ ਨੂੰ ਸੀਐਨਜੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।ਇਨ੍ਹਾਂ 80 ਇਲੈਕਟ੍ਰਿਕ ਬੱਸਾਂ ਵਿੱਚੋਂ 41 ਫਿਲਹਾਲ ਚੱਲ ਰਹੀਆਂ ਹਨ। ਜਦਕਿ ਜਲਦ ਹੀ 39 ਹੋਰ ਬੱਸਾਂ ਚਲਾਈਆਂ ਜਾਣਗੀਆਂ ਜਿਸ ਦੀ ਤਿਆਰੀ ਕੀਤੀ ਜਾ ਰਹੀ ਹੈ।

Published by:Shiv Kumar
First published:

Tags: Bus, Bus stand, Chandigarh, CNG, Electric