ਪੰਜਾਬ ਵਿਚ ਹੁਣ ਰੋਬੋਟ ਕਰਨਗੇ ਸੀਵਰੇਜ ਦੀ ਸਫਾਈ, ਇਸ ਸ਼ਹਿਰ ਤੋਂ ਹੋਈ ਸ਼ੁਰੂਆਤ...

News18 Punjabi | News18 Punjab
Updated: January 14, 2020, 5:20 PM IST
share image
ਪੰਜਾਬ ਵਿਚ ਹੁਣ ਰੋਬੋਟ ਕਰਨਗੇ ਸੀਵਰੇਜ ਦੀ ਸਫਾਈ, ਇਸ ਸ਼ਹਿਰ ਤੋਂ ਹੋਈ ਸ਼ੁਰੂਆਤ...
ਪੰਜਾਬ ਵਿਚ ਹੁਣ ਰੋਬੋਟ ਕਰਨਗੇ ਸੀਵਰੇਜ ਦੀ ਸਫਾਈ, ਇਸ ਸ਼ਹਿਰ ਤੋਂ ਹੋਈ ਸ਼ੁਰੂਆਤ...

ਪੰਜਾਬ ਵਿਚ ਹੁਣ ਰੋਬੋਟ ਸੀਵਰੇਜ ਦੀ ਸਫਾਈ ਕਰਨਗੇ। ਸੀਵਰੇਜ਼ ਸਾਫ ਕਰਦੇ ਸਮੇਂ ਨਿੱਤ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਹੁਣ ਰੋਬੋਟ ਸੀਵਰੇਜ ਦੀ ਸਫਾਈ ਕਰਨਗੇ। ਸੀਵਰੇਜ਼ ਸਾਫ ਕਰਦੇ ਸਮੇਂ ਨਿੱਤ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ। ਅੱਜ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਫਾਈ ਲਈ ਰੋਬੋਟ ਪ੍ਰੋਜੈਕਟ ਦਾ ਉਦਘਾਟਨ ਕੀਤਾ।

ਇਹ ਰੋਬੋਟ ਬੈਡੀਕੂਟ ਮੇਨ ਹੋਲ ਦੀ ਸਫਾਈ ਕਰੇਗਾ। ਪੰਜਾਬ ਵਿਚ ਸੀਵਰੇਜ ਦੀ ਸਫਾਈ ਲਈ ਰੋਬੋਟ ਪ੍ਰੋਜੈਕਟ ਦਾ ਉਦਘਾਟਨ ਸ੍ਰੀ ਮੁਕਤਸਰ ਸਾਹਿਬ ਤੋਂ ਕੀਤਾ ਗਿਆ ਹੈ। ਇਕ ਰੋਬੋਟ ਬੈਡੀਕੂਟ ਉਤੇ ਕਰੀਬ 45 ਲੱਖ ਰੁਪਏ ਖਰਚ ਆਏ ਹਨ ਅਤੇ ਇਹ ਕੇਰਲ ਦੀ ਕੰਪਨੀ ਵਲੋਂ ਬਣਾਇਆ ਗਿਆ ਹੈ।

ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ। ਇਸ ਦਾ ਮਕਸਦ ਸੀਵਰੇਜ਼ ਸਾਫ ਕਰਦੇ ਸਮੇਂ ਨਿੱਤ ਵਾਪਰ ਰਹੇ ਹਾਦਸਿਆਂ ਨੂੰ ਰੋਕਣਾ ਹੈ। ਇਸ ਦੀ ਸ਼ੁਰੂਆਤ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ ਗਈ ਹੈ।
First published: January 14, 2020
ਹੋਰ ਪੜ੍ਹੋ
ਅਗਲੀ ਖ਼ਬਰ