ਅਸ਼ਫਾਕ ਢੁੱਡੀ
ਸ੍ਰੀ ਮੁਕਤਸਰ ਸਾਹਿਬ : ਨਰੇਗਾ ਮਜ਼ਦੂਰਾਂ ਨੇ ਪਿੰਡ ਦੇ ਸਰਪੰਚ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਮਜ਼ਦੂਰਾਂ ਨੇ ਸਰਪੰਚ ਉਤੇ ਨਰੇਗਾ ਦੇ ਪੈਸਿਆਂ ਦੇ ਹੇਰਫੇਰ ਕਰਨ ਦੇ ਲਗਾਏ ਦੋਸ਼ ਲਾਏ ਹਨ। ਅੱਜ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਖੁੰਡੇ ਹਲਾਲ ਦੇ ਵਿਚ ਨਰੇਗਾ ਮਜ਼ਦੂਰਾਂ ਵੱਲੋਂ ਪਿੰਡ ਦੇ ਸਰਪੰਚ ਦੇ ਖਿਲਾਫ ਧਰਨਾ ਲਗਾ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦਿਆਂ ਮਜ਼ਦੂਰਾਂ ਨੇ ਦੱਸਿਆ ਕਿ ਸਰਪੰਚ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰ ਨਰੇਗਾ ਮਜ਼ਦੂਰਾ ਦੇ ਪੈਸੇ ਆਪਣੇ ਚਹੇਤਿਆ ਦੇ ਖਾਤਿਆ ਵਿੱਚ ਪਵਾ ਰਿਹਾ ਹੈ। ਉਹਨਾਂ ਨੇ ਦੱਸਿਆ ਕੀ ਸਾਡੇ ਵੱਲੋ ਸਰਕਾਰੀ ਖਾਲਿਆਂ ਦੀ ਸਫਾਈ ਕੀਤੀ ਗਈ ਸੀ ਜਿਸ ਦਾ ਪੈਸੇ ਸਾਡੇ ਖਾਤਿਆ ਵਿੱਚ ਆਉਣੇ ਸਨ ਪਰ ਸਰਪੰਚ ਤੇ ਅਧਿਕਾਰੀਆ ਦੀ ਮਿਲੀਭੁਗਤ ਨਾਲ ਪੈਸੇ ਸਰਪੰਚ ਦੇ ਚਹੇਤਿਆ ਜਿੰਨਾ ਨੇ ਕੰਮ ਵੀ ਨਹੀ ਕੀਤਾ ਉਨਾ ਦੇ ਖਾਤਿਆ ਵਿੱਚ ਪੈਸੇ ਭੇਜ ਦਿੱਤੇ ਗਏ।
ਜਦ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਦਸਿਆ ਕੀ ਅਜਿਹਾ ਕੋਈ ਵੀ ਮਾਮਲਾ ਮੇਰੇ ਧਿਆਨ ਵਿਚ ਨਹੀ ਹੈ। ਜੋ ਨਰੇਗਾ ਮਜ਼ਦੂਰਾ ਦੇ ਪੈਸੇ ਭੇਜਣੇ ਹੁੰਦੇ ਹਣ ਇਹ ਪ੍ਰਸ਼ਾਸਨ ਦਾ ਕੰਮ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Migrant labourers, Muktsar, Protest