ਗਲਤ ਤਰੀਕੇ ਨਾਲ ਕਰਤਾਰਪੁਰ ਕੋਰੀਡੋਰ ਜਾਣ ਦੀ ਕੋਸ਼ਿਸ਼ ਕਰਦਾ ਐਨਆਰਆਈ ਗ੍ਰਿਫਤਾਰ

News18 Punjabi | News18 Punjab
Updated: December 6, 2019, 9:10 PM IST
share image
ਗਲਤ ਤਰੀਕੇ ਨਾਲ ਕਰਤਾਰਪੁਰ ਕੋਰੀਡੋਰ ਜਾਣ ਦੀ ਕੋਸ਼ਿਸ਼ ਕਰਦਾ ਐਨਆਰਆਈ ਗ੍ਰਿਫਤਾਰ
ਗਲਤ ਤਰੀਕੇ ਨਾਲ ਕਰਤਾਰਪੁਰ ਕੋਰੀਡੋਰ ਜਾਣ ਦੀ ਕੋਸ਼ਿਸ਼ ਕਰਦਾ ਐਨਆਰਆਈ ਗ੍ਰਿਫਤਾਰ

ਗਲਤ ਤਰੀਕੇ ਨਾਲ ਕਰਤਾਰਪੁਰ ਸਾਹਿਬ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਇੰਮੀਗ੍ਰੇਸ਼ਨ ਵਿਭਾਗ ਨੇ ਅਮਰੀਕਾ ਵਾਸੀ ਨੂੰ ਹਿਰਾਸਤ ਵਿਚ ਲਿਆ ਹੈ। ਅੰਮ੍ਰਿਤ ਸਿੰਘ ਨੇ ਆਨਲਾਈਨ ਪੋਰਟਲ ਦੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕੀਤਾ ਸੀ।

  • Share this:
  • Facebook share img
  • Twitter share img
  • Linkedin share img
ਗਲਤ ਤਰੀਕੇ ਨਾਲ ਕਰਤਾਰਪੁਰ ਸਾਹਿਬ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਇੰਮੀਗ੍ਰੇਸ਼ਨ ਵਿਭਾਗ ਨੇ ਅਮਰੀਕਾ ਵਾਸੀ ਨੂੰ ਹਿਰਾਸਤ ਵਿਚ ਲਿਆ ਹੈ। ਜਾਣਕਾਰੀ ਅਨੁਸਾਰ ਅਮਰੀਕਾ ਵਾਸੀ ਅੰਮ੍ਰਿਤ ਸਿੰਘ ਨੂੰ ਇੰਮੀਗ੍ਰੇਸ਼ਨ ਵਿਭਾਗ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਅੰਮ੍ਰਿਤ ਨੂੰ ਅੱਜ ਦੁਪਹਿਰ 2 ਵਜੇ ਹਿਰਾਸਤ ਵਿਚ ਲਿਆ ਸੀ।ਅੰਮ੍ਰਿਤ ਸਿੰਘ ਨੇ ਆਨਲਾਈਨ ਪੋਰਟਲ ਦੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਲਈ ਅਪਲਾਈ ਕੀਤਾ ਸੀ। ਅੰਮ੍ਰਿਤ ਸਿੰਘ ਦੀ ਐਪਲੀਕੇਸ਼ਨ ਮਨਜ਼ੂਰ ਹੋ ਗਈ ਸੀ ਪਰ ਉਸ ਨੂੰ ਪਾਕਿਸਤਾਨ ਵੱਲੋਂ ਈਟੀਏ ਨਹੀਂ ਭੇਜਿਆ ਗਿਆ ਸੀ। ਉਸ ਕੋਲ ਐਪਲੀਕੇਸ਼ਨ ਦਾ ਕੋਈ ਪ੍ਰਿੰਟ ਆਊਟ ਨਹੀਂ ਸੀ, ਜਿਸ ਤੋਂ ਬਿਨਾਂ ਕੋਰੀਡੋਰ ਤੋਂ ਅੱਗੇ ਨਹੀਂ ਜਾ ਸਕਦਾ। ਬੀਐਸਐਫ ਨੇ ਅੰਮ੍ਰਿਤ ਸਿੰਘ ਨੂੰ ਅੱਗੇ ਜਾਣ ਤੋਂ ਰੋਕਿਆ ਸੀ ਪਰ ਅੰਮ੍ਰਿਤ ਸਿੰਘ ਲੇਬਰ ਲਈ ਬਣਾਏ ਰਸਤੇ ਰਾਹੀਂ ਇਮੀਗ੍ਰੇਸ਼ਨ ਕਾਊਂਟਰ ਤੋਂ ਅੱਗੇ ਪੁੱਜ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿਚ ਲਿਆ ਗਿਆ। 
First published: December 6, 2019, 7:24 PM IST
ਹੋਰ ਪੜ੍ਹੋ
ਅਗਲੀ ਖ਼ਬਰ