ਫਗਵਾੜਾ ਵਿਚ NRI ਪਤੀ-ਪਤਨੀ ਦੀ ਹੱਤਿਆ

News18 Punjabi | News18 Punjab
Updated: May 31, 2020, 11:06 AM IST
share image
ਫਗਵਾੜਾ ਵਿਚ NRI ਪਤੀ-ਪਤਨੀ ਦੀ ਹੱਤਿਆ
ਫਗਵਾੜਾ ਵਿਚ NRI ਪਤੀ-ਪਤਨੀ ਦੀ ਹੱਤਿਆ

  • Share this:
  • Facebook share img
  • Twitter share img
  • Linkedin share img
ਫਗਵਾੜਾ ਦੇ ਉਂਕਾਰ ਨਗਰ ਵਿਚ NRI ਪਤੀ ਪਤਨੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।ਮ੍ਰਿਤਕਾਂ ਦੀ ਪਹਿਚਾਣ ਕਿਰਪਾਲ ਸਿੰਘ ਅਤੇ ਉਸ ਦੀ ਪਤਨੀ ਦਵਿੰਦਰ ਕੌਰ ਦੇ ਰੂਪ ਵਜੋਂ ਹੋਈ ਹੈ ਜੋ ਕਿ 6 ਮਹੀਨੇ ਪਹਿਲਾਂ ਵਿਦੇਸ਼ ਵਿਚੋਂ ਵਾਪਸ ਪਰਤੇ ਸਨ। ਪਤਾ ਲੱਗਾ ਹੈ ਕਿ NRI ਦੇ ਘਰ ਕਿਰਾਏਦਾਰ ਵੀ ਰਹਿ ਰਹੇ ਸਨ, ਜੋ ਹੁਣ ਫਰਾਰ ਹਨ।

ਇਸ ਘਟਨਾ ਬਾਰੇ ਉਦੋਂ ਪਤਾ ਚੱਲਿਆ ਜਦੋਂ ਗੁਆਂਢੀਆਂ ਨੇ ਕਾਫੀ ਚਿਰ ਉਨ੍ਹਾਂ ਦੇ ਘਰੋਂ  ਕਿਸੇ ਨੂੰ ਨਿਕਲਦੇ ਨਹੀਂ ਦੇਖਿਆ ਅਤੇ ਸ਼ੱਕ ਹੋਣ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ । ਪੁਲਿਸ ਨੇ ਜਦੋਂ ਘਰ ਜਾ ਕੇ ਦੇਖਿਆ ਪਤੀ ਪਤਨੀ ਦੀਆਂ ਲਾਸ਼ਾਂ ਪਈਆਂ ਸਨ।ਇਸ ਬਾਰੇ ਨਗਰ ਨਿਵਾਸੀ ਗੁਰਚਰਨ ਸਿੰਘ ਨੇ ਦੱਸਿਆ ਕਿ ਐਨਆਰਆਈ ਦਵਿੰਦਰ ਕੌਰ ਅਤੇ ਉਸਦੀਆ ਸਹੇਲੀਆ ਹਰ ਰੋਜ ਗੁਰਦੁਆਰੇ ਜਾਂਦੀਆ ਸਨ ਪਰ ਪਿਛਲੇ ਦੋ ਦਿਨ ਤੋਂ ਉਹਨਾਂ ਨੂੰ ਨਹੀਂ ਦੇਖਿਆ ਸੀ ਜਿਸ ਤੋਂ ਬਾਅਦ ਘਰ ਦਾ ਦਰਵਾਜਾ ਖੜਕਾਇਆ ਸੀ ਪਰ ਕਿਰਾਏਦਾਰ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਉਹ ਸੌ ਰਹੇ ਹਨ। ਇਸ ਤੋਂ ਬਾਅਦ ਸਾਨੂੰ ਸ਼ੱਕ ਹੋ ਗਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਵੀ ਕਿਰਾਏਦਾਰਾਂ ਉਤੇ ਸ਼ੱਕ ਹੈ।ਫਿਲਹਾਲ ਜਾਂਚ ਤੋਂ ਬਾਅਦ ਹੀ ਸਾਰੀ ਘਟਨਾ ਸਾਹਮਣੇ ਆਵੇਗੀ।
First published: May 31, 2020, 11:05 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading