ਪਤਨੀ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲਿਆਂ ਦੀ ਹੁਣ ਖੈਰ ਨਹੀਂ!


Updated: February 13, 2018, 3:53 PM IST
ਪਤਨੀ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲਿਆਂ ਦੀ ਹੁਣ ਖੈਰ ਨਹੀਂ!
ਪਤਨੀ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲਿਆਂ ਦੀ ਹੁਣ ਖੈਰ ਨਹੀਂ!

Updated: February 13, 2018, 3:53 PM IST
ਸੂਤਰਾਂ ਮੁਤਾਬਿਕ ਨਿਊਜ਼18 ਨੂੰ ਪਤਾ ਚਲਿਆ ਹੈ ਕਿ ਸਰਕਾਰ ਹੁਣ ਐਵੇਂ ਦੇ NRI ਤੇ ਲਗਾਮ ਲਗਾਉਣ ਬਾਰੇ ਜਲਦੀ ਹੀ ਕਾਨੂੰਨ ਬਣਾਉਣ ਵਾਲੀ ਹੈ ਜੋ ਵਿਆਹ ਕਰਵਾ ਕੇ ਜਲਦੀ ਹੀ ਬਾਹਰ ਭੱਜ ਜਾਂਦੇ ਹਨ । ਤੁਸੀ ਕਈ ਵਾਰੀ ਇਹ ਸੁਣਿਆ ਹੋਵੇਗਾ ਕਿ NRI ਪੰਜਾਬ 'ਚ ਆਕੇ ਵਿਆਹ ਕਰਦੇ ਹਨ। ਪਰ ਕਈ ਮਾਮਲੇ ਅਜਿਹੇ ਹੁੰਦੇ ਹਨ ਜਿੱਥੇ ਵਿਆਹ ਦੇ ਬਿਲਕੁੱਲ ਬਾਅਦ ਹੀ ਉਹ ਆਪਣੀ ਪਤਨੀ ਨੂੰ ਛੱਡ ਬਾਹਰ ਭੱਜ ਜਾਂਦੇ ਹਨ। ਪਰ ਹੁਣ ਸਰਕਾਰ ਜਲਦੀ ਹੀ ਇਹਨਾਂ ਆਰੋਪੀਆਂ ਦੇ ਖਿਲਾਫ ਐਕਸ਼ਨ ਲਵੇਗੀ।

ਸੂਤਰਾਂ ਦੇ ਹਵਾਲੇ ਤੋਂ ਨਿਊਜ਼18 ਨੂੰ ਪਤਾ ਚਲਿਆ ਕਿ ਸਰਕਾਰ ਹੁਣ ਅਜਿਹੇ NRI ਤੇ ਲਗਾਮ ਲਗਾਉਣ ਲਈ ਜਲਦ ਹੀ ਕ਼ਾਨੂਨ ਲਾਉਣ ਵਾਲੀ ਹੈ। ਇਸ ਕਾਨੂੰਨ ਦੇ ਤਹਿਤ ਅਜਿਹੇ ਮਾਮਲਿਆਂ 'ਚ ਪਤੀ ਜਾਂ ਉਸਦੇ ਰਿਸ਼ਤੇਦਾਰਾਂ ਦੀ ਜਾਇਦਾਦ ਜਬਤ ਕੀਤੀ ਜਾਵੇਗੀ। ਆਮ ਤੌਰ ਤੇ ਸਿਵਲ ਮਾਮਲਿਆਂ 'ਚ ਜਾਇਦਾਦ ਜਬਤ ਕੀਤੀ ਜਾਂਦੀ ਹੈ ਜਿਸ ਤੋਂ ਪੀੜ੍ਹਿਤਾ ਨੂੰ ਆਰਥਿਕ ਮੱਦਦ ਦਿੱਤੀ ਜਾਵੇਗੀ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਨਿਊਜ਼ 18 ਤੇ ਕਿਹਾ ਹੈ ਕਿ ਰਿਸ਼ਤੇਦਾਰਾਂ ਦੀ ਜਾਇਦਾਦ ਨੂੰ ਪਤਨੀ ਜਬਤ ਕਰਨ ਦਾ ਪ੍ਰਸਤਾਵ ਤਿਆਰ ਹੈ ਅਤੇ ਜਲਦੀ ਹੀ ਕਾਨੂੰਨ ਦਾ ਰੂਪ
ਦਿੱਤਾ ਜਾਵੇਗਾ।

ਹਾਲ ਹੀ 'ਚ ਆਏ ਅੰਕੜਿਆਂ ਤੇ ਅਸੀਂ ਨਜ਼ਰ ਪਾਈਏ ਤਾਂ 1 ਜਨਵਰੀ, 2015 ਤੋਂ ਨਵੰਬਰ 30, 2017 ਦੇ ਵਿੱਚ ਵਿਦੇਸ਼ ਮੰਤਰਾਲੇ ਨੂੰ NRI ਮਹਿਲਾਵਾਂ ਦੀ 3,328 ਸ਼ਿਕਾਇਤਾਂ ਮਿਲਿਆ ਹਨ ਜਿਸ 'ਚ ਆਮ ਤੌਰ ਤੇ ਉਤਪੀੜਨ, ਦਹੇਜ ਦੀ ਮੰਗ, ਸ਼ਰੀਰਕ ਸ਼ੋਸ਼ਣ ਅਤੇ ਪਾਸਪੋਰਟ ਜਬਤੀ ਦੇ ਮਾਮਲੇ ਸਾਹਮਣੇ ਆਏ ਹਨ।

ਇਹ ਪਹਿਲਾ ਮਾਮਲਾ ਨਹੀਂ ਕਿ ਜਦੋਂ NDA ਦੀ ਸਰਕਾਰ ਨੇ NRI ਮਹਿਲਾਵਾਂ ਦੀ ਪਰੇਸ਼ਾਨੀ ਤੇ ਧਿਆਨ ਦਿੱਤਾ ਹੋਵੇ। ਪਿਛਲੇ ਸਾਲ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਸੀ,"ਸਾਰੇ ਵਿਆਹਾਂ ਦੀ ਰਜਿਸਟ੍ਰੇਸ਼ਨ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਵੈਬਸਾਈਟ ਨਾਲ ਜੋੜਿਆ ਜਾਵੇਗਾ"
First published: February 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...