• Home
 • »
 • News
 • »
 • punjab
 • »
 • NRI WING PRESIDENT BALVEER SINGH LEFT THE CONGRESS AND JOINED THE AKALI DAL

NRI ਦੇ ਪ੍ਰਧਾਨ ਬਲਵੀਰ ਸਿੰਘ ਪੁਆਰ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਹੋਏ ਸ਼ਾਮਲ

ਰਾਜਪੁਰਾ ਟਾਊਨ ਗੁਰਦੁਆਰਾ ਕੇਂਦਰੀ ਸਿੰਘ ਸਭਾ ਵਿੱਚ ਰੱਖੇ ਪ੍ਰੋਗਰਾਮ ਵਿਖੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਬਲਵੀਰ ਸਿੰਘ ਪੁਆਰ ਨੂੰ ਸਿਰੋਪਾ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ।

NRI ਦੇ ਪ੍ਰਧਾਨ ਬਲਵੀਰ ਸਿੰਘ ਪੁਆਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਲ

NRI ਦੇ ਪ੍ਰਧਾਨ ਬਲਵੀਰ ਸਿੰਘ ਪੁਆਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਲ

 • Share this:
  ਅਮਰਜੀਤ ਸਿੰਘ  ਪੰਨੂ

  ਰਾਜਪੁਰਾ  :  ਕਾਂਗਰਸ ਦੇ ਐਨਆਰਆਈ ਵਿੰਗ ਦੇ ਪ੍ਰਧਾਨ ਬਲਬੀਰ ਸਿੰਘ ਪਵਾਰ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਇਸ ਸਮੇਂ ਅਕਾਲੀ ਦਲ ਮੁੱਖ ਬੁਲਾਰੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਹਾਜ਼ਰ ਸਨ। ਰਾਜਪੁਰਾ ਟਾਊਨ ਗੁਰਦੁਆਰਾ ਕੇਂਦਰੀ ਸਿੰਘ ਸਭਾ ਵਿੱਚ ਰੱਖੇ ਪ੍ਰੋਗਰਾਮ ਵਿਖੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ  ਨੇ ਬਲਵੀਰ ਸਿੰਘ ਪੁਆਰ ਨੂੰ ਸਿਰੋਪਾ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਂਦੇ ਕਿਹਾ ਕਿ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਾਫ਼ੀ  ਫ਼ਾਇਦਾ ਹੋਵੇਗਾ  ਅਤੇ  ਸੈਂਕੜੇ ਐਨ .ਆਰ. ਆਈ. ਵੀਰ  ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਵਿੱਚ  ਪੂਰੀ ਸਪੋਰਟ ਕਰੇਗਾ।  ਵਿਦੇਸ਼ਾਂ ਵਿੱਚ ਬੈਠੇ ਇਹ ਲੋਕ ਸ਼੍ਰੋਮਣੀ ਦਲ ਦੇ  ਪੂਰੀ ਮੱਦਦ ਕਰਦੇ ਹਨ। ਅਸੀਂ ਸਾਰਿਆਂ ਨੇ  ਸ਼੍ਰੋਮਣੀ ਅਕਾਲੀ ਦਲ ਵਿੱਚ  ਸ਼ਾਮਲ ਹੋਣ ਤੇ ਧੰਨਵਾਦ ਕਰਦੇ  ਹਾਂ।

  ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ  ਰਾਜਪੁਰਾ ਦੇ  ਗੁਰਦੁਆਰਾ ਕੇਂਦਰੀ ਸਿੰਘ ਸਭਾ ਵਿੱਚ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ  ਬਲਵੀਰ ਸਿੰਘ ਪੁਆਰ  ਕਾਂਗਰਸ ਪਾਰਟੀ ਛੱਡੀ  ਅਕਾਲੀ ਦਲ ਵਿਚ ਸ਼ਾਮਲ ਹੋਏ ਹਨ, ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ । ਉਨ੍ਹਾਂ ਕਿਹਾ ਕਿ ਐਨ ਆਰ ਆਈ ਵਿੰਗ ਵੱਲੋਂ  ਵਿਦੇਸ਼ਾਂ ਵਿੱਚ  ਸ਼੍ਰੋਮਣੀ ਅਕਾਲੀ ਦਲ ਪੂਰੀ ਮਦਦ ਕੀਤੀ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ  ਸਾਡੀ ਪੂਰੀ ਮਦਦ ਕੀਤੀ  ਜਾਵੇਗੀ।

  ਉਨ੍ਹਾਂ ਹਲਕਾ ਘਨੌਰ ਦੇ  ਵਿਧਾਇਕ ਮਦਨ ਲਾਲ ਜਲਾਲਪੁਰ ਬਾਰੇ ਕਿਹਾ  ਇਨ੍ਹਾਂ ਨੇ ਹਲਕੇ ਘਨੌਰ ਵਿੱਚ ਮਿੱਟੀ ਅਤੇ ਰੇਤਾ ਗ਼ੈਰਕਾਨੂੰਨੀ ਢੰਗ ਨਾਲ  ਪੁੱਟਿਆ ਜਾ ਰਿਹਾ ਹੈ ਪਰ ਸਾਨੂੰ ਸੁਣ ਕੇ ਬੜੀ ਹੈਰਾਨੀ ਹੋਈ  ਮਦਨ ਲਾਲ ਜਲਾਲਪੁਰ  ਬਿਆਨ ਦਿੰਦੇ ਹਨ ਹਲਕੇ ਵਿੱਚ ਗ਼ੈਰਕਾਨੂੰਨੀ ਢੰਗ ਨਾਲ  ਕੋਈ ਵੀ  ਮਾਈਨਿੰਗ ਨਹੀਂ ਕੀਤਾ ਗਈ।

  ਸ਼੍ਰੋਮਣੀ ਅਕਾਲੀ ਦਲ ਰਾਜਪੁਰਾ ਵਿੱਚ ਕਾਫੀ ਅਰਸੇ ਤੋਂ ਬਾਅਦ ਇਹ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ  ਸੁਖਬੀਰ ਸਿੰਘ ਬਾਦਲ  ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਹੁੰਚ ਰਹੇ ਹਨ  ਅਤੇ  ਵੱਡੀ ਗਿਣਤੀ ਵਿੱਚ  ਲੋਕਾਂ ਦਾ ਇਕੱਠ ਰੱਖਿਆ ਗਿਆ ਹੈ। ਜਿਸ ਨੂੰ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਸੁਖਬੀਰ ਸਿੰਘ ਬਾਦਲ  ਸੰਬੋਧਨ ਕਰਨਗੇ।

  ਹਲਕਾ ਰਾਜਪੁਰਾ ਦੇ ਚੋਣ ਮੈਦਾਨ ਵਿੱਚ ਉਤਾਰੇ  ਚਰਨਜੀਤ ਸਿੰਘ ਬਰਾੜ  ਦੀ ਹਮਾਇਤ  ਚੋਣ ਪ੍ਰਚਾਰ  ਕਰਨ ਲਈ  ਆ ਰਹੇ ਹਨ। ਉਨ੍ਹਾਂ ਕਿਹਾ ਕਿ  ਪੱਤਰਕਾਰਾਂ ਨੇ ਪੁੱਛਿਆ ਕਿਸਾਨ ਜਥੇਬੰਦੀਆਂ  ਸ਼੍ਰੋਮਣੀ ਅਕਾਲੀ ਦਲ  ਪ੍ਰਧਾਨ  ਸੁਖਬੀਰ ਸਿੰਘ ਬਾਦਲ  ਵਿਰੋਧ ਕਰਨਗੇ  ਉਨ੍ਹਾਂ ਕਿਹਾ ਕਿ  ਸ਼ਾਂਤਮਈ  ਵਿਰੋਧ ਕਰਨਾ ਉਨ੍ਹਾਂ ਦਾ ਹੱਕ ਹੈ।  ਸੁਖਬੀਰ ਸਿੰਘ ਬਾਦਲ  ਵੱਖ ਵੱਖ  ਥਾਂਵਾਂ ਤੇ  ਲੋਕਾਂ ਨੂੰ  ਮਿਲਣਗੇ  ਅਤੇ ਉਨ੍ਹਾਂ ਦੀਆਂ  ਮੁਸ਼ਕਿਲਾਂ ਦੇ ਨੂੰ ਹੱਲ ਕੀਤਾ ਜਾਵੇ । ਇਸ ਮੌਕੇ ਕਾਫ਼ੀ ਗਿਣਤੀ ਵਿੱਚ  ਸ਼੍ਰੋਮਣੀ ਅਕਾਲੀ ਦਲ ਪਾਰਟੀ ਵਰਕਰ  ਹਾਜ਼ਰ ਸਨ
  Published by:Sukhwinder Singh
  First published: