8ਵੀਂ ਤੇ 10ਵੀਂ ਦੇ ਸਰਟੀਫਿਕੇਟ ‘ਤੇ ਲਿਖਿਆ ਜਾਵੇਗਾ, ਕੋਵਿਡ ਮਹਾਂਮਾਰੀ ਦੇ ਕਾਰਨ CCI ਦੇ ਆਧਾਰ ‘ਤੇ ਦਿੱਤੇ ਗਏ ਨੰਬਰ..

News18 Punjabi | News18 Punjab
Updated: May 22, 2020, 4:25 PM IST
share image
8ਵੀਂ ਤੇ 10ਵੀਂ ਦੇ ਸਰਟੀਫਿਕੇਟ ‘ਤੇ ਲਿਖਿਆ ਜਾਵੇਗਾ, ਕੋਵਿਡ ਮਹਾਂਮਾਰੀ ਦੇ ਕਾਰਨ CCI ਦੇ ਆਧਾਰ ‘ਤੇ ਦਿੱਤੇ ਗਏ ਨੰਬਰ..
8ਵੀਂ,10ਵੀਂ ਦੇ ਸਰਟੀਫਿਕੇਟ ‘ਤੇ ਲਿਖਿਆ ਜਾਵੇ, ਕੋਵਿਡ ਮਹਾਂਮਾਰੀ ਕਾਰਨ ਦਿੱਤੇ ਗਏ ਨੰਬਰ..(ਸੰਕੇਤਕ ਤਸਵੀਰ)

8 ਵੀਂ ਅਤੇ 10 ਵੀਂ ਦੇ ਸਰਟੀਫਿਕੇਟ ਉੱਤੇ ਲਿਖਿਆ ਜਾਵੇ, ਕੋਵਿਡ ਮਹਾਂਮਾਰੀ ਦੇ ਕਾਰਨ ਸੀ ਸੀ ਆਈ ਦੇ ਆਧਾਰ ਉੱਤੇ ਦਿੱਤੇ ਗਏ ਨੰਬਰ..

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5 ਵੀ ਅਤੇ 10 ਦੇ ਇਮਤਿਹਾਨ ਰੱਦ ਕਰਦੇ ਹਨ।ਇਸ ਬਾਰੇ ਸਿੱਖਿਆ ਮੰਤਰੀ ਵਿਜੈ ਸਿੰਗਲਾ ਨੇ 5 ਵੀਂ, 8ਵੀਂ ਅਤੇ 10 ਦੇ ਪ੍ਰੀ ਬੋਰਡ ਪੇਪਰਾਂ ਦੇ ਆਧਾਰਿਤ ਰਿਜ਼ਲਟ ਕੱਢਣ ਦੇ ਆਦੇਸ਼ ਜਾਰੀ ਕੀਤੇ ਹਨ।ਦੂਜੇ ਪਾਸੇ ਬੋਰਡ ਨੇ 8 ਵੀਂ ਅਤੇ 10 ਵੀ ਦੇ ਸਰਟੀਫਿਕੇਟ ਉੱਤੇ ਇਹ ਲਿਖਣ ਦਾ ਫ਼ੈਸਲਾ ਕੀਤਾ ਹੈ ਕਿ ਕੋਵਿਡ ਮਹਾਂਮਾਰੀ ਫੈਲਣ ਦੇ ਕਾਰਨ ਵਿਦਿਆਰਥੀ ਨੂੰ ਨੰਬਰ ਸੀ ਸੀ ਆਈ ਵਿਚ ਪ੍ਰਾਪਤ ਅੰਕਾਂ ਦੇ ਆਧਾਰਿਤ ਅੰਕ ਦਿੱਤੇ ਗਏ ਹਨ ਅਤੇ ਸਰਟੀਫਿਕੇਟ ਉੱਤੇ ਨੰਬਰ ਨਹੀਂ ਲਿਖੇ ਜਾਣਗੇ।

ਪ੍ਰੀ ਬੋਰਡ ਪੇਪਰਾਂ ਦਾ ਕੋਈ ਰਿਕਾਰਡ ਬੋਰਡ ਕੋਲ ਨਹੀਂ ਹੁੰਦਾ ਹੈ।ਇਸ ਲਈ ਸੀ ਸੀ ਆਈ ਸਕੀਮ ਅਧੀਨ ਸਕੂਲਾਂ ਦੁਆਰਾ ਲਏ ਗਏ ਟੈੱਸਟ , ਟਰਮ ਪੇਪਰ , ਪ੍ਰੀ ਬੋਰਡ ਪੇਪਰ ਅਤੇ ਕੋ ਐਜੂਕੇਸ਼ਨਲ ਐਕਟਿਵੀਜ ਵਿਚ ਪ੍ਰਾਪਤ ਅੰਕਾਂ ਦੇ ਆਧਾਰਿਤ ਦਿੱਤੇ ਜਾਣਗੇ। ਉਦਾਹਰਨ ਲਈ ਜਿਵੇਂ 10 ਵਿਚੋਂ 9 ਅੰਕ ਹਨ ਤਾਂ ਇਸ ਹਿਸਾਬ ਨਾਲ ਵਿਦਿਆਰਥੀ ਨੂੰ 70 ਨੰਬਰਾਂ ਵਿਚੋਂ 63 ਅੰਕ ਬਣਨਗੇ।

ਜੇਕਰ 20 ਵਿਚੋਂ 18 ਅੰਕ ਹੋਣਗੇ ਤਾਂ ਵਿਦਿਆਰਥੀ ਨੂੰ 100 ਵਿਚੋਂ ਨੰਬਰ ਦਿੱਤੇ ਜਾਣਗੇ।ਇਸ ਵਾਰ 10 ਵੀਂ ਕਲਾਸ ਦੀ ਕੋਈ ਮੈਰਿਟ ਨਹੀਂ ਬਣੇਗੀ ਅਤੇ 8 ਵੀ ਕਲਾਸ ਦੇ ਪੇਪਰ ਹੋ ਗਏ ਸਨ ਪਰ ਉਹ ਚੈੱਕ ਨਹੀਂ ਹੋ ਸਕਦੇ ਹਨ ਇਸ ਲਈ ਅੱਠਵੀਂ ਕਲਾਸ ਦਾ ਰਿਜ਼ਲਟ ਵੀ ਸੀ ਸੀ ਆਈ ਦੇ ਤਹਿਤ ਰਿਜ਼ਲਟ ਕੱਢਿਆ ਜਾਵੇਗਾ।ਇਸ ਤੋਂ ਇਲਾਵਾ ਪੰਜਵੀਂ ਕਲਾਸ ਦੇ ਸਰਟੀਫਿਕੇਟ ਉੱਤੇ ਸਿਰਫ਼ ਪਾਸ ਲਿਖਿਆ ਹੋਵੇਗਾ।
ਓਪਨ ਸਕੂਲ ਸਿੱਖਿਆ ਬੋਰਡ ਦੀ 10 ਕਲਾਸ ਦੀ ਪ੍ਰੀਖਿਆ ਲਈ ਜਾਵੇਗੀ। ਜਦੋਂ ਬਾਰਵੀਂ ਕਲਾਸ ਦੀ ਪ੍ਰੀਖਿਆ ਹੋਵੇਗੀ ਉਸ ਨਾਲ ਹੀ 10 ਦੇ ਪੇਪਰ ਵੀ ਲਏ ਜਾਣਗੇ ਪਰ ਜਿਹੜੇ ਬੱਚੇ ਰਿਪੇਅਰ ਦੇ ਇਮਤਿਹਾਨ ਦੇ ਰਹੇ ਹਨ ਉਨ੍ਹਾਂ ਦਾ ਰਿਜ਼ਲਟ ਵੀ ਸੀ ਸੀ ਆਈ ਦੇ ਤਹਿਤ ਤਿਆਰ ਕੀਤਾ ਜਾਵੇਗਾ।
First published: May 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading