• Home
 • »
 • News
 • »
 • punjab
 • »
 • ON DECEMBER 20 FARMERS WILL BLOCK THE TRAINS ON THESE RAILWAY TRACKS IN PUNJAB

20 ਦਸੰਬਰ ਨੂੰ ਪੰਜਾਬ ਦੇ ਇਨ੍ਹਾਂ ਟ੍ਰੈਕਾਂ ਉਤੇ ਕਿਸਾਨ ਕਰਨਗੇ ਰੇਲਾਂ ਦਾ ਚੱਕਾ ਜਾਮ

'ਰੇਲ ਰੋਕੂ ਅੰਦੋਲਨ ਪੰਜਾਬ ਸਰਕਾਰ ਦੇ ਜੁਮਲਿਆਂ ਦੀ ਖੋਲੂਗਾ ਪੋਲ'

20 ਦਸੰਬਰ ਨੂੰ ਪੰਜਾਬ ਦੇ ਇਨ੍ਹਾਂ ਰੇਲ ਟ੍ਰੈਕਾਂ ਉਤੇ ਕਿਸਾਨ ਕਰਨਗੇ ਰੇਲਾਂ ਦਾ ਚੱਕਾ ਜਾਮ...

 • Share this:
  ਰਾਜੀਵ ਸ਼ਰਮਾ

  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਅੱਜ ਜਿਲ੍ਹਾ ਅੰਮ੍ਰਿਤਸਰ ਦੇ ਪੰਜ ਜੋਨ ਜੰਡਿਆਲਾ ਗੁਰੂ, ਜੋਨ ਬਾਬਾ ਨੋਧ ਸਿੰਘ ਜੀ, ਅਜਨਾਲਾ, ਗੁਰੂ ਕਾ ਬਾਗ ਅਤੇ ਜੋਨ ਗੱਗੋਮਾਹਲ ਦੇ ਸੈਕੜੇ ਪਿੰਡਾ ਦੀ ਕਨਵੈਨਸ਼ਨ ਕੀਤੀ ਗਈ।

  ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ 20 ਦਸੰਬਰ ਤੋਂ ਪੰਜਾਬ ਭਰ ਵਿੱਚ ਸ਼ੁਰੂ ਹੋ ਰਹੇ ਰੇਲ ਰੋਕੋ ਅੰਦੋਲਨ ਦੇ ਪੁਆਇੰਟ ਦਾ ਐਲਾਨ ਕੀਤਾ, ਜਿਸ ਵਿੱਚ ਮਾਝੇ ਵਿੱਚ ਦੇਵਿਦਸਪੁਰਾ ਅੰਮ੍ਰਿਤਸਰ ਤੋਂ ਦਿੱਲੀ ਰੇਲ ਟਰੈਕ, ਤਰਨਤਾਰਨ ਰੇਲਵੇ ਸਟੇਸ਼ਨ, ਮਾਲਵੇ ਵਿੱਚ ਬਸਤੀ ਟੈਂਕਾ ਵਾਲੀ ਫਿਰੋਜ਼ਪੁਰ, ਦੁਆਬੇ ਵਿੱਚ ਦਸੂਹਾ, ਜੰਮੂ ਤੋਂ ਜਲੰਧਰ ਮੇਨ ਟਰੈਕ ਹੁਸ਼ਿਆਰਪੁਰ ਆਦਿ ਥਾਵਾਂ ਉਤੇ ਮੋਰਚਾ ਸ਼ੁਰੂ ਕੀਤਾ ਜਾਵੇਗਾ।

  ਕਿਸਾਨ ਆਗੂ ਲਖਵਿੰਦਰ ਸਿੰਘ ਵਰਿਆਮ, ਸਕੱਤਰ ਸਿੰਘ ਕੋਟਲਾ, ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਚੋਣ ਵਾਅਦੇ ਪੂਰੇ ਕਰੇ, ਇਸ ਤੋਂ ਇਲਾਵਾ ਪੰਜਾਬ ਸਰਕਾਰ ਮੰਨੀਆਂ ਹੋਈਆਂ ਮੰਗਾ ਲਾਗੂ ਕਰਨ ਤੋਂ ਭੱਜ ਰਹੀ ਹੈ, ਜਿਸਦੇ ਤਹਿਤ ਜੋਨਾਂ ਦੀਆਂ ਵੱਡੀਆਂ ਕਨਵੈਨਸ਼ਨ ਕਰਵਾ ਕੇ ਕਿਸਾਨਾਂ ਮਜਦੂਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ।

  ਆਗੂਆਂ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਦੇ ਖਿਲਾਫ 20 ਦਸੰਬਰ ਦਾ ਰੇਲ ਰੋਕੂ ਅੰਦੋਲਨ ਸਰਕਾਰ ਦੇ 2017 ਦੇ ਕੀਤੇ ਵਾਅਦੇ ਯਾਦ ਕਰਵਾਏਗਾ ਕਿ ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਮਾਫ, ਘਰ ਘਰ ਨੌਕਰੀ, ਨਸ਼ਿਆਂ ਦਾ ਖਾਤਮਾ, ਆਦਿ ਮੰਗਾਂ ਉਤੇ ਹਾਲਾਂ ਹੀ ਖੜ੍ਹੇ ਹੋਏ ਮਸਲੇ ਜਿਵੇਂ ਗੜ੍ਹੇਮਾਰੀ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ, ਗੰਨੇ ਦੀ ਬਕਾਇਆ ਰਾਸ਼ੀ, ਬਿਜਲੀ ਦੇ ਬਿੱਲ ਬਕਾਇਆ ਮਾਫ ਵੀ ਅਜੇ ਅੱਧ ਅਧੂਰੇ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਇਹਨਾਂ ਮੁਦਿਆਂ ਨੂੰ ਲੇ ਕੇ ਚੰਨੀ ਸਰਕਾਰ ਦੇ ਖਿਲਾਫ ਰੇਲ ਰੋਕੂ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

  ਇਸ ਮੌਕੇ ਹਾਜ਼ਰ ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਸਾਰੇ ਪਿੰਡਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ। ਇਸ ਵਾਰ ਬੀਬੀਆਂ ਦੀ ਸ਼ਮੂਲੀਅਤ ਵੱਡੇ ਪੱਧਰ ਉਤੇ ਹੋਵੇਗੀ। ਦਿੱਲੀ ਮੋਰਚੇ ਦੀ ਫਤਿਹੇ ਉਤੇ ਸਭ ਦਾ ਜਥੇਬੰਦੀ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।
  Published by:Gurwinder Singh
  First published: