Home /News /punjab /

ED ਦੀ ਕਾਰਵਾਈ 'ਤੇ ਚੰਨੀ ਨੇ ਕਿਹਾ-ਪੱਛਮੀ ਬੰਗਾਲ ਵਿਚ ਚੋਣਾਂ ਵੇਲੇ ਵੀ ਇਹੀ ਕੁਝ ਹੋਇਆ ਸੀ...

ED ਦੀ ਕਾਰਵਾਈ 'ਤੇ ਚੰਨੀ ਨੇ ਕਿਹਾ-ਪੱਛਮੀ ਬੰਗਾਲ ਵਿਚ ਚੋਣਾਂ ਵੇਲੇ ਵੀ ਇਹੀ ਕੁਝ ਹੋਇਆ ਸੀ...

ED ਦੀ ਕਾਰਵਾਈ 'ਤੇ ਚੰਨੀ ਨੇ ਕਿਹਾ-ਪੱਛਮੀ ਬੰਗਾਲ ਵਿਚ ਚੋਣਾਂ ਵੇਲੇ ਵੀ ਇਹੀ ਕੁਝ ਹੋਇਆ ਸੀ

ED ਦੀ ਕਾਰਵਾਈ 'ਤੇ ਚੰਨੀ ਨੇ ਕਿਹਾ-ਪੱਛਮੀ ਬੰਗਾਲ ਵਿਚ ਚੋਣਾਂ ਵੇਲੇ ਵੀ ਇਹੀ ਕੁਝ ਹੋਇਆ ਸੀ

‘ਜਦੋਂ ਪੱਛਮੀ ਬੰਗਾਲ ਵਿੱਚ ਚੋਣਾਂ ਸਨ, ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ 'ਤੇ ਅਜਿਹੀਆਂ ਕਾਰਵਾਈਆਂ ਹੋਈਆਂ ਸਨ। ਹੁਣ ਪੰਜਾਬ ਵਿੱਚ ਉਸੇ ਤਰਜ਼ 'ਤੇ ਈਡੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

  • Share this:
    ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੱਡੀ ਕਾਰਵਾਈ ਕੀਤੀ ਹੈ। ਨਾਜਾਇਜ਼ ਮਾਈਨਿੰਗ ਮਾਮਲੇ 'ਚ ਜਾਂਚ ਏਜੰਸੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਸਮੇਤ ਕਈ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।

    ਈਡੀ ਦੀ ਟੀਮ ਵੱਲੋਂ ਲੁਧਿਆਣਾ, ਪੰਚਕੂਲਾ, ਮੋਹਾਲੀ ਸਮੇਤ ਕੁੱਲ 12 ਥਾਵਾਂ 'ਤੇ ਛਾਪੇਮਾਰੀ ਜਾਰੀ ਹੈ। ਚੋਣਾਂ ਤੋਂ ਐਨ ਪਹਿਲਾਂ ਕੇਂਦਰੀ ਏਜੰਸੀ ਦੀ ਇਸ ਕਾਰਵਾਈ ਨੂੰ ਕਾਂਗਰਸ ਨੇ ਭਾਜਪਾ ਵੱਲੋਂ ਦਬਾਅ ਬਣਾਉਣ ਦੀ ਨੀਤੀ ਦੱਸਿਆ ਹੈ।

    ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਮੰਗਲਵਾਰ ਨੂੰ ਕਈ ਥਾਵਾਂ 'ਤੇ ਛਾਪਿਆਂ ਰਾਹੀਂ ਉਨ੍ਹਾਂ ਅਤੇ ਉਨ੍ਹਾਂ ਦੇ ਮੰਤਰੀਆਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਹੈ।

    ਉਨ੍ਹਾਂ ਕਿਹਾ,‘ਜਦੋਂ ਪੱਛਮੀ ਬੰਗਾਲ ਵਿੱਚ ਚੋਣਾਂ ਸਨ, ਮਮਤਾ ਬੈਨਰਜੀ ਦੇ ਰਿਸ਼ਤੇਦਾਰਾਂ 'ਤੇ ਅਜਿਹੀਆਂ ਕਾਰਵਾਈਆਂ ਹੋਈਆਂ ਸਨ। ਹੁਣ ਪੰਜਾਬ ਵਿੱਚ ਉਸੇ ਤਰਜ਼ 'ਤੇ ਈਡੀ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

    ਸ੍ਰੀ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸਿਰਫ ਮੰਤਰੀਆਂ, ਮੁੱਖ ਮੰਤਰੀ 'ਤੇ ਹੀ ਨਹੀਂ ਹਰ ਕਾਂਗਰਸੀ ਵਰਕਰ 'ਤੇ ਦਬਾਅ ਪਾਇਆ ਜਾ ਰਿਹਾ ਹੈ। ਅਜਿਹਾ ਮਾਹੌਲ ਲੋਕਤੰਤਰ ਲਈ ਚੰਗਾ ਨਹੀਂ, ਜਦੋਂ ਚੋਣਾਂ ਨੇੜੇ ਹਨ।
    Published by:Gurwinder Singh
    First published:

    Tags: Assembly Elections 2022, Channi, Charanjit Singh Channi, Punjab Assembly election 2022

    ਅਗਲੀ ਖਬਰ