• Home
 • »
 • News
 • »
 • punjab
 • »
 • ONE OF THE FUGITIVES SNATCHED THE GIRL S MOBILE PHONE AND WAS BEATEN BY PEOPLE

ਲੜਕੀ ਦਾ ਮੋਬਾਇਲ ਖੋਹ ਕੇ ਭੱਜਣ ਵਾਲਿਆਂ 'ਚੋਂ ਇੱਕ ਕਾਬੂ, ਲੋਕਾਂ ਨੇ ਚਾੜ੍ਹਿਆ ਕੁਟਾਪਾ

ਲੜਕੀ ਦਾ ਮੋਬਾਇਲ ਖੋਹ ਕੇ ਭੱਜਣ ਵਾਲਿਆਂ 'ਚੋਂ ਇੱਕ ਕਾਬੂ, ਲੋਕਾਂ ਨੇ ਚਾੜ੍ਹਿਆ ਕੁਟਾਪਾ

 • Share this:
  ਪੰਜਾਬ ਵਿੱਚ ਲਗਾਤਾਰ ਲੁੱਟਾਂ-ਖੋਹਾਂ ਦੀ ਵਾਰਦਾਤਾਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਜਿੱਥੇ ਨੌਜਵਾਨ ਮਿਹਨਤ ਕਰਨ ਦੀ ਬਜਾਏ ਲੁੱਟਾਂ-ਖੋਹਾਂ ਕਰਕੇ ਪੈਸਾ ਕਮਾਕੇ ਅਤੇ ਨਸ਼ੇ ਦੀ ਪੂਰਤੀ ਨੂੰ ਪੂਰਾ ਕਰਨ ਵਾਸਤੇ ਇਹੋ ਜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਵਿਖੇ ਜਿੱਥੇ ਭਰੇ ਬਾਜ਼ਾਰ ਵਿੱਚ ਇੱਕ ਲੜਕੀ ਜੋ ਘਰੋਂ ਆਪਣੇ ਕੰਮ ਦੇ ਲਈ ਦੁਕਾਨ ਤੇ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਨੇ ਮੋਬਾਈਲ ਖੋਹ ਕੇ ਫਰਾਰ ਹੋ ਗਏ ਪਰ ਲੜਕੀ ਦੇ ਰੋਲਾ ਪਾਉਣ  ਤੇ ਉਥੇ ਖੜ੍ਹੇ ਇੱਕ ਸ਼ਖਸ ਨੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਘੇਰ ਲਿਆ ਪਰ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੂੰ ਕਾਬੂ ਕਰ ਵਿਆਹ ਅਤੇ ਦੋ ਨੌਜਵਾਨ ਮੋਟਰਸਾਈਕਲ ਤੇ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਜੋ ਨੌਜਵਾਨ ਫੜਿਆ ਉਸ ਦਾ ਖੂਬ ਸਥਾਨਕ ਵਾਸੀਆਂ ਨੇ ਕੁਟਾਪਾ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।

  ਨਾਭਾ ਦੇ ਦੇਵੀ ਦਵਾਲਾ ਚੌਕ ਵਿਖੇ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਲੜਕੀ ਦਾ ਮੋਬਾਇਲ ਖੋਹ ਕੇ ਰਫੂ ਚੱਕਰ ਹੋ ਗਏ ਅਤੇ ਲੜਕੀ ਨੇ ਜਦੋਂ ਰੌਲਾ ਪਾਇਆ ਤਾਂ ਇੱਕ ਵਿਅਕਤੀ ਨੇ ਹਿੰਮਤ ਕਰਕੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਸ ਵਿੱਚੋਂ ਪਿਛਲੇ ਨੌਜਵਾਨ ਨੂੰ ਧਰ ਦਬੋਚਿਆ ਅਤੇ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਜੋ ਨੌਜਵਾਨ ਨੂੰ ਫੜਿਆ ਸੀ ਉਸ ਦੀ ਭੀੜ ਨੇ ਖੂਬ ਛਿੱਤਰ ਪਰੇਡ ਕੀਤੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਭਾਵੇਂ ਕਿ ਉਸ ਲੜਕੇ ਕੋਲੋਂ ਮੋਬਾਇਲ ਨਹੀਂ ਸੀ ਪਰ ਹੁਣ ਪੁਲਸ ਫੜ੍ਹੇ ਗਏ 2 ਸਾਥੀਆਂ ਤੱਕ ਪਹੁੰਚ ਕੇ ਗ੍ਰਿਫਤਾਰ ਕਰੇਗੀ ਅਤੇ  ਲੜਕੀ ਦਾ ਮੋਬਾਇਲ ਵੀ ਦਾਵੇਗੀ।

  ਇਸ ਮੌਕੇ ਤੇ ਪੀੜਤ ਲੜਕੀ ਪ੍ਰਦੀਪ ਕੌਰ ਨੇ ਕਿਹਾ ਕਿ ਮੈਂ ਬਾਜ਼ਾਰ ਵਿੱਚੋਂ ਤੁਰ ਕੇ ਆ ਰਹੀ ਸੀ ਅਤੇ ਰਸਤੇ ਵਿਚ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਇੱਕ ਨੇ ਮੇਰਾ ਮੋਬਾਇਲ ਖੋਹ ਲਿਆ ਅਤੇ ਮੈਂ ਰੌਲਾ ਪਿਆ ਤਾਂ ਇੱਕ ਵਿਅਕਤੀ ਨੇ ਪਿੱਛਾ ਕਰਕੇ ਇੱਕ ਨੌਜਵਾਨ ਨੂੰ ਫੜ ਲਿਆ ਅਤੇ ਦੋ ਨੌਜਵਾਨ ਭੱਜਣ ਚ ਕਾਮਯਾਬ ਹੋ ਗਏ ਪਰ ਮੇਰਾ ਮੋਬਾਇਲ ਨਹੀਂ ਮਿਲਿਆ।

  ਇਸ ਮੌਕੇ ਤੇ ਨੌਜਵਾਨ ਚੋਰ ਨੂੰ ਕਾਬੂ ਕਰਨ ਵਾਲਾ ਉਮਰ ਖਾਨ ਨੇ ਦੱਸਿਆ ਕਿ ਇਹ ਜੋ ਮੋਬਾਇਲ ਫੋਨ ਦੀ ਘਟਨਾ ਮੇਰੇ ਸਾਹਮਣੇ ਵਾਪਰੀ ਸੀ ਅਤੇ ਮੈਂ ਉਨ੍ਹਾਂ ਤਿੰਨਾਂ ਨੌਜਵਾਨਾਂ ਦਾ ਪਿੱਛਾ ਕੀਤਾ ਅਤੇ ਅੱਗੇ ਦੀ ਜਾ ਕੇ ਘੇਰ ਲਿਆ ਅਤੇ ਜਿਸ ਵਿੱਚ ਦੋ ਨੌਜਵਾਨ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਇੱਕ ਨੌਜਵਾਨ ਜੋ ਪਕੜ ਵਿੱਚ ਆਇਆ। ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਹੈ ਇਹ ਗਰੀਬ ਘਰ ਦੀ ਲੜਕੀ ਇਸ ਕੋਲੇ ਮੋਬਾਇਲ ਦੇ ਨਾਲ ਪਿੱਛੇ ਕਵਰ ਵਿੱਚ 600 ਰੁਪਿਆ ਪਾਇਆ ਹੋਇਆ ਸੀ ਅਤੇ ਇਸ ਤਰ੍ਹਾਂ ਦੇ ਚੋਰਾਂ ਦੇ ਖਿਲਾਫ ਪ੍ਰਸ਼ਾਸਨ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ  ਦੀ ਘਟਨਾ ਨਾ ਵਾਪਰੇ।

  ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਸਨ। ਉਹ ਲੜਕੀ ਦਾ ਮੋਬਾਈਲ ਖੋਹ ਕੇ ਲੈ ਗਏ ਸਨ ਅਤੇ ਜਿਸ ਵਿੱਚ ਇੱਕ ਨੌਜਵਾਨ  ਧਰ ਦਬੋਚਿਆ ਅਤੇ ਉਹ ਸਾਡੇ ਕਬਜ਼ੇ ਵਿੱਚ ਹੈ ਅਤੇ ਹੁਣ ਅਸੀਂ ਉਸ ਦੇ ਸਹਾਰੇ ਉਸ ਦੇ ਬਾਕੀ ਦੋ ਸਾਥੀਆਂ ਨੂੰ ਲੱਭ ਕੇ ਉਨ੍ਹਾਂ ਦੇ ਬਣਦੀ ਕਾਰਵਾਈ ਕਰਾਂਗੇ ਅਤੇ ਮੋਬਾਇਲ ਵੀ ਅਸੀਂ ਰਿਕਵਰ ਕਰਾਂਗੇ। (ਭੁਪਿੰਦਰ ਸਿੰਘ ਨਾਭਾ)
  Published by:Sukhwinder Singh
  First published: