ਦਿੱਲੀ ’ਚ ਪੰਜਾਬ ਰੋਡਵੇਜ਼ ਦੀ ਦੋ ਬੱਸਾਂ ਦਾ ਇਕ-ਇਕ ਲੱਖ ਦਾ ਚਲਾਨ

News18 Punjabi | News18 Punjab
Updated: November 28, 2019, 10:00 PM IST
ਦਿੱਲੀ ’ਚ ਪੰਜਾਬ ਰੋਡਵੇਜ਼ ਦੀ ਦੋ ਬੱਸਾਂ ਦਾ ਇਕ-ਇਕ ਲੱਖ ਦਾ ਚਲਾਨ
ਦਿੱਲੀ ’ਚ ਪੰਜਾਬ ਰੋਡਵੇਜ਼ ਦੀ ਦੋ ਬੱਸਾਂ ਦਾ ਇਕ-ਇਕ ਲੱਖ ਦਾ ਚਲਾਨ

  • Share this:
ਪੰਜਾਬ ਦਾ ਰੋਡਵੇਜ ਵਿਭਾਗ ਹਮੇਸ਼ਾ ਸੁਰਖੀਆਂ ਵਿਚ ਰਹਿੰਦਾ ਹੈ। ਦਿੱਲੀ ਵਿਚ ਐਨਜੀਟੀ ਨੇ ਪੰਜਾਬ ਰੋਡਵੇਜ ਦੀਆਂ ਦੋ ਬੱਸਾਂ ਨੂੰ ਇਕ-ਇਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਤਾਜਾ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਦੀਆਂ ਦੋ ਬੱਸਾਂ ਲੁਧਿਆਣਾ ਤੋਂ ਦਿੱਲੀ ਵਿਚ ਜਾ ਰਹੀਆਂ ਸਨ। ਜਦੋਂ ਇਹ ਬੱਸਾਂ ਦਿੱਲੀ ਵਿਚ ਦਾਖਲ ਹੋਈਆਂ ਤਾਂ ਉਥੇ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਬੱਸਾਂ ਦੇ ਦਸਤਾਵੇਜ ਚੈਕ ਕੀਤੇ। ਇਸ ਦੌਰਾਨ ਬੱਸਾਂ ਦੇ ਡਰਾਇਵਰ ਪ੍ਰਦੂਸ਼ਣ ਸਰਟੀਫੀਕੇਟ ਅਤੇ ਹੋਰਨਾਂ ਦਸਤਾਵੇਜ ਨਹੀਂ ਲੈ ਕੇ ਆਏ ਸਨ, ਜਿਸ ਕਰਕੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੇ ਪੰਜਾਬ ਰੋਡਵੇਜ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਕਰਕੇ ਬੱਸਾਂ ਨੂੰ ਜਬਤ ਕਰ ਲਿਆ। ਰੋਡਵੇਜ ਦੀ ਗਲਤੀ ਦਾ ਖਮਿਆਜਾ ਬੱਸ ਵਿਚ ਬੈਠੀਆਂ ਸਵਾਰੀਆਂ ਨੂੰ ਭੁਗਤਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਟਰਾਂਸਪੋਰਟ ਅਸੀਂ ਰਿਵੀਊ ਪਟੀਸ਼ਨ ਦਾਖਲ ਕਰਾਂਗੇ।
Loading...
First published: November 28, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...